ਚੰਡੀਗੜ੍ਹ- ਜਿਥੇ ਦੇਸ਼ ਦੁਨੀਆ ਵਿਚ ਦੀਵਾਲੀ ਦੀਆਂ ਤਿਆਰੀਆਂ ਜ਼ੋਰਾਂ ਉੱਤੇ ਹਨ ਉਥੇ ਹੀ ਪੰਜਾਬ ਮੁੱਖ ਮੰਤਰੀ ਵੀ ਪੰਜਾਬੀਆਂ ਨੂੰ ਇਸ ਤਿਓਹਾਰ ਉੱਤੇ ਕੋਈ ਵੱਡਾ ਤੋਹਫਾ ਦੇਣ ਦੀ ਤਿਆਰੀ ਵਿਚ ਹਨ।
Also Read: ਪੰਜਾਬ ‘ਚ ਦੀਵਾਲੀ ਅਤੇ ਗੁਰਪੁਰਬ ਮੌਕੇ ਪਟਾਕੇ ਚਲਾਉਣ ‘ਤੇ ਲਾਈ ਗਈ ਪਾਬੰਦੀ, ਗਾਈਡਲਾਈਨਜ਼ ਜਾਰੀ
ਇਸ ਸਬੰਧੀ ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਫੇਸਬੁੱਕ ‘ਤੇ ਪੋਸਟ ਪਾ ਕੇ ਐਲਾਨ ਕੀਤਾ ਹੈ ਕਿ ਉਹ 1 ਨਵੰਬਰ ਵਾਲੇ ਦਿਨ ਪੰਜਾਬ ਦੇ ਲੋਕਾਂ ਨੂੰ ਦੀਵਾਲੀ ਦਾ ਵੱਡਾ ਤੋਹਫਾ ਦੇਣਗੇ। ਹਲਾਂਕਿ ਉਹ ਪੰਜਾਬ ਦੇ ਲੋਕਾਂ ਨੂੰ ਕੀ ਤੋਹਫਾ ਦੇਣਗੇ ਇਸ ਬਾਰੇ ਤਾਂ ਨਹੀਂ ਦੱਸਿਆ ਪਰ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਤੋਹਫੇ ਨੂੰ ਸਦਾ ਯਾਦ ਰੱਖਣਗੇ ਕਿ ਕੋਈ ਕੰਮ ਕੀਤਾ ਹੈ।



