ਫ਼ਾਜ਼ਿਲਕਾ- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਫ਼ਾਜ਼ਿਲਕਾ ਪੁਲਿਸ ਨੇ ਪਿਸਟਲ,ਜਿੰਦਾ ਕਾਰਤੂਸ ਅਤੇ ਹੈਂਡ ਗਰਨੇਡ ਸਣੇ ਗ੍ਰਿਫ਼ਤਾਰ ਕੀਤਾ ਹੈ।
Also Read: ਸਾਊਥ ਦੇ ਸੁਪਰਸਟਾਰ ਪੁਨੀਤ ਦੀ ਮੌਤ ਦੀ ਖਬਰ ਸੁਣ ਦੋ ਲੋਕਾਂ ਨੂੰ ਆਇਆ ਹਾਰਟ ਅਟੈਕ, ਹੋਈ ਮੌਤ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਫੜਿਆ ਗਿਆ ਨੌਜਵਾਨ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਅਸ਼ੀਸ਼ ਨਾਂਅ ਦੇ ਵਿਅਕਤੀ ਦੇ ਸੰਪਰਕ ਵਿਚ ਸੀ, ਜੋਕਿ ਸੁਖਪ੍ਰੀਤ ਬੁਢਾ ਗੈਂਗ ਦਾ ਵਿਅਕਤੀ ਹੈ । ਜਿਸ ਵਲੋਂ ਪਾਕਿਸਤਾਨ ਤੋਂ ਭਾਰਤ ਵਿਚ ਇਸ ਅਸਲੇ ਬਾਰੂਦ ਨੂੰ ਮੰਗਵਾਇਆ ਗਿਆ ਸੀ ਅਤੇ ਫ਼ਾਜ਼ਿਲਕਾ ਇਲਾਕੇ ਵਿਚ ਛੁਪਾ ਕੇ ਰੱਖਿਆ ਸੀ। ਜ਼ਿਲ੍ਹਾ ਪੁਲਿਸ ਮੁਖੀ ਮੁਤਾਬਿਕ ਇਸ ਪਿੱਛੇ ਖ਼ਾਲਿਸਤਾਨ ਟਾਈਗਰ ਫੋਰਸ ਦਾ ਹੱਥ ਹੈ।
Also Read: PSEB ਵਲੋਂ 5ਵੀਂ, 8ਵੀਂ, 10ਵੀਂ ਤੇ 12ਵੀਂ ਦੀ ਪ੍ਰੀਖਿਆ ਲਈ ਹਿਦਾਇਤਾਂ ਜਾਰੀ, ਇਸ ਪੈਟਰਨ ‘ਚ ਪੈਣਗੇ ਪੇਪਰ



