ਮੋਹਾਲੀ ‘ਚ ਪੀਟੀਆਈ ਅਧਿਆਪਕਾਂ ਦਾ ਹੱਲਾ ਬੋਲ, ਬੈਰੀਕੇਡ ਤੋੜ DC ਦਫਤਰ ਅੰਦਰ ਹੋਏ ਦਾਖਲ

ਮੋਹਾਲੀ- ਮੋਹਾਲੀ ਵਿਚ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਵਲੋਂ ਹੱਲਾ-ਬੋਲ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਲਾਅਰਿਆਂ ਤੋਂ ਤੰਗ ਆ ਕੇ ਅਧਿਆਪਕਾਂ ਵਲੋਂ ਡੀਸੀ ਦਫਤਰ ਦਾ ਘੇਰਾਓ…

ਮੋਹਾਲੀ- ਮੋਹਾਲੀ ਵਿਚ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਵਲੋਂ ਹੱਲਾ-ਬੋਲ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਲਾਅਰਿਆਂ ਤੋਂ ਤੰਗ ਆ ਕੇ ਅਧਿਆਪਕਾਂ ਵਲੋਂ ਡੀਸੀ ਦਫਤਰ ਦਾ ਘੇਰਾਓ ਕੀਤਾ ਗਿਆ ਹੈ। ਇਨ੍ਹਾਂ ਅਧਿਆਪਕਾਂ ਨੇ ਪਹਿਲਾਂ ਡੀਸੀ ਦਫਤਰ ਦੇ ਬਾਹਰ ਧਰਨਾ ਦਿੱਤਾ ਤੇ ਜਦੋਂ ਉਨ੍ਹਾਂ ਦੀ ਨਹੀਂ ਸੁਣੀ ਗਈ ਤਾਂ ਉਹ ਬੈਰੀਕੇਡ ਤੋੜ ਕੇ ਅੰਦਰ ਦਾਖਲ ਹੋ ਹਏ।

Also Read: ਬਠਿੰਡਾ ‘ਚ ਕੇਜਰੀਵਾਲ ਵਲੋਂ ਵਪਾਰੀਆਂ ਨਾਲ ਖਾਸ ਮੁਲਾਕਾਤ ਜਾਰੀ, ਹੋ ਸਕਦੇ ਨੇ ਵੱਡੇ ਐਲਾਨ (ਵੀਡੀਓ)

ਜਾਣਕਾਰੀ ਮੁਤਾਬਕ 2011 ਵਿਚ ਪੰਜਾਬ ਸਰਕਾਰ ਵਲੋਂ 646 ਪੀਟੀਆਈ ਅਧਿਆਪਕਾਂ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ। ਇਸ ਦੌਰਾਨ ਅਧਿਆਪਕਾਂ ਦੇ ਟੈਸਟ ਵੀ ਹੋਏ ਪਰ ਉਨ੍ਹਾਂ ਦੀ ਮੈਰਿਟ ਲਿਸਟ 10 ਸਾਲ ਬੀਤ ਜਾਣ ਤੋਂ ਬਾਅਦ ਵੀ ਜਾਰੀ ਨਹੀਂ ਕੀਤੀ ਗਈ। ਇਸ ਉੱਤੇ ਗੁੱਸੇ ਵਿਚ ਪੀਟੀਆਈ ਅਧਿਆਪਕਾਂ ਵਲੋਂ ਪਹਿਲਾਂ ਡੀਸੀ ਦਫਤਰ ਦੇ ਬਾਹਰ ਨਾਅਰੇਬਾਜ਼ੀ ਤੇ ਧਰਨਾ ਦਿੱਤਾ ਗਿਆ ਤੇ ਬਾਅਦ ਵਿਚ ਮੋਹਾਲੀ ਡੀਸੀ ਨਾਲ ਮਿਲਣ ਦੀ ਮੰਗ ਕਰਦਿਆਂ ਅਧਿਆਪਕ ਬੈਰੀਕੇਡ ਤੋੜ ਕੇ ਅੰਦਰ ਦਾਖਲ ਹੋ ਗਏ। ਹਾਲਾਂਕਿ ਇਸ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ ਤੇ ਅਧਿਆਪਕ ਉਸੇ ਥਾਂ ਉੱਤੇ ਧਰਨੇ ਲਈ ਬੈਠ ਗਏ।

Also Read: SAD ਵਲੋਂ BSF ਦੇ ਮਾਮਲੇ ‘ਤੇ ਅਟਾਰੀ ਤੋਂ ਗੋਲਡਨ ਗੇਟ ਤੱਕ ਵਿਰੋਧ ਮਾਰਚ ਜਾਰੀ (ਵੀਡੀਓ)

Leave a Reply

Your email address will not be published. Required fields are marked *