ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਐਲਾਨ, 26 ਅਕਤੂਬਰ ਨੂੰ ਭਾਰਤ ਭਰ ‘ਚ ਹੱਲਾ ਬੋਲ

ਚੰਡੀਗੜ੍ਹ: ਖੇਤੀ ਕਾਨੂੰਨਾਂ, ਲਖੀਮਪੁਰ ਖੇੜੀ ਘਟਨਾ ਤੇ ਸਿੰਘੂ ਬਾਰਡਰ ਉੱਤੇ ਵਾਪਰੇ ਘਟਨਾਕ੍ਰਮ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ। ਸੰਯੁਕਤ…

ਚੰਡੀਗੜ੍ਹ: ਖੇਤੀ ਕਾਨੂੰਨਾਂ, ਲਖੀਮਪੁਰ ਖੇੜੀ ਘਟਨਾ ਤੇ ਸਿੰਘੂ ਬਾਰਡਰ ਉੱਤੇ ਵਾਪਰੇ ਘਟਨਾਕ੍ਰਮ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਵਲੋਂ 26 ਅਕੂਬਰ ਨੂੰ ਪੂਰੇ ਭਾਰਤ ਵਿਚ ਹੱਲਾ-ਬੋਲ ਕਰਨ ਦਾ ਐਲਾਨ ਕੀਤਾ ਗਿਆ ਹੈ।

Also Read: ਕੈਪਟਨ ਅਮਰਿੰਦਰ ਸਿੰਘ ਦਾ ਹਰੀਸ਼ ਰਾਵਤ ‘ਤੇ ਵੱਡਾ ਹਮਲਾ, ਸਿੱਧੂ ਬਾਰੇ ਵੀ ਆਖੀ ਇਹ ਗੱਲ

ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਵਲੋਂ ਮਿਲੀ ਜਾਣਕਾਰੀ ਮੁਤਾਬਕ ਇਹ ਹੱਲਾ-ਬੋਲ ਖੇਤੀ ਕਾਨੂੰਨਾਂ ਖਿਲਾਫ 11 ਮਹੀਨੇ ਪੂਰੇ ਹੋਣ ਦੇ ਦਿਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਨੇ ਲਖੀਮਪੁਰ ਖੇੜੀ ਵਿਚ ਵਾਪਰੇ ਕਤਲਕਾਂਡ ਨੂੰ ਲੈ ਕੇ ਵੀ ਨਾਰਾਜ਼ਗੀ ਵਿਅਕਤ ਕੀਤੀ। ਇਸ ਸਾਰੇ ਘਟਨਾਕ੍ਰਮ ਦੇ ਵਿਸ਼ੇ ਵਿਚ ਮੋਰਚੇ ਨੇ ਭਾਜਪਾਈ ਨੇਤਾ ਅਜੇ ਮਿਸ਼ਰਾ ਨੂੰ ਬਰਖਾਸਤ ਕਰਨ ਦੀ ਵੀ ਮੰਗ ਕੀਤੀ। ਇਸ ਤੋਂ ਇਲਾਵਾ ਮੋਰਚੇ ਨੇ ਮੰਗ ਕੀਤੀ ਕਿ ਸਿੰਘੂ ਬਾਰਡਰ ਉੱਤੇ ਹੋਏ ਕਤਲ ਦੇ ਮਾਮਲੇ ਵਿਚ ਸੁਪਰੀਮ ਕੋਰਟ ਜੱਜ ਤੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ।

Also Read: ਹੁਣ ਇਸ ਦੇਸ਼ ‘ਚ ਕਹਿਰ ਵਰਾਉਣ ਲੱਗਾ ਕੋਰੋਨਾ, 24 ਘੰਟਿਆਂ ‘ਚ 1000 ਮੌਤਾਂ

Leave a Reply

Your email address will not be published. Required fields are marked *