ਕੈਪਟਨ ਅਮਰਿੰਦਰ ਸਿੰਘ ਦਾ ਹਰੀਸ਼ ਰਾਵਤ ‘ਤੇ ਵੱਡਾ ਹਮਲਾ, ਸਿੱਧੂ ਬਾਰੇ ਵੀ ਆਖੀ ਇਹ ਗੱਲ

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿਦੰਰ ਸਿੰਘ ਵਲੋਂ ਨਵੀਂ ਪਾਰਟੀ ਬਣਾਉਣ ਦੇ ਐਲਾਨ ਤੋਂ ਬਾਅਦ ਕਾਂਗਰਸ ਪਾਰਟੀ ਵਿਚ ਭੂਚਾਲ ਆਇਆ ਹੋਇਆ ਹੈ। ਕਾਂਗਰਸ…

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿਦੰਰ ਸਿੰਘ ਵਲੋਂ ਨਵੀਂ ਪਾਰਟੀ ਬਣਾਉਣ ਦੇ ਐਲਾਨ ਤੋਂ ਬਾਅਦ ਕਾਂਗਰਸ ਪਾਰਟੀ ਵਿਚ ਭੂਚਾਲ ਆਇਆ ਹੋਇਆ ਹੈ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਵਲੋਂ ਕੈਪਟਨ ਅਮਰਿੰਦਰ ਸਿੰਘ ਦੇ ਇਸ ਕਦਮ ਦੀ ਨਿੰਦਾ ਕੀਤੀ ਜਾ ਰਹੀ ਹੈ। ਇਸੇ ਵਿਚਾਲੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਹਰੀਸ਼ ਰਾਵਤ ਤੇ ਸਿੱਧੂ ਸਣੇ ਕਾਂਗਰਸ ਦੇ ਕਈ ਆਗੂਆਂ ਉੱਤੇ ਨਿਸ਼ਾਨਾ ਵਿੰਨ੍ਹਿਆ ਹੈ।

Also Read: ਬਿਨਾਂ ਵੀਜ਼ਾ ਦੇ ਭਾਰਤੀ ਕਰ ਸਕਦੇ ਨੇ ਇਨ੍ਹਾਂ ਖੂਬਸੂਰਤ ਦੇਸ਼ਾਂ ਦੀ ਸੈਰ (Photos)

ਰਵੀਨ ਠਕੁਰਾਲ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਟਵੀਟ ਕਰਦਿਆਂ ਲਿਖਿਆ ਕਿ ‘ਧਰਮ ਨਿਰਪੱਖਤਾ ਬਾਰੇ ਗੱਲ ਕਰਨਾ ਬੰਦ ਕਰੋ ਹਰੀਸ਼ ਰਾਵਤ ਜੀ। ਇਹ ਨਾ ਭੁੱਲੋ ਕਿ ਸਿੱਧੂ ਭਾਜਪਾ ਵਿਚ 14 ਸਾਲ ਰਹਿਣ ਤੋਂ ਬਾਅਦ ਕਾਂਗਰਸ ਵਿਚ ਆਏ ਸਨ। ਨਾਨਾ ਪਟੋਲੇ ਅਤੇ ਰੇਵਨਾਥ ਰੈੱਡੀ ਕਿੱਥੋਂ ਆਏ? ਤੇ ਪਰਗਟ ਸਿੰਘ ਸ਼੍ਰੋਮਣੀ ਅਕਾਲੀ ਦਲ ਨਾਲ ਸਾਢੇ 4 ਸਾਲਾਂ ਤੋਂ ਸੀ। ਉਨ੍ਹਾਂ ਅੱਗੇ ਕਿਹਾ ਕਿ ਤੁਸੀਂ ਮਹਾਰਾਸ਼ਟਰ ਵਿੱਚ ਸ਼ਿਵ ਸੇਨਾ ਨਾਲ ਕੀ ਕਰ ਰਹੇ ਹੋ? ਜਾਂ ਕੀ ਤੁਸੀਂ ਕਹਿ ਰਹੇ ਹੋ ਕਿ ਜਦੋਂ ਤੱਕ ਇਹ ਕਾਂਗਰਸ ਦੇ ਉਦੇਸ਼ ਦੇ ਅਨੁਕੂਲ ਹੈ ਤਾਂ ਹੋਰਾਂ ਪਾਰਟੀਆਂ ਨਾਲ ਮਿਲ ਕੇ ਕੰਮ ਕਰਨਾ ਠੀਕ ਹੈ। ਜੇ ਇਹ ਰਾਜਨੀਤਿਕ ਮੌਕਾਪ੍ਰਸਤੀ ਨਹੀਂ ਹੈ ਤਾਂ ਇਹ ਕੀ ਹੈ?

Also Read: ਡਿਪਟੀ CM ਰੰਧਾਵਾ ਨੇ ਸ਼ਹੀਦ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਲਈ ਕੀਤੇ ਵੱਡੇ ਐਲਾਨ 

ਉਨ੍ਹਾਂ ਅੱਗੇ ਕਿਹਾ ‘ਅੱਜ ਤੁਸੀਂ ਮੇਰੇ’ ਉੱਤੇ ਮੇਰੇ ਵਿਰੋਧੀ ਧਿਰ ਦੀ ਮਦਦ ਕਰਨ ਦਾ ਦੋਸ਼ ਲਗਾ ਰਹੇ ਹੋ। ਕੀ ਇਸੇ ਲਈ ਤੁਸੀਂ ਸੋਚਦੇ ਹੋ ਕਿ ਮੈਂ ਪਿਛਲੇ 10 ਸਾਲਾਂ ਤੋਂ ਉਨ੍ਹਾਂ ਵਿਰੁੱਧ ਅਦਾਲਤੀ ਕੇਸ ਲੜ ਰਿਹਾ ਹਾਂ? ਤੇ ਮੈਂ ਕਾਂਗਰਸ ਵਲੋਂ 2017 ਤੋਂ ਬਾਅਦ ਪੰਜਾਬ ਦੀਆਂ ਸਾਰੀਆਂ ਚੋਣਾਂ ਕਿਉਂ ਜਿੱਤੀਆਂ? ‘ਤੁਹਾਨੂੰ ਖਦਸ਼ਾ ਹੈ ਕਿ ਮੈਂ ਪੰਜਾਬ ਵਿੱਚ ਕਾਂਗਰਸ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਵਾਂਗਾ। ਤੱਥ ਇਹ ਹੈ ਕਿ ਪਾਰਟੀ ਨੇ ਮੇਰੇ ‘ਤੇ ਭਰੋਸਾ ਨਾ ਕਰਕੇ ਪੰਜਾਬ ਕਾਂਗਰਸ ਨਵਜੋਤ ਸਿੰਘ ਸਿੱਧੂ ਵਰਗੇ ਅਸਥਿਰ ਵਿਅਕਤੀ ਦੇ ਹੱਥਾਂ ਵਿੱਚ ਦੇ ਕੇ ਆਪਣੇ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ ਹੈ, ਜੋ ਸਿਰਫ ਆਪਣੇ ਪ੍ਰਤੀ ਵਫ਼ਾਦਾਰ ਹੈ।

Also Read: ਨਵਜੋਤ ਸਿੱਧੂ ਦਾ ਸਾਬਕਾ CM ‘ਤੇ ਵੱਡਾ ਹਮਲਾ, ਦੱਸਿਆ ‘ਕਾਲੇ ਖੇਤੀ ਕਾਨੂੰਨਾਂ ਦਾ ਨਿਰਮਾਤਾ’

Leave a Reply

Your email address will not be published. Required fields are marked *