ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਉੱਤੇ ਡਿਪਟੀ ਸੀਐੱਮ ਤੋਂ ਬਾਅਦ ਹੁਣ ਪਰਗਟ ਸਿੰਘ ਨੇ ਵੀ ਵੱਡਾ ਹਮਲਾ ਬੋਲਿਆ ਹੈ। ਪਰਗਟ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਕੁੜਤੇ ਵਿਚ ਭਾਜਪਾ ਦੇ ਸੀਐੱਮ ਸਨ ਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਕਿਸਾਨਾਂ ਦੀਆਂ ਲਾਸ਼ਾਂ ‘ਤੇ ਸਿਆਸਤ ਖੇਡੀ ਗਈ ਸੀ।
Also Read : ਸ਼ਹੀਦ ਮਨਦੀਪ ਸਿੰਘ ਦੀ ਅੰਤਿਮ ਅਰਦਾਸ ‘ਚ ਸ਼ਾਮਲ ਹੋਏ CM ਚੰਨੀ, ਕੀਤਾ ਵੱਡਾ ਐਲਾਨ
ਇਸ ਦੌਰਾਨ ਪਰਗਟ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਨਾਲ ਸਾਂਝ ਕਿਸਾਨਾਂ ਨਾਲ ਸਭ ਤੋਂ ਵੱਡਾ ਧੋਖਾ ਹੈ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੈਪਟਨ ਤੇ ਭਾਜਪਾ ਨੇ ਇਹੀ ਮਿਲ ਕੇ ਕਰਨਾ ਸੀ ਤਾਂ ਅੰਦੋਲਨ ਵਿਚ ਮਾਰੇ ਗਏ ਕਿਸਾਨਾਂ ਦਾ ਜ਼ਿੰਮੇਦਾਰ ਕੌਣ ਹੈ। ਇਸ ਦਾ ਮਤਲਬ ਅਜਿਹੀਆਂ ਖੇਡਾਂ ਖੇਡ ਕੇ ਪੰਜਾਬ ਹੀ ਨਹੀਂ ਦੇਸ਼ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ ਢਾਈ ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਬਾਰੇ ਜੋ ਗੱਲਾਂ ਕਹੀਆਂ ਉਹ ਸਹੀ ਸਾਬਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਢਾਈ ਸਾਲ ਪਹਿਲਾਂ ਕਿਹਾ ਸੀ ਕਿ ਇਹ ਕਾਂਗਰਸ ਦੇ ਕੁੜਤੇ ਵਿਚ ਭਾਜਪਾ ਦਾ ਸੀਐੱਮ ਹੈ। ਉਦੋਂ ਮੇਰੀ ਗੱਲ ਕਿਸੇ ਨਹੀਂ ਸੁਣੀ।’
Also Read : ਡਿਪਟੀ CM ਦਾ ਸਾਬਕਾ CM ‘ਤੇ ਵੱਡਾ ਹਮਲਾ, ‘ਪੰਜਾਬ ਨੂੰ ਚੀਨ, ਪਾਕਿ ਤੋਂ ਨਹੀਂ ਕੈਪਟਨ ਤੋਂ ਖਤਰਾ’
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਡਿਪਟੀ ਸੀਐੱਮ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਉੱਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ਨੂੰ ਚੀਨ ਜਾਂ ਪਾਕਿਸਤਾਨ ਤੋਂ ਨਹੀਂ ਬਲਕਿ ਕੈਪਟਨ ਅਮਰਿੰਦਰ ਸਿੰਘ ਦੀ ਗੱਦਾਰੀ ਤੋਂ ਖਤਰਾ ਹੈ। ਇਸ ਦੌਰਾਨ ਰੰਧਾਵਾ ਨੇ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਪਾਰਟੀ ਬਣਾਉਣ ਦਾ ਫੈਸਲਾ ਕਰ ਕੇ ਕਾਂਗਰਸ ਪਾਰਟੀ ਦੀ ਪਿੱਠ ਉੱਤੇ ਛੁਰਾ ਮਾਰਿਆ ਹੈ।



