ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦਾ 130 ਥਾਵਾਂ ‘ਤੇ ਅਸਰ, 50 ਟ੍ਰੇਨਾਂ ਦੀ ਆਵਾਜਾਈ ਰੁਕੀ

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿਖੇ ਹੋਈ ਹਿੰਸਾ ਦੇ ਸਬੰਧ ਵਿੱਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੀ ਬਰਖਾਸਤਗੀ ਅਤੇ ਗ੍ਰਿਫਤਾਰੀ ਦੀ ਮੰਗ ਨੂੰ ਲੈ…

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿਖੇ ਹੋਈ ਹਿੰਸਾ ਦੇ ਸਬੰਧ ਵਿੱਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੀ ਬਰਖਾਸਤਗੀ ਅਤੇ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਛੇ ਘੰਟਿਆਂ ਦੇ ‘ਰੇਲ ਰੋਕੋ’ ਅੰਦੋਲਨ ਦੇ ਤਹਿਤ ਸੋਮਵਾਰ ਸਵੇਰੇ ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨ ਪਟੜੀਆਂ ਉੱਤੇ ਬੈਠ ਗਏ। ਇਸ ਰੇਲ ਰੋਕੋ ਅੰਦੋਲਨ ਨੇ ਉੱਤਰੀ ਰੇਲਵੇ ਜ਼ੋਨ ਵਿੱਚ 130 ਥਾਵਾਂ ਨੂੰ ਪ੍ਰਭਾਵਿਤ ਕੀਤਾ ਅਤੇ ਲਗਭਗ 50 ਰੇਲ ਗੱਡੀਆਂ ਦੀ ਆਵਾਜਾਈ ਰੁਕੀ ਹੋਈ ਹੈ। ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।

Also Read: ਜਲੰਧਰ ’ਚ ਵਾਪਰਿਆ ਦਰਦਨਾਕ ਹਾਦਸਾ, ਦੋ ਕੁੜੀਆਂ ਨੂੰ ਕਾਰ ਨੇ ਮਾਰੀ ਟੱਕਰ, 1 ਦੀ ਮੌਤ

ਉੱਤਰ ਪੱਛਮੀ ਰੇਲਵੇ ਵਿੱਚ ਰਾਜਸਥਾਨ ਅਤੇ ਹਰਿਆਣਾ ਦੇ ਕੁਝ ਸਥਾਨਾਂ ਉੱਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ। ਇਨ੍ਹਾਂ ਦੋ ਰਾਜਾਂ ਵਿੱਚ 2 ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਅਤੇ 13 ਰੇਲ ਗੱਡੀਆਂ ਅੰਸ਼ਿਕ ਤੌਰ ਉੱਤੇ ਰੱਦ ਕੀਤੀਆਂ ਗਿਆ ਹੈ। ਪ੍ਰਦਰਸ਼ਨ ਦੇ ਕਾਰਨ ਇੱਕ ਟ੍ਰੇਨ ਨੂੰ ਡਾਇਵਰਟ ਵੀ ਕਰਨਾ ਪਿਆ। ਉੱਤਰੀ ਰੇਲਵੇ ਜ਼ੋਨ ਵਿੱਚ ਪ੍ਰਭਾਵਿਤ ਹੋਈਆਂ ਰੇਲ ਗੱਡੀਆਂ ਵਿੱਚ ਚੰਡੀਗੜ੍ਹ-ਫ਼ਿਰੋਜ਼ਪੁਰ ਐਕਸਪ੍ਰੈਸ ਸ਼ਾਮਲ ਹਨ। ਇਹ ਟ੍ਰੇਨ ਲੁਧਿਆਣਾ ਤੋਂ ਸਵੇਰੇ 7 ਵਜੇ ਰਵਾਨਾ ਹੋਣੀ ਸੀ, ਪਰ ਅਧਿਕਾਰੀਆਂ ਨੇ ਦੱਸਿਆ ਕਿ ਇਹ ਟ੍ਰੇਨ ਅਜੇ ਵੀ ਫ਼ਿਰੋਜ਼ਪੁਰ-ਲੁਧਿਆਣਾ ਟਰੈਕ ‘ਤੇ ਖੜ੍ਹੀ ਹੈ। ਪ੍ਰਦਰਸ਼ਨਕਾਰੀਆਂ ਕਾਰਨ ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈਸ ਨੂੰ ਵੀ ਸ਼ੰਭੂ ਸਟੇਸ਼ਨ ‘ਤੇ ਰੋਕਣਾ ਪਿਆ।

Also Read: ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਜਾਰੀ, ਟਿਕੈਤ ਬੋਲੇ-‘ਲੋਕ ਜਾਣਦੇ ਹਨ ਕਿੱਥੇ ਰੋਕਣੀ ਹੈ ਰੇਲ’

ਕਿਸਾਨਾਂ ਨੇ ਹਨੂੰਮਾਨਗੜ੍ਹ ਵਿੱਚ ਰੇਲਵੇ ਟਰੈਕ ‘ਤੇ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਜੈਪੁਰ ਵਿੱਚ ਫਰੰਟ ਦੇ ਮੈਂਬਰਾਂ ਨੇ ਜੈਪੁਰ ਜੰਕਸ਼ਨ ਦੇ ਬਾਹਰ ਪ੍ਰਦਰਸ਼ਨ ਕੀਤਾ। ਫਰੰਟ ਦੇ ਸੂਬਾ ਸੰਯੁਕਤ ਸਕੱਤਰ ਸੰਜੇ ਮਾਧਵ ਨੇ ਕਿਹਾ, “ਸਾਨੂੰ ਜੈਪੁਰ ਜੰਕਸ਼ਨ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਸੀ, ਇਸ ਲਈ ਅਸੀਂ ਪ੍ਰਵੇਸ਼ ਦੁਆਰ ਉੱਤੇ ਹੀ ਧਰਨਾ ਦਿੱਤਾ।

Also Read: ਸਿਰਫ ਬਿਸਤਰ ‘ਤੇ ਲੇਟਣ ਦੀ ਹੈ ਇਹ JOB, ਕੰਪਨੀ ਦੇਵੇਗੀ 25 ਲੱਖ ਰੁਪਏ ਸੈਲਰੀ!

ਅੰਦੋਲਨ ਕਾਰਨ ਰਾਜਸਥਾਨ ਦੇ ਹਨੂੰਮਾਨਗੜ੍ਹ ਅਤੇ ਗੰਗਾਨਗਰ ਜ਼ਿਲ੍ਹਿਆਂ ਵਿੱਚ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ। ਉੱਤਰੀ ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਕੈਪਟਨ ਸ਼ਸ਼ੀ ਕਿਰਨ ਅਨੁਸਾਰ ਕਿਸਾਨ ਅੰਦੋਲਨ ਕਾਰਨ ਭਿਵਾਨੀ-ਰੇਵਾੜੀ, ਸਿਰਸਾ-ਰੇਵਾੜੀ, ਲੋਹਾਰੂ-ਹਿਸਾਰ, ਸੂਰਤਗੜ੍ਹ-ਬਠਿੰਡਾ, ਸਿਰਸਾ-ਬਠਿੰਡਾ ਹਨੂੰਮਾਨਗੜ੍ਹ-ਬਠਿੰਡਾ, ਰੋਹਤਕ-ਭਿਵਾਨੀ, ਰੇਵਾੜੀ- ਸਾਦੁਲਪੁਰ, ਹਿਸਾਰ ਰੇਲ ਆਵਾਜਾਈ ਬਠਿੰਡਾ, ਹਨੂੰਮਾਨਗੜ੍ਹ-ਸਾਦੁਲਪੁਰ ਅਤੇ ਸ੍ਰੀ ਗੰਗਾਨਗਰ-ਰੇਵਾੜੀ ਸੈਕਸ਼ਨਾਂ ਦੇ ਵਿਚਕਾਰ ਪ੍ਰਭਾਵਿਤ ਹੋਈ ਹੈ। ਉਨ੍ਹਾਂ ਕਿਹਾ ਕਿ ਅੰਦੋਲਨ ਕਾਰਨ ਬਠਿੰਡਾ-ਰੇਵਾੜੀ ਵਿਸ਼ੇਸ਼ ਰੇਲ ਸੇਵਾ ਅਤੇ ਸਿਰਸਾ-ਲੁਧਿਆਣਾ ਵਿਸ਼ੇਸ਼ ਰੇਲ ਸੇਵਾ ਸੋਮਵਾਰ ਨੂੰ ਰੱਦ ਕਰ ਦਿੱਤੀ ਗਈ। ਘੱਟੋ ਘੱਟ 13 ਰੇਲ ਗੱਡੀਆਂ ਨੂੰ ਅੰਸ਼ਕ ਤੌਰ ‘ਤੇ ਰੱਦ ਕਰ ਦਿੱਤਾ ਗਿਆ ਹੈ। ਜਦੋਂ ਕਿ ਕੁਝ ਟ੍ਰੇਨਾਂ ਰੂਟ ਬਦਲ ਕੇ ਚਲਾਈਆਂ ਜਾ ਰਹੀਆਂ ਹਨ।

Leave a Reply

Your email address will not be published. Required fields are marked *