ਚੰਡੀਗੜ੍ਹ: ਖੇਤੀ ਕਾਨੂੰਨਾਂ ਦੇ ਵਿਰੋਧ ’ਚ ਡਟੇ ਕਿਸਾਨਾਂ ਵਲੋਂ ਇਕ ਵਾਰ ਫਿਰ ਰੇਲਵੇ ਟਰੈਕ ’ਤੇ ਅੱਜ ਧਰਨਾ ਦਿੱਤਾ ਗਿਆ। ਅੱਜ ਯਾਨੀ ਕਿ 18 ਅਕਤੂਬਰ ਨੂੰ ਕਿਸਾਨ ਜਥੇਬੰਦੀਆਂ ਵਲੋਂ ਸਵੇਰ 10 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲਾਂ ਰੋਕੀਆਂ ਗਈਆਂ, ਜਿਸ ਤੋਂ ਬਾਅਦ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ।
Also Read: ਸਿਰਫ ਬਿਸਤਰ ‘ਤੇ ਲੇਟਣ ਦੀ ਹੈ ਇਹ JOB, ਕੰਪਨੀ ਦੇਵੇਗੀ 25 ਲੱਖ ਰੁਪਏ ਸੈਲਰੀ!
ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਰੇਲ ਰੋਕੋ ਅੰਦੋਲਨ ਕਿਸੇ ਵੀ ਰੇਲਵੇ ਸੰਪਤੀ ਦੇ ਬਿਨਾਂ ਨੁਕਸਾਨ ਦੇ ਸ਼ਾਂਤਮਈ ਰਹੇਗਾ। ਲਖੀਮਪੁਰ ਖੀਰੀ ’ਚ ਹੋਏ ਕਿਸਾਨ ਕਤਲੇਆਮ ’ਚ ਇਨਸਾਫ ਮਿਲਣ ਤਕ ਸਾਡਾ ਅੰਦੋਲਨ ਹੋਰ ਤਿੱਖਾ ਹੋਵੇਗਾ। ਵੱਖ-ਵੱਖ ਸੂਬਿਆਂ ਵਿਚ ਲਖੀਮਪੁਰ ਖੀਰੀ ਸ਼ਹੀਦ ਕਲਸ਼ ਯਾਤਰਾਵਾਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਦੇਸ਼ ਭਰ ਵਿਚ ਬਹੁਤ ਸਾਰੇ ਪੱਕੇ ਮੋਰਚੇ ਜਾਰੀ ਹਨ।
Also Read: ਜਲੰਧਰ ’ਚ ਵਾਪਰਿਆ ਦਰਦਨਾਕ ਹਾਦਸਾ, ਦੋ ਕੁੜੀਆਂ ਨੂੰ ਕਾਰ ਨੇ ਮਾਰੀ ਟੱਕਰ, 1 ਦੀ ਮੌਤ
ਜਾਣੋ ਕਿਉਂ ਰੋਕੀਆਂ ਜਾ ਰਹੀਆਂ ਰੇਲਾਂ—
ਦਰਅਸਲ 3 ਅਕਤੂਬਰ 2021 ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਕਾਰ ਨੇ ਕੁਚਲ ਦਿੱਤਾ ਸੀ, ਜਿਸ ’ਚ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ। ਕਿਸਾਨ ਮੋਰਚਾ ਮੋਦੀ ਸਰਕਾਰ ਤੋਂ ਮੰਤਰੀ ਅਜੇ ਮਿਸ਼ਰਾ ਟੇਨੀ ਨੂੰ ਬਰਖ਼ਾਸਤ ਕਰਨ ਦੀ ਮੰਗ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਜੇ ਮਿਸ਼ਰਾ ਨੂੰ ਬਰਖ਼ਾਸਤ ਨਹੀਂ ਕੀਤਾ ਜਾਂਦਾ, ਸਾਡਾ ਅੰਦੋਲਨ ਹੋਰ ਤੇਜ਼ ਹੋਵੇਗਾ।
Also Read: ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦਾ 130 ਥਾਵਾਂ ‘ਤੇ ਅਸਰ, 50 ਟ੍ਰੇਨਾਂ ਦੀ ਆਵਾਜਾਈ ਰੁਕੀ

