ਨਵੀਂ ਦਿੱਲੀ : ਤਿਓਹਾਰਾਂ ਦੇ ਇਸ ਸੀਜ਼ਨ ਵਿਚ ਆਮ ਆਦਮੀ ਨੂੰ ਮਹਿੰਗਾਈ ਨੇ ਬੁਰੀ ਤਰ੍ਹਾਂ ਨਾਲ ਜਕੜ ਲਿਆ ਹੈ। ਪੈਟਰੋਲ, ਡੀਜ਼ਲ ਤੇ ਗੈਸ ਦੇ ਨਾਲ-ਨਾਲ ਹੁਣ ਟਮਾਟਰ ਤੇ ਪਿਆਜ਼ ਦੀਆਂ ਕੀਮਤਾਂ ਵੀ ਆਸਮਾਨ ਛੋਹ ਰਹੀਆਂ ਹਨ। ਉਪਭੋਗਤਾ ਮੰਤਰਾਲਾ ਦੀ ਵੈੱਬਸਾਈਟ ਮੁਤਾਬਕ 16 ਅਕਤੂਬਰ ਦੀ ਟਮਾਟਰ ਦੀ ਰੀਟੇਲ ਕੀਮਤ 110.05 ਰੁਪਏ ਕਿਲੋਗ੍ਰਾਮ ਸੀ। ਜਦਕਿ ਪੰਜ ਦਿਨ ਪਹਿਲਾਂ ਇਕ ਕਿਲੋ ਟਮਾਟਰ ਦੀ ਕੀਮਤ ਸਿਰਫ 39 ਰੁਪਏ ਸੀ। ਉਥੇ ਹੀ ਪਿਆਜ਼ ਦੀਆਂ ਕੀਮਤਾਂ ਵਿਚ ਪਿਛਲੇ ਪੰਜ ਦਿਨਾਂ ਵਿਚ 5 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਹੋਇਆ ਹੈ। ਖੁਦਰਾ ਬਾਜ਼ਾਰ ਵਿਚ ਅੱਜ ਇਕ ਕਿਲੋ ਪਿਆਜ਼ ਦੀ ਕੀਮਤ 40.15 ਰੁਪਏ ਹੈ। ਆਲੂ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਇਆ ਹੈ।
Also Read : ਨਵਜੋਤ ਸਿੱਧੂ ਦਾ ਸੋਨੀਆ ਗਾਂਧੀ ਨੂੰ ਪੱਤਰ, ਕਿਹਾ-‘ਪੰਜਾਬ ‘ਚ ਸਾਡੇ ਕੋਲ ਆਖਰੀ ਮੌਕਾ’
ਕੀਮਤਾਂ ਵਿਚ ਵਾਧੇ ਦਾ ਅਸਲੀ ਕਾਰਨ ਕੀ ਹੈ?
ਇਸ ਬਾਰ ਸਤੰਬਰ ਦੇ ਅਖੀਰ ਵਿਚ ਕਈ ਸੂਬਿਆਂ ਵਿਚ ਮੀਂਹ ਪਿਆ ਹੈ। ਜਿਸ ਦੇ ਕਾਰਨ ਸਬਜ਼ੀ ਦੀ ਖੇਤੀ ਉੱਤੇ ਬੁਰਾ ਅਸਰ ਪਿਆ ਹੈ। ਉਥੇ ਹੀ ਕੀਮਤਾਂ ਵਿਚ ਤੇਜ਼ੀ ਦਾ ਦੂਜਾ ਕਾਰਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਣਾ ਵੀ ਹੈ। ਤੇਲ ਦੀਆਂ ਕੀਮਤਾਂ ਵਧਣ ਕਾਰਨ ਟ੍ਰਾਂਸਪੋਰਟ ਦਾ ਖਰਚਾ ਵਧ ਗਿਆ ਹੈ। ਜਿਸ ਦਾ ਅਸਰ ਤੁਹਾਡੀ ਜੇਬ ਉੱਤੇ ਪੈ ਰਿਹਾ ਹੈ।
Also Read : WhatsApp ‘ਤੇ ਆਉਣ ਵਾਲੇ ਇਨ੍ਹਾਂ ਫੀਚਰਾਂ ਨਾਲ ਬਦਲ ਜਾਵੇਗਾ ਤੁਹਾਡਾ ਚੈਟ ਦਾ ਅੰਦਾਜ਼
ਰਸੋਈ ਗੈਸ ਤੋਂ ਲੈ ਕੇ CNG-PNG ਤੱਕ ਹਰ ਥਾਂ ਮਹਿੰਗਾਈ ਦੀ ਮਾਰ
ਇਸ ਮਹੀਨੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਚਾਹੇ ਹੀ ਵਾਧਾ ਨਹੀਂ ਹੋਇਆ ਪਰ ਪਿਛਲੇ 10 ਮਹੀਨਿਆਂ ਵਿਚ ਕੰਪਨੀਆਂ ਨੇ ਕਈ ਵਾਰ ਕੀਮਤਾਂ ਵਧਾਈਆਂ ਹਨ। ਇਕ ਜਨਵਰੀ ਨੂੰ ਦਿੱਲੀ ਵਿਚ 14.2 ਕਿਲੋਗ੍ਰਾਮ ਦੇ ਗੈਸ ਸਿਲੰਡਰ ਦੀ ਕੀਮਤ 694 ਰੁਪਏ ਸੀ, ਜੋ ਕਿ ਇਕ ਅਕਤੂਬਰ ਨੂੰ 884.5 ਰੁਪਏ ਹੋ ਗਈ। ਪਿਛਲੇ 10 ਦਿਨਾਂ ਦੇ ਅੰਦਰ ਇੰਦਰਪ੍ਰਸਤ ਗੈਸ ਲਿਮਟਿਡ ਨੇ ਦੂਜੀ ਵਾਰ ਸੀਐੱਨਜੀ ਤੇ ਪੀਐੱਨਜੀ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਸੀ।



