LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

WhatsApp 'ਤੇ ਆਉਣ ਵਾਲੇ ਇਨ੍ਹਾਂ ਫੀਚਰਾਂ ਨਾਲ ਬਦਲ ਜਾਵੇਗਾ ਤੁਹਾਡਾ ਚੈਟ ਦਾ ਅੰਦਾਜ਼

17 oct whatsapp

ਨਵੀਂ ਦਿੱਲੀ : WhatsApp ਯੂਜ਼ਰਸ ਦੇ ਐਕਸਪੀਰਿਅੰਸ ਨੂੰ ਵਧਾਉਣ ਦੇ ਲਈ ਨਵੇਂ-ਨਵੇਂ ਫੀਚਰ ਲਾਂਚ ਕਰਦਾ ਰਹਿੰਦਾ ਹੈ। ਇੰਸਟੈਂਟ ਮੈਸੇਜਿੰਗ ਪਲੇਟਫਾਰਮ ਇਸ ਸਾਲ ਹੋਰ ਵੀ ਕਈ ਨਵੇਂ ਫੀਚਰਾਂ ਨੂੰ ਜਾਰੀ ਕਰਨ ਵਾਲਾ ਹੈ। ਇਥੇ ਤੁਹਾਨੂੰ WhatsApp ਦੇ ਉਨ੍ਹਾਂ ਟਾਪ ਫੀਚਰਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਜਲਦੀ ਲਾਂਚ ਕੀਤਾ ਜਾ ਸਕਦਾ ਹੈ।

ਮੈਸੇਜ ਰਿਐਕਸ਼ਨ
ਇੰਸਟਾਗ੍ਰਾਮ ਤੇ ਫੇਸਬੁੱਕ ਵਾਂਗ WhatsApp ਉੱਤੇ ਵੀ ਜਲਦੀ ਮੈਸੇਜ ਰਿਐਕਸ਼ਨ ਫੀਚਰ ਆ ਸਕਦਾ ਹੈ। ਇਸ ਨਾਲ ਯੂਜ਼ਰ ਕਿਸੇ ਟੈਕਸਟ ਮੈਸੇਜ ਨੂੰ ਇਮੋਜੀ ਨਾਲ ਰਿਐਕਟ ਕਰ ਸਕਦੇ ਹਨ। ਇਸ ਨੂੰ ਲੈ ਕੇ WABetaInfo ਨੇ ਦੱਸਿਆ ਕਿ ਇਹ ਫੀਚਰ ਪਰਸਨਲ ਚੈਟ ਤੇ ਗਰੁੱਪ ਦੋਵਾਂ ਦੇ ਲਈ ਮੁਹੱਈਆ ਹੋ ਸਕਦਾ ਹੈ।

Also Read : ਮੁਹੰਮਦ ਮੁਸਤਫਾ ਦੇ ਕੈਪਟਨ ਅਮਰਿੰਦਰ ਸਿੰਘ 'ਤੇ ਗੰਭੀਰ ਦੋਸ਼, ਕਿਹਾ-'ਦਿੱਤੀਆਂ ਸੜਕ 'ਤੇ ਘੜੀਸਣ ਦੀਆਂ ਧਮਕੀਆਂ'

ਚੈਟ ਬਬਲ
WhatsApp ਜਲਦੀ ਹੀ ਐਂਡ੍ਰਾਇਡ ਤੇ ਆਈਓਐੱਸ ਦੇ ਲਈ ਚੈਟ ਬਬਲ ਡਿਜ਼ਾਇਨ ਨੂੰ ਜਾਰੀ ਕਰ ਸਕਦਾ ਹੈ। ਇਸ ਨੂੰ ਹਾਲ ਹੀ ਵਿਚ WABetaInfo ਨੇ ਐਂਡ੍ਰਾਇਡ ਦੇ ਬੀਟਾ ਐਪ ਵਿਚ ਦੇਖਿਆ ਸੀ। ਰਿਪੋਰਟ ਦੇ ਮੁਤਾਬਕ ਇਹ ਨਵੇਂ ਚੈਟ ਬਬਲ ਦੇ ਨਾਲ ਬੈਕਗ੍ਰਾਊਂਡ ਕਲਰ ਚੇਂਜ ਨੂੰ ਵੀ ਦਿਖਾਏਗਾ।

ਰਿਪੋਰਟ ਮੈਸੇਜ
ਡਿਜ਼ਾਇਨ ਚੇਂਜ ਦੇ ਇਲਾਵਾ ਵ੍ਹਟਸਐਪ ਇਕ ਨਵੇਂ ਤਰੀਕੇ ਉੱਤੇ ਕੰਮ ਕਰ ਰਿਹਾ ਹੈ, ਜਿਸ ਨਾਲ ਮੈਸੇਜ ਨੂੰ ਆਸਾਨੀ ਨਾਲ ਰਿਪੋਰਟ ਕੀਤਾ ਜਾ ਸਕਦਾ ਹੈ। ਰਿਪੋਰਟ ਦੇ ਮੁਤਾਬਕ ਇਸ ਨਾਲ ਯੂਜ਼ਰਸ ਮੈਸੇਜ ਨੂੰ ਟੈਪ ਕਰ ਕੇ ਜਦੋਂ ਹੋਲਡ ਕਰਨਗੇ ਤਾਂ ਉਨ੍ਹਾਂ ਨੂੰ ਰਿਪੋਰਟ ਦਾ ਆਪਸ਼ਨ ਮਿਲੇਗਾ। ਇਸ ਫੀਚਰ ਨੂੰ ਲੈ ਕੇ ਕਾਫੀ ਦਿਨਾਂ ਤੋਂ ਗੱਲ ਚੱਲ ਰਹੀ ਸੀ।

Also Read : ਪੁੰਛ-ਰਾਜੌਰੀ ਖੇਤਰ 'ਚ ਸੁਰੱਖਿਆ ਬਲਾਂ ਦਾ ਸਰਚ ਆਪਰੇਸ਼ਨ ਜਾਰੀ, ਹੁਣ ਤਕ 9 ਜਵਾਨ ਸ਼ਹੀਦ

ਗਰੁੱਪ ਆਈਕਨ ਐਡੀਟਰ
ਵ੍ਹਟਸਐਪ ਜਲਦੀ ਹੀ ਯੂਜ਼ਰਸ ਨੂੰ ਗਰੁੱਪ ਆਈਕਨ ਦੇ ਤੌਰ ਉੱਤੇ ਇਮੋਜੀ ਜਾਂ ਸਟਿੱਕਰ ਚੂਜ਼ ਕਰਨ ਦਾ ਆਪਸ਼ਨ ਦੇਵੇਗਾ। ਇਥੇ ਯੂਜ਼ਰਸ ਆਪਣੀ ਮਰਜ਼ੀ ਨਾਲ ਇਮੋਜੀ ਜਾਂ ਸਟਿੱਕਰ ਦੇ ਕਲਰ ਦਾ ਬੈਕਗ੍ਰਾਊਂਡ ਵੀ ਸੈੱਟ ਕਰ ਸਕਦੇ ਹਨ।

In The Market