ਇਸ ਸੂਬੇ ‘ਚ ਕਈ ਥਾਈਂ ਭਾਰੀ ਮੀਂਹ, IMD ਨੇ ਜਾਰੀ ਕੀਤਾ ਰੈੱਡ ਅਲਰਟ

ਤਿਰੁਵਨੰਤਪੁਰਮ- ਭਾਰਤੀ ਮੌਸਮ ਵਿਭਾਗ ਨੇ ਦੱਖਣ ਭਾਰਤੀ ਰਾਜ ਕੇਰਲ ਵਿਚ ਭਾਰੀ ਮੀਂਹ ਦਾ ਅੰਦਾਜ਼ਾ ਲਾਇਆ ਹੈ। ਸ਼ਨੀਵਾਰ ਨੂੰ ਵਿਭਾਗ ਨੇ ਸੂਬੇ ਦੇ 5 ਜ਼ਿਲਿਆਂ ਵਿਚ…

ਤਿਰੁਵਨੰਤਪੁਰਮ- ਭਾਰਤੀ ਮੌਸਮ ਵਿਭਾਗ ਨੇ ਦੱਖਣ ਭਾਰਤੀ ਰਾਜ ਕੇਰਲ ਵਿਚ ਭਾਰੀ ਮੀਂਹ ਦਾ ਅੰਦਾਜ਼ਾ ਲਾਇਆ ਹੈ। ਸ਼ਨੀਵਾਰ ਨੂੰ ਵਿਭਾਗ ਨੇ ਸੂਬੇ ਦੇ 5 ਜ਼ਿਲਿਆਂ ਵਿਚ ਰੈੱਡ ਅਲਰਟ ਤੇ 7 ਜ਼ਿਲਿਆਂ ਵਿਚ ਆਰੇਂਜ ਅਲਰਟ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸੂਬੇ ਦੇ 6 ਉੱਤਰੀ ਜ਼ਿਲਿਆਂ ਦੇ ਲ਼ਈ ਅਲਰਟ ਜਾਰੀ ਕੀਤਾ ਗਿਆ ਸੀ। ਕੇਰਲ ਤੋਂ ਇਲਾਵਾ ਕਰਨਾਟਕ ਦੇ ਦੱਖਣੀ ਹਿੱਸਿਆਂ ਵਿਚ ਜ਼ਿਆਦਾ ਤੋਂ ਬਹੁਤ ਜ਼ਿਆਦਾ ਮੀਂਹ ਦੀ ਉਮੀਦ ਹੈ।

Also Read: ਦਿਨ ਦਿਹਾੜੇ ਸੁਨਿਆਰੇ ਦੀ ਦੁਕਾਨ ਤੋਂ ਪਿਸਤੌਲ ਦੀ ਨੋਕ ‘ਤੇ ਲੱਖਾਂ ਦੀ ਲੁੱਟ

ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਕੇਰਲ ਵਿਚ ਭਾਰੀ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਵਿਭਾਗ ਵਲੋਂ ਪਥਨਮਥਿੱਟਾ, ਕੋਟਾਯਮ, ਏਰਨਾਕੁਲਮ, ਇਡੁੱਕੀ ਤੇ ਤ੍ਰਿਸੂਰ ਜ਼ਿਲਿਆਂ ਵਿਚ ਰੈੱਡ ਅਲਰਟ ਤੇ ਤਿਰੂਵਨੰਤਪੁਰਮ, ਰੋਲਮ, ਅਲਾਪੁਝਾ, ਪਲੱਕੜ, ਮਲਪੁਰਮ, ਕੋਝੀਕੋੜ ਤੇ ਵਾਯਨਾਡ ਜ਼ਿਲਿਆਂ ਵਿਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਨਿਊਜ਼ ਏਜੰਸੀ ਏਐੱਨਆਈ ਨੇ ਦੱਸਿਆ ਕਿ ਕੋਟਾਯਮ ਜ਼ਿਲੇ ਦੇ ਕਾਂਜਿਰਾਪੱਲੀ ਵਿਚ ਭਾਰੀ ਮੀਂਹ ਕਾਰਨ ਸੜਕਾਂ ਉੱਤੇ ਪਾਣੀ ਭਰ ਗਿਆ ਹੈ। ਵਿਭਾਗ ਨੇ ਵੀਰਵਾਰ ਨੂੰ ਦੱਸਿਆ ਸੀ ਕਿ ਦੱਖਣੀ ਭਾਰਤ ਵਿਚ 16 ਅਕਤੂਬਰ ਤੱਕ ਮੀਂਹ ਜਾਰੀ ਰਹਿ ਸਕਦਾ ਹੈ।

Also Read: ਡਿਪਟੀ CM ਵਲੋਂ ਪੰਜਾਬ ਦੇ ਸਰਹੱਦੀ ਪੁਲਿਸ ਨਾਕਿਆਂ ਦੀ ਜਾਂਚ, ਦਿੱਤਾ ਇਹ ਬਿਆਨ

ਇਨ੍ਹਾਂ ਖੇਤਰਾਂ ‘ਚ ਵੀ ਹੋ ਸਕਦੀ ਹੈ ਬਾਰਿਸ਼
ਵਿਭਾਗ ਮੁਤਾਬਕ 16 ਤੋਂ 18 ਅਕਤੂਬਰ ਵਿਚਾਲੇ ਜੰਮੂ-ਕਸ਼ਮੀਰ, ਗਿਲਗਿਤ ਬਾਲਤਿਸਤਾਨ ਤੇ ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ ਤੇ ਦਿੱਲੀ, ਰਾਜਸਥਾਨ ਤੇ ਪੰਜਾਬ ਵਿਚ ਕੁਝ ਥਾਵਾਂ ਉੱਤੇ ਬਿਜਲੀ ਤੇ ਗਰਜ ਦੇ ਨਾਲ ਹਲਕੀ ਤੋਂ ਮੱਧਮ ਬਾਰਿਸ਼ ਦੇ ਆਸਾਰ ਹਨ। ਉਥੇ ਹੀ ਹਿਮਾਚਲ ਪ੍ਰਦੇਸ਼, ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਵਿਚ 17 ਤੋਂ 18 ਅਕਤੂਬਰ ਨੂੰ ਭਾਰੀ ਮੀਂਹ ਪੈ ਸਕਦਾ ਹੈ।

Also Read: ਸਿੰਘੂ ਕਤਲ ਮਾਮਲਾ : 7 ਦਿਨਾਂ ਰਿਮਾਂਡ ’ਤੇ ਭੇਜਿਆ ਗਿਆ ਸਰਬਜੀਤ ਸਿੰਘ

ਵਿਭਾਗ ਨੇ ਕੇਰਲ ਤੇ ਤਾਮਿਲਨਾਡੂ ਵਿਚ 15 ਤੇ 16 ਅਕਤੂਬਰ ਦੱਖਣੀ ਅੰਦਰੂਨੀ ਕਰਨਾਟਕ ਵਿਚ 16, ਹਿਮਾਚਲ ਪ੍ਰਦੇਸ਼ ਵਿਚ 17 ਤੇ ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਵਿਚ 17 ਅਕਤੂਬਰ ਨੂੰ ਭਾਰੀ ਮੀਂਹ ਦੇ ਚੱਲਦੇ ਜ਼ਮੀਨ ਖਿਸਕਣ ਦਾ ਖਦਸ਼ਾ ਵੀ ਜ਼ਾਹਿਰ ਕੀਤਾ ਹੈ। ਵਿਭਾਗ ਨੇ ਕਿਹਾ ਹੈ ਕਿ ਇਸ ਦੌਰਾਨ ਸੜਕਾਂ ਉੱਤੇ ਤੇ ਹੇਠਲੇ ਇਲਾਕਿਆਂ ਵਿਚ ਪਾਣੀ ਭਰ ਸਕਦਾ ਹੈ। ਪਾਣੀ ਦੇ ਕਾਰਨ ਕੁਝ ਖੇਤਰਾਂ ਵਿਚ ਫਸਲਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ। ਇਸ ਤੋਂ ਪਹਿਲਾਂ ਤਿਰੁਵਨੰਤਪੁਰਮ ਵਿਚ ਬਾਰਿਸ਼ ਦੇ ਚੱਲਦੇ ਨੈਯਰ ਬੰਨ੍ਹ ਦੇ ਫਾਟਕਾਂ ਨੂੰ ਚੁੱਕਿਆ ਗਿਆ ਸੀ।

Leave a Reply

Your email address will not be published. Required fields are marked *