ਰਾਏਪੁਰ: ਛੱਤੀਸਗੜ੍ਹ ਵਿਚ ਵੱਡੀ ਘਟਨਾ ਸਾਹਮਣੇ ਆਈ ਹੈ। ਤੇਜ਼ ਰਫਤਾਰ ਐੱਸਯੂਵੀ ਨੇ ਦੁਸ਼ਹਿਰੇ ਦੀ ਝਾਂਕੀ ਵਿਚ ਸ਼ਾਮਲ 20 ਲੋਕਾਂ ਨੂੰ ਕੁਚਲ ਦਿੱਤਾ। ਇਸ ਘਟਨਾ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਕਈ ਲੋਕ ਗੰਭੀਰ ਜ਼ਖਮੀ ਰੂਪ ਨਾਲ ਜ਼ਖਮੀ ਹੈ।
Also Read: ਚੰਡੀਗੜ੍ਹ ‘ਚ ਪਟਾਕੇ ਵੇਚਣ ਤੇ ਚਲਾਉਣ ’ਤੇ ਅਗਲੇ ਹੁਕਮਾਂ ਤੱਕ ਰਹੇਗੀ ਪੂਰਨ ਪਾਬੰਦੀ
ਗੱਡੀ ਵਿਚ ਬੈਠੇ ਸਨ 2 ਲੋਕ
ਜਾਣਕਾਰੀ ਮੁਤਾਬਕ ਜੈਪੁਰ ਵਿਚ ਪੱਥਲਗਾਂਵ ਦੇ ਰਾਏਗੜ੍ਹ ਰੋਡ ਉੱਤੇ ਇਹ ਘਟਨਾ ਹੋਈ। ਲੋਕ ਦੁਸ਼ਹਿਰੇ ਦੀ ਝਾਂਕੀ ਵਿਚ ਸ਼ਾਮਲ ਹੋ ਰਹੇ ਸਨ। ਤਦੇ ਪਿੱਛੇ ਤੋਂ ਆਈ ਤੇਜ਼ ਰਫਤਾਰ ਐੱਸਯੂਵੀ ਲੋਕਾਂ ਨੂੰ ਕੁਚਲਦੇ ਹੋਏ ਲੰਘ ਗਈ। ਬਾਅਦ ਵਿਚ ਲੋਕਾਂ ਨੇ ਪਿੱਛਾ ਕਰ ਕੇ ਗੱਡੀ ਨੂੰ ਫੜ ਲਿਆ। ਲੋਕਾਂ ਨੇ ਗੱਡੀ ਵਿਚ ਸਵਾਰ ਡਰਾਈਵਰ ਸਣੇ ਦੋ ਲੋਕਾਂ ਦੀ ਜੰਮ ਕੇ ਕੁੱਟਮਾਰ ਕੀਤੀ ਤੇ ਗੱਡੀ ਵਿਚ ਅੱਗ ਲਗਾ ਦਿੱਤੀ।
Also Read: ਝਾਂਸੀ ‘ਚ ਵੱਡਾ ਹਾਦਸਾ, ਟ੍ਰੈਕਟਰ ਟਰਾਲੀ ਪਲਟਣ ਕਾਰਨ 11 ਲੋਕਾਂ ਦੀ ਮੌਤ
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਉੱਤੇ ਪਹੁੰਚੀ ਤੇ ਦੋਵਾਂ ਦੋਸ਼ੀਆਂ ਨੂੰ ਭੀੜ ਦੇ ਕਬਜ਼ੇ ਤੋਂ ਛੁੱਡਵਾ ਕੇ ਆਪਣੀ ਗ੍ਰਿਫਤ ਵਿਚ ਲਿਆ। ਐੱਸਯੂਵੀ ਦੀ ਜਾਂਚ ਵਿਚ ਉਸ ਦੇ ਅੰਦਰੋਂ ਵੱਡੀ ਮਾਤਰਾ ਵਿਚ ਗਾਂਜਾ ਮਿਲਿਆ। ਲੋਕਾਂ ਨੇ ਇਕ ਏਐੱਸਆਈ ਉੱਤੇ ਕਾਰਵਾਈ ਨਾ ਕੀਤੇ ਜਾਣ ਦਾ ਦੋਸ਼ ਲਗਾਇਆ, ਜਿਸ ਤੋਂ ਬਾਅਦ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ। ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਘਟਨਾ ਉੱਤੇ ਦੁੱਖ ਵਿਅਕਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਘਟਨਾ ਵਿਚ ਸ਼ਾਮਲ ਦੋਵਾਂ ਦੋਸ਼ੀਆਂ ਨੂੰ ਫੜ ਲਿਆ ਗਿਆ ਹੈ।
Also Read: ਅਫਗਾਨਿਸਤਾਨ: ਕੰਧਾਰ ਸੂਬੇ ਦੀ ਮਸਜਿਦ ‘ਚ ਧਮਾਕਾ, 32 ਮਰੇ ਤੇ 40 ਤੋਂ ਵੱਧ ਜ਼ਖਮੀ



