ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਮਈ ਨੂੰ ਨਵੀਂ ਸੰਸਦ ਦਾ ਉਦਘਾਟਨ ਕਰਨਗੇ ਪਰ ਦੇਸ਼ ਵਾਸੀਆਂ ਦੇ ਮਨਾਂ ‘ਚ ਇਹ ਸਵਾਲ ਉੱਠ ਰਿਹਾ ਹੈ ਕਿ ਨਵੀਂ ਸੰਸਦ ਕਿਹੋ ਜਿਹੀ ਹੋਵੇਗੀ? ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਨਵੀਂ ਸੰਸਦ ਦੇ ਅੰਦਰ ਦੀਆਂ ਤਸਵੀਰਾਂ ਅਤੇ ਵੀਡੀਓ ਦਿਖਾਵਾਂਗੇ।
ਨਵੀਂ ਸੰਸਦ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ
ਨਵੀਂ ਸੰਸਦ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸਦਨ ‘ਚ ਹਰ ਸੰਸਦ ਮੈਂਬਰ ਦੀ ਸੀਟ ਦੇ ਸਾਹਮਣੇ ਮਲਟੀਮੀਡੀਆ ਡਿਸਪਲੇ ਲਗਾਇਆ ਗਿਆ ਹੈ। ਨਾਲ ਹੀ, ਸੰਸਦ ਨੂੰ ਤਿਕੋਣੀ ਆਕਾਰ ਵਿਚ ਡਿਜ਼ਾਈਨ ਕੀਤਾ ਗਿਆ ਹੈ। ਨਵੀਂ ਸੰਸਦ ਦੀ ਲੋਕ ਸਭਾ ਵਿੱਚ 888 ਸੰਸਦ ਮੈਂਬਰ ਬੈਠ ਸਕਦੇ ਹਨ, ਜਦੋਂ ਕਿ ਰਾਜ ਸਭਾ ਵਿੱਚ 384 ਸੰਸਦ ਮੈਂਬਰ ਬੈਠਣ ਦੀ ਸਹੂਲਤ ਹੈ।



