ETT ਕੈਡਰ ਦੀ 5994 ਭਰਤੀ ਦੀ ਪ੍ਰੀਖਿਆ ਦਾ ਨਤੀਜਾ ਜਾਰੀ ਕਰਨ ’ਤੇ ਲੱਗੀ ਰੋਕ ਹੋਈ ਖ਼ਤਮ, ਜਲਦ ਜਾਰੀ ਹੋਵੇਗਾ ਨਤੀਜਾ

ਚੰਡੀਗੜ੍ਹ: ETT ਕੈਡਰ ਦੀ 5994 ਭਰਤੀ ਦੀ ਪ੍ਰੀਖਿਆ ਦਾ ਨਤੀਜਾ ਜਾਰੀ ਕਰਨ ’ਤੇ ਲੱਗੀ ਰੋਕ ਹਾਈ ਕੋਰਟ ਨੇ ਖ਼ਤਮ ਕਰ ਦਿੱਤੀ ਹੈ। ਜਿਸ ਕਾਰਨ ਹੁਣ…

ਚੰਡੀਗੜ੍ਹ: ETT ਕੈਡਰ ਦੀ 5994 ਭਰਤੀ ਦੀ ਪ੍ਰੀਖਿਆ ਦਾ ਨਤੀਜਾ ਜਾਰੀ ਕਰਨ ’ਤੇ ਲੱਗੀ ਰੋਕ ਹਾਈ ਕੋਰਟ ਨੇ ਖ਼ਤਮ ਕਰ ਦਿੱਤੀ ਹੈ। ਜਿਸ ਕਾਰਨ ਹੁਣ ਇਸ 5994 ਪ੍ਰੀਖਿਆ ਦਾ ਨਤੀਜਾ ਸਕੂਲੀ ਸਿੱਖਿਆ ਵਿਭਾਗ ਵੱਲੋਂ ਜਲਦ ਜਾਰੀ ਹੋਣ ਦੀ ਉਮੀਦ ਜਾਗੀ ਹੈ। ਈਟੀਟੀ ਟੈੱਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਪੰਜਾਬ ਦੀ 11 ਮੈਂਬਰੀ ਸੂਬਾ ਕਮੇਟੀ ਵੱਲੋਂ ਇਸ ਕੋਰਟ ਕੇਸ ਦੀ ਪੈਰਵਾਈ ਕੀਤੀ ਜਾ ਰਹੀ ਸੀ। ਜਿਸ ਦੇ ਚੱਲਦੇ ਇਹ ਰੋਕ ਖ਼ਤਮ ਹੋ ਸਕੀ ਹੈ।

ਯੂਨੀਅਨ ਦੀ 11 ਮੈਂਬਰੀ ਸੂਬਾ ਕਮੇਟੀ ਮੈਂਬਰ

ਯੂਨੀਅਨ ਦੀ 11 ਮੈਂਬਰੀ ਸੂਬਾ ਕਮੇਟੀ ਮੈਂਬਰ ਬਲਿਹਾਰ ਸਿੰਘ ਬੱਲੀ, ਜਸਪ੍ਰੀਤ ਸਿੰਘ ਮਾਨਸਾ, ਅਮਨ ਰਾਣਾ ਤੇ ਬੱਗਾ ਖੁਡਾਲ ਸਮੇਤ ਹੋਰਨਾਂ ਨੇ ਦੱਸਿਆ ਕਿ ਯੂਨੀਅਨ ਵੱਲੋਂ ਸਮੂਹ ਈਟੀਟੀ ਕੈਡਰ ਦੇ ਸਹਿਯੋਗ ਨਾਲ ਕੀਤੇ ਗਏ ਪ੍ਰਾਈਵੇਟ ਐਡਵੋਕੇਟ ਐੱਚਐੱਸ ਸੈਣੀ ਦੀ ਅਗਵਾਈ ਹੇਠ ‘ਸੀਐੱਮ’ (ਸਿਵਲ ਮਿਸਲੇਨੀਅਸ ਐਪਲੀਕੇਸ਼ਨ) ਲਗਾਉਣ ਤੋਂ ਬਾਅਦ ਦੂਜੀ ਸੁਣਵਾਈ ਦੌਰਾਨ ਹੀ ਇਸ ਕੋਰਟ ਕੇਸ ਦਾ ਨਿਪਟਾਰਾ ਹੋ ਚੁੱਕਾ ਹੈ।

ਜਲਦ ਜਾਰੀ ਹੋਵੇਗਾ ਨਤੀਜਾ

ਈਟੀਟੀ ਦਾ ਰਿਜ਼ਲਟ ਉੱਤੇ ਲੱਗੀ ਰੋਕ ਨੂੰ ਖਤਮ ਕੀਤਾ ਗਿਆ ਹੈ ਹੁਣ ਜਲਦ ਹੀ ਰਿਜ਼ਲਟ ਜਾਰੀ ਹੋਵੇਗਾ। ਉਮੀਦਵਾਰਾਂ ਨੂੰ ਹੁਣ ਆਸ ਦੀ ਕਿਰਨ ਦਿਖਾਈ ਦਿੱਤੀ ਹੈ।

Leave a Reply

Your email address will not be published. Required fields are marked *