ਮਹਾਰਾਸ਼ਟਰ: ਚੱਲਦੀ ਟ੍ਰੇਨ ‘ਚ ਮਹਿਲਾ ਨਾਲ ਸਮੂਹਿਕ ਜ਼ਬਰ-ਜਨਾਹ, 4 ਗ੍ਰਿਫਤਾਰ

ਲਖਨਊ: ਮੁੰਬਈ ਪੁਸ਼ਪਕ ਐਕਸਪ੍ਰੈੱਸ ਵਿਚ ਇਕ ਮਹਿਲਾ ਨਾਲ ਕਥਿਤ ਤੌਰ ਉੱਤੇ ਸਮੂਹਿਕ ਜ਼ਬਰ-ਜਨਾਹ ਦੀ ਵਾਰਦਾਤ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਚਾਰ ਲੋਕਾਂ ਨੂੰ ਗ੍ਰਿਫਤਾਰ…

ਲਖਨਊ: ਮੁੰਬਈ ਪੁਸ਼ਪਕ ਐਕਸਪ੍ਰੈੱਸ ਵਿਚ ਇਕ ਮਹਿਲਾ ਨਾਲ ਕਥਿਤ ਤੌਰ ਉੱਤੇ ਸਮੂਹਿਕ ਜ਼ਬਰ-ਜਨਾਹ ਦੀ ਵਾਰਦਾਤ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਚਾਰ ਹੋਰਾਂ ਦੀ ਤਲਾਸ਼ ਜਾਰੀ ਹੈ। 

Also Read: ਦੇਸ਼ ‘ਚ ਕੋਰੋਨਾ ਦੀ ਧੀਮੀ ਪਈ ਰਫਤਾਰ, ਪਿਛਲੇ 24 ਘੰਟਿਆਂ ‘ਚ 19,740 ਮਾਮਲੇ ਦਰਜ

ਉਥੇ ਹੀ ਇਸ ਮਾਮਲੇ ਵਿਚ ਜੀਆਰਪੀ ਕਮਿਸ਼ਨਰ ਕੈਸਰ ਖਾਲਿਦ ਨੇ ਦੱਸਿਆ ਕਿ ਤਕਰੀਬਨ 8 ਲੋਕ ਟ੍ਰੇਨ ਵਿਚ ਚੜੇ ਸਨ। ਇਨ੍ਹਾਂ ਲੋਕਾਂ ਨੇ ਪਹਿਲਾਂ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਫਿਰ ਇਕ ਮਹਿਲਾ ਜੋ ਕਿ ਆਪਣੇ ਪਤੀ ਦੇ ਨਾਲ ਯਾਤਰਾ ਕਰ ਰਹੀ ਸੀ, ਉਸ ਦੇ ਨਾਲ ਸਮੂਹਿਕ ਜ਼ਬਰ-ਜਨਾਹ ਵੀ ਕੀਤਾ। ਇਸ ਮਾਮਲੇ ਵਿਚ ਚਾਰ ਦੋਸ਼ੀਆਂ ਨੂੰ ਫੜਿਆ ਗਿਆ ਹੈ ਤੇ ਚਾਰ ਹੋਰ ਦੀ ਤਲਾਸ਼ ਜਾਰੀ ਹੈ।

Also Read: ਲਖੀਮਪੁਰ ਕਾਂਡ: ਆਸ਼ੀਸ਼ ਦੇ ਸਿਰੰਡਰ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਖਤਮ ਕੀਤੀ ਭੁੱਖ ਹੜਤਾਲ

ਹਥਿਆਰਾਂ ਨਾਲ ਲੈਸ ਸਨ ਬਦਮਾਸ਼
ਦੱਸ ਦਈਏ ਕਿ ਸ਼ੁੱਕਰਵਾਰ ਨੂੰ ਐਕਸਪ੍ਰੈੱਸ ਵਿਚ ਹਥਿਆਰਬੰਦ ਬਦਮਾਸ਼ ਚੜ ਗਏ ਸਨ। ਇਨ੍ਹਾਂ ਬਦਮਾਸ਼ਾਂ ਨੇ ਯਾਤਰੀਆਂ ਨਾਲ ਲੁੱਟ ਕੀਤੀ ਤੇ ਉਨ੍ਹਾਂ ਦਾ ਕੀਮਤੀ ਸਮਾਨ ਖੋਹ ਲਿਆ। ਇਸ ਘਟਨਾ ਕਾਰਨ ਯਾਤਰੀ ਕਾਫੀ ਦਹਿਸ਼ਤ ਵਿਚ ਸਨ। ਉਥੇ ਹੀ ਯਾਤਰੀਆਂ ਨੂੰ ਲੁੱਟਣ ਤੋਂ ਬਾਅਦ ਦੋਸ਼ੀਆਂ ਨੇ ਇਕ 20 ਸਾਲਾ ਮਹਿਲਾ ਨਾਲ ਜ਼ਬਰ-ਜਨਾਹ ਕੀਤਾ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਅਪਰਾਧੀ ਮੌਕੇ ਉੱਤੋਂ ਫਰਾਰ ਹੋ ਗਏ। ਉਥੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਜੀਆਰਪੀ ਕਲਿਆਣ ਨੇ ਲੁੱਟ ਤੇ ਜ਼ਬਰ-ਜਨਾਹ ਦਾ ਮਾਮਲਾ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *