ਪਟਿਆਲਾ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਵੱਲੋਂ 4 ਨਿੱਜੀ ਪਾਵਰ ਪਲਾਂਟਾਂ ਨਾਲ ਬਿਜਲੀ ਸਮਝੌਤੇ ਰੱਦ ਕਰਨ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਗਿਆ ਹੈ। ਪੀ. ਐੱਸ. ਪੀ. ਸੀ. ਐੱਲ. 31 ਅਕਤੂਬਰ ਤੋਂ ਇਨ੍ਹਾਂ ਥਰਮਲ ਪਲਾਂਟਾਂ ਤੋਂ ਬਿਜਲੀ ਨਹੀਂ ਖ਼ਰੀਦੇਗਾ ਅਤੇ ਇਹ ਸਾਰੇ ਸਮਝੌਤੇ ਰੱਦ ਕੀਤੇ ਜਾਣਗੇ।
Also Read: ਮਹਾਰਾਸ਼ਟਰ: ਚੱਲਦੀ ਟ੍ਰੇਨ ‘ਚ ਮਹਿਲਾ ਨਾਲ ਸਮੂਹਿਕ ਜ਼ਬਰ-ਜਨਾਹ, 4 ਗ੍ਰਿਫਤਾਰ
ਇਨ੍ਹਾਂ ‘ਚ ਦਾਮੋਦਰ ਵੈਲੀ ਕਾਰਪੋਰੇਸ਼ਨ ਦੇ ਦੁਰਗਾਪੁਰ, ਰਘੁਨਾਥਪੁਰ, ਬੋਕਾਰੋ ਅਤੇ ਮੇਜਾ ਊਰਜਾ ਪਾਵਰ ਪ੍ਰਾਜੈਕਟ ਸ਼ਾਮਲ ਹਨ, ਜਿਨ੍ਹਾਂ ਨੂੰ ਨੋਟਿਸ ਮਿਲੇ ਹਨ। ਦਾਮੋਦਰ ਵੈਲੀ ਨਿਗਮ ਕੋਲਕਾਤਾ ਦੇ ਉਤਪਾਦਨ ਸਟੇਸ਼ਨਾਂ ਤੋਂ ਮਹਿੰਗੀ ਬਿਜਲੀ ਮਿਲ ਰਹੀ ਹੈ। ਇਨ੍ਹਾਂ ਨਾਲ ਸਾਲ 2006 ‘ਚ ਬਿਜਲੀ ਸਮਝੌਤੇ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ ਇਹ ਸਾਰੇ ਬਿਜਲੀ ਪਲਾਂਟ 5.53, 4.82, 4.61, 4.44 ਅਤੇ 4.39 ਰੁਪਏ ਦੇ ਹਿਸਾਬ ਨਾਲ ਬਿਜਲੀ ਦੇ ਰਹੇ ਸਨ, ਜੋ ਕਿ ਆਰਥਿਕ ਪੱਕੋਂ ਠੀਕ ਨਹੀਂ ਸੀ, ਜਦੋਂ ਕਿ ਇਨ੍ਹਾਂ ਦੇ ਮੁਕਾਬਲੇ ਮਾਰਕਿਟ ‘ਚ ਸਸਤੀ ਬਿਜਲੀ ਮਿਲ ਰਹੀ ਸੀ।
Also Read: NCB ਪੰਚਨਾਮੇ ‘ਚ ਖੁਲਾਸਾ, ਆਰਿਅਨ ਨੇ ਕਬੂਲੀ ਡਰੱਗਸ ਲਿਜਾਣ ਦੀ ਗੱਲ



