ਨਵੀਂ ਦਿੱਲੀ: ਲਖੀਮਪੁਰ ਵਿੱਚ ਕਿਸਾਨਾਂ ਦੀ ਮੌਤ ਦੇ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਸੂਤਰਾਂ ਮੁਤਾਬਕ ਜਿਸ ਥਾਰ ਨੇ ਕਿਸਾਨਾਂ ਨੂੰ ਕੁਚਲਿਆ ਸੀ, ਆਸ਼ੀਸ਼ ਮਿਸ਼ਰਾ ਉਸ ਥਾਰ ‘ਚ ਮੌਜੂਦ ਨਹੀਂ ਸੀ। ਹਾਲਾਂਕਿ ਆਸ਼ੀਸ਼ ਉਸ ਕਾਫ਼ਲੇ ‘ਚ ਜ਼ਰੂਰ ਸੀ। ਪੁਲਿਸ ਸੂਤਰ ਨੇ ਇਹ ਅਹਿਮ ਖੁਲਾਸਾ ਕੀਤਾ ਹੈ।
Also Read: ਨੋਟਾਂ ਤੋਂ ਬਾਪੂ ਗਾਂਧੀ ਦੀ ਤਸਵੀਰ ਹਟਾਉਣ ਲਈ PM ਮੋਦੀ ਨੂੰ ਲਿਖੀ ਗਈ ਚਿੱਠੀ, ਦੱਸਿਆ ਇਹ ਕਾਰਨ
ਸੂਤਰਾਂ ਨੇ ਦੱਸਿਆ ਕਿ ਆਸ਼ੀਸ਼ ਮਿਸ਼ਰਾ ਥਾਰ ਦੇ ਪਿੱਛੇ ਚੱਲ ਰਹੀ ਫਾਰਚੂਨਰ ਕਾਰ ‘ਚ ਸੀ। ਫਾਰਚੂਨਰ ‘ਚ ਆਸ਼ੀਸ਼ ਆਪਣੇ ਦੋਸਤ ਅੰਕਿਤ ਦਾਸ ਦੇ ਨਾਲ ਸੀ। ਹਾਦਸੇ ਤੋਂ ਬਾਅਦ ਭੀੜ ਨੇ ਫਾਰਚੂਨਰ ‘ਚ ਭੰਨਤੋੜ ਕਰਕੇ ਉਸ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਸੀ। ਖ਼ਬਰ ਇਹ ਵੀ ਹੈ ਕਿ ਆਸ਼ੀਸ਼ ਤੇ ਅੰਕਿਤ ਨੇਪਾਲ ਭੱਜ ਗਏ ਹਨ। ਦੋਵਾਂ ਦੀ ਲੋਕੇਸ਼ਨ ਨੇਪਾਲ ਦੀ ਰਾਜਧਾਨੀ ਕਾਠਮੰਡੂ ‘ਚ ਮਿਲੀ ਹੈ। ਜਦਕਿ ਆਸ਼ੀਸ਼ ਨੂੰ ਪੁੱਛਗਿਛ ਲਈ ਬੁਲਾਇਆ ਗਿਆ ਹੈ।
Also Read: ਕਸ਼ਮੀਰ ਹਿੰਸਾ: ਸੁਰੱਖਿਆ ਮਿਲਣ ਤੱਕ ਕੰਮ ਨਹੀਂ ਕਰਨਗੇ ਸਿੱਖ, ਕਸ਼ਮੀਰੀ ਪੰਡਤ ਬੋਲੇ- ‘ਸਰਕਾਰ ਹਿਲਾ ਦਿਆਂਗੇ’
ਪੁੱਛਗਿਛ ਦੇ ਲਈ ਉਸ ਦੇ ਘਰ ਨੋਟਿਸ ਵੀ ਚਿਪਕਾਇਆ ਗਿਆ ਸੀ। ਪੁੱਛਗਿਛ ਦੇ ਲਈ ਆਸ਼ੀਸ਼ ਨੂੰ ਪੁਲਿਸ ਲਾਈਨ ਸਵੇਰੇ 10 ਵਜੇ ਬੁਲਾਇਆ ਗਿਆ ਸੀ। ਜਾਂਚ ਕਮੇਟੀ ਦੇ ਮੁਖੀ ਤੇ ਡੀਆਈਜੀ ਉਪੇਂਦਰ ਅਗਰਵਾਲ ਪੁਲਿਸ ਲਾਈਨ ਪਹੁੰਚ ਚੁੱਕੇ ਹਨ। ਹਾਲਾਂਕਿ ਆਸ਼ੀਸ਼ ਅਜੇ ਤਕ ਨਹੀਂ ਪਹੁੰਚਿਆ।
Also Read: ਲਖੀਮਪੁਰ ਹਿੰਸਾ: CJI ਦੀ ਯੂਪੀ ਸਰਕਾਰ ਨੂੰ ਫਟਕਾਰ, ਕਿਹਾ-‘ਜੇਕਰ ਦੋਸ਼ੀ ਆਮ ਆਦਮੀ ਹੁੰਦਾ ਤਾਂ…’



