ਮਹਿੰਗਾਈ ਨੇ ਫਿਰ ਦਿੱਤਾ ਵੱਡਾ ਝਟਕਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਹੋਇਆ ਵਾਧਾ,ਜਾਣੋ ਨਵੀਂ ਕੀਮਤਾਂ

ਨਵੀਂ ਦਿੱਲੀ : ਸਰਕਾਰੀ ਤੇਲ ਦੀਆਂ ਕੰਪਨੀਆਂ ਨੇ ਮੰਗਲਵਾਰ ਨੂੰ ਪੈਟਰੋਲ-ਡੀਜਲ ਦੀ ਕਮੀਤਾਂ ‘ਚ ਇਜ਼ਾਫਾ ਕੀਤਾ ਹੈ। ਦੇਸ਼ ਦੀ ਰਾਜਧਾਨੀ ਸਮੇਤ ਸਾਰੇ ਮਹਾਨਗਰਾਂ ‘ਚ ਵੀ…

ਨਵੀਂ ਦਿੱਲੀ : ਸਰਕਾਰੀ ਤੇਲ ਦੀਆਂ ਕੰਪਨੀਆਂ ਨੇ ਮੰਗਲਵਾਰ ਨੂੰ ਪੈਟਰੋਲ-ਡੀਜਲ ਦੀ ਕਮੀਤਾਂ ‘ਚ ਇਜ਼ਾਫਾ ਕੀਤਾ ਹੈ। ਦੇਸ਼ ਦੀ ਰਾਜਧਾਨੀ ਸਮੇਤ ਸਾਰੇ ਮਹਾਨਗਰਾਂ ‘ਚ ਵੀ ਤੇਲ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ।IOCL ਦੀ ਵੈਬਸਾਈਟ ਦੇ ਮੁਤਾਬਿਕ ਰਾਜਧਾਨੀ ‘ਚ 1 ਲੀਟਰ ਪੈਟਰੋਲ ‘ਚ 25 ਪੈਸੇ ਅਤੇ ਡੀਜਲ ‘ਚ 30 ਪੈਸੇ ਦਾ ਇਜ਼ਾਫਾ ਹੋਇਆ ਹੈ। ਇਸ ਇਜ਼ਾਫੇ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਪੈਟਰੋਲ  ਦੀ ਕੀਮਤ 102.64 ਰੁਪਏ ਪ੍ਰਤੀ ਲੀਟਰ ਅਤੇ ਡੀਜਲ 91.07 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।ਉਥੇ ਹੀ ਸੋਮਵਾਰ ਨੂੰ ਕੀਮਤਾਂ ‘ਚ ਕੋਈ ਵਾਧਾ ਨਹੀਂ ਹੋਇਆ ਸੀ।

Also Read : ਯੂਪੀ ਪੁਲਿਸ ਨੇ ਹਿਰਾਸਤ ‘ਚ ਲਏ ਡਿਪਟੀ CM ਰੰਧਾਵਾ

ਇਸ ਤੋਂ ਇਲਾਵਾ ਇੰਟਰਨੈਸ਼ਨਲ ਮਾਰਕਿਟ ‘ਚ ਵੀ ਕੱਚੇ ਤੇਲ ਦੀ ਕੀਮਤਾਂ ‘ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।ਹਾਲਾਂਕਿ ਕੱਚੇ ਤੇਲ ਦੀ ਕੀਮਤਾਂ ‘ਚ ਹਲਕੀ ਗਿਰਾਵਟ ਦੇਖਣ ਨੂੰ ਮਿਲੀ ਸੀ।ਬ੍ਰੈਂਟ ਕਰੂਡ ਦੀ ਕੀਮਤ 0.13 ਫੀਸਦੀ ਘਟ ਕੇ 79.38 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚ ਗਈ ਹੈ।

ਮਹਾਨਗਰਾਂ ‘ਚ ਤੇਲ ਦੀਆਂ ਕੀਮਤਾਂ 
ਦਿੱਲੀ ‘ਚ ਪੈਟਰੋਲ  ਦੀ ਕੀਮਤ 102,64 ਰੁਪਏ ਜਦਕਿ ਡੀਜਲ ਦੀ ਕੀਮਤ 91.08 ਰੁਪਏ ਪ੍ਰਤੀ ਲੀਟਰ ਹੈ।
ਮੁੰਬਈ ‘ਚ ਪੈਟਰੋਲ  ਦੀ ਕੀਮਤ 108.64 ਰੁਪਏ ਅਤੇ ਡੀਜਲ ਦੀ ਕੀਮਤ 98.76 ਰੁਪਏ ਪ੍ਰਤੀ ਲੀਟਰ ਹੈ। 
ਕੋਲਕਾਤਾ ‘ਚ ਪੈਟਰੋਲ  ਦੀ ਕੀਮਤ 103.33 ਰੁਪਏ ਜਦਕਿ ਡੀਜਲ 94.14 ਰੁਪਏ ਪ੍ਰਤੀ ਲੀਟਰ ਹੈ।
ਚੈਨੱਈ ‘ਚ ਵੀ ਪੈਟਰੋਲ 100.02 ਰੁਪਏ ਲੀਟਰ ਅਤੇ ਡੀਜਲ 95.56 ਰੁਪਏ ਪ੍ਰਤੀ ਲੀਟਰ ਹੈ।

Also Read : ਹਾਈਵੇਅ ਜਾਮ ‘ਤੇ ਸੁਪਰੀਮ ਕੋਰਟ ਸਖਤ, ਕਿਸਾਨ ਆਗੂਆਂ ਨੂੰ ਨੋਟਿਸ ਜਾਰੀ

ਘਰ ਬੈਠੇ ਹੀ ਜਾਣੋ ਆਪਣੇ ਸ਼ਹਿਰ ‘ਚ ਤੇਲ ਦੀ ਕੀਮਤ 
ਤੁਸੀ ਘਰ ਬੈਠੇ ਹੀ ਆਪਣੇ ਫੋਨ ਰਾਹੀਂ ਸਿਰਫ ਇਕ SMS ਭੇਜ ਕੇ ਆਪਣੇ ਸ਼ਹਿਰ ਦੇ ਪੈਟਰੋਲ-ਡੀਜਲ ਦਾ ਰੇਟ ਚੈਕ ਕਰ ਸਕਦੇ ਹੋ।ਇਸ ਲਈ ਤੁਹਾਨੂੰ ਸਿਰਫ 92249 92249 ਨੰਬਰ ‘ਤੇ ਮੈਸਜ ਭੇਜਕੇ ਵੀ ਪੈਟਰੋਲ ਡੀਜਲ ਦੀ ਕੀਮਤ ਦੇ ਬਾਰੇ ਪਤਾ ਕਰ ਸਕਦੇ ਹੋ।ਤੁਹਾਨੂੰ RSP ਪੈਟਰੋਲ ਪੰਪ ਡੀਲਰ ਦਾ ਕੋਡ ਲਿਖ ਕੇ 92249 92249 ‘ਤੇ ਭੇਜਣਾ ਪਵੇਗਾ। ਜੇਕਰ ਤੁਸੀ ਦਿੱਲੀ ਵਿਚ ਹੋ ਅਤੇ ਤੁਸੀ ਮੈਸਜ ਰਾਹੀਂ ਤੇਲ ਦੀਆਂ ਕੀਮਤਾਂ ਬਾਰੇ ਪਤਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ RSP 102072 ਲਿਖ ਕੇ 92249 92249 ‘ਤੇ ਭੇਜਣਾ ਹੋਵੇਗਾ।

Leave a Reply

Your email address will not be published. Required fields are marked *