ਚੰਡੀਗੜ੍ਹ : ਮਸ਼ਹੂਰ ਡਰੱਗ ਰੈਕਟ ਮਾਮਲੇ ‘ਚ ਅੱਜ ਹਾਈਕੋਰਟ ‘ਚ ਸੁਣਵਾਈ ਹੋਵੇਗੀ। ਉਮੀਦ ਹੈ ਕਿ ਇਸ ਦੌਰਾਨ STF ਦੀ ਸੀਲ ਬੰਦ ਰਿਪੋਰਟ ਖੁਲੇਗੀ।ਉਥੇ ਹੀ ਇਸ ਮਾਮਲੇ ‘ਚ ਸੁਣਵਾਈ ਤੋਂ ਪਹਲੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਕਿਹਾ ਕਿ ਨਸ਼ਾ ਵਪਾਰ ਪਿਛਲੇ ਮੁੱਖ ਦੋਸ਼ੀਆਂ ਨੂੰ ਬੇਪਰਦ ਕਰਨ ਲਈ ਢਾਈ ਸਾਲ ਸੀਲਬੰਦ ਰਹਿਣ ਤੋਂ ਬਾਅਦ ਸਪੈਸ਼ਲ ਟਾਸਕ ਫੋਰਸ (STF) ਦੀ ਰਿਪੋਰਟ ਅੱਜ ਖੁੱਲ੍ਹੇਗੀ। ਅਦਾਲਤ ਦੁਆਰਾ ਨਾਮ ਨਸਰ ਕਰਨ ‘ਤੇ ਇਹ ਪੰਜਾਬ ਦੀ ਪੀੜਤ ਜਵਾਨੀ ਅਤੇ ਦੁਖੀ ਮਾਵਾਂ ਦੀ ਪਹਿਲੀ ਜਿੱਤ ਹੋਵੇਗੀ। ਮੈਨੂੰ ਆਸ ਹੈ ਕਿ ਦੋਸ਼ੀਆਂ ਨੂੰ ਅਜਿਹੀ ਬੇਮਿਸਾਲ ਸਜਾ ਮਿਲੇਗੀ, ਜੋ ਕਿ ਪੀੜ੍ਹੀਆਂ ਤੱਕ ਨਸ਼ਾ ਵਪਾਰ ਨੂੰ ਰੋਕਣ ਦਾ ਕੰਮ ਕਰੇਗੀ।
ਡਰੱਗ ਰੈਕਟ ਮਾਮਲੇ ਦੀ ਸੁਣਵਾਈ ਨੂੰ ਲੈਕੇ ਸਿੱਧੂ ਨੇ ਟਵੀਟ ਕਰ ਆਖੀ ਇਹ ਗੱਲ
ਚੰਡੀਗੜ੍ਹ : ਮਸ਼ਹੂਰ ਡਰੱਗ ਰੈਕਟ ਮਾਮਲੇ ‘ਚ ਅੱਜ ਹਾਈਕੋਰਟ ‘ਚ ਸੁਣਵਾਈ ਹੋਵੇਗੀ। ਉਮੀਦ ਹੈ ਕਿ ਇਸ ਦੌਰਾਨ STF ਦੀ ਸੀਲ ਬੰਦ ਰਿਪੋਰਟ ਖੁਲੇਗੀ।ਉਥੇ ਹੀ ਇਸ ਮਾਮਲੇ…

