ਕਿਸਾਨਾਂ ਨੂੰ ਲੈ ਕੇ ਪੰਜਾਬ ਮੁੱਖ ਮੰਤਰੀ ਦਾ ਵੱਡਾ ਐਲਾਨ, ਪਟੜੀਆਂ ‘ਤੇ ਧਰਨੇ ਨਾਲ ਜੁੜੇ ਕੇਸ ਹੋਣਗੇ ਵਾਪਸ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਨੀਵਾਰ ਨੂੰ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਰੇਲਵੇ ਟ੍ਰੈਕ ਉੱਤੇ ਧਰਨੇ ਨੂੰ ਲੈ ਕੇ…

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਨੀਵਾਰ ਨੂੰ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਰੇਲਵੇ ਟ੍ਰੈਕ ਉੱਤੇ ਧਰਨੇ ਨੂੰ ਲੈ ਕੇ ਕਿਸਾਨਾਂ ਉੱਤੇ ਆਰਪੀਐੱਫ ਵਲੋਂ ਦਰਜ ਕੇਸ ਵਾਪਸ ਲੈਮ ਦਾ ਹੁਕਮ ਦਿੱਤਾ ਹੈ। ਚੰਨੀ ਨੇ ਆਰਪੀਐੱਫ ਚੇਅਰਮੈਨ ਨੂੰ ਪੱਤਰ ਲਿਖ ਕੇ ਜਲਦੀ ਤੋਂ ਜਲਦੀ ਕੇਸ ਵਾਪਸ ਲੈਣ ਦੇ ਲਈ ਕਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਦੌਰਾਨ ਰੇਲ ਰੋਕਣ ਉੱਤੇ ਕਿਸਾਨਾਂ ਉੱਤੇ ਇਕ ਮਾਮਲੇ ਦਰਜ ਹੋਏ ਸਨ।

Also Read : PM ਮੋਦੀ ਨੇ ਲਾਂਚ ਕੀਤੀ ਜਨਜੀਵਨ ਮਿਸ਼ਨ ਐਪ,ਕਿਹਾ- ‘ਪਾਣੀ ਦੀ ਹਰ ਬੂੰਦ ਬਚਾਉਣਾ ਹੈ ਜਰੂਰੀ’

ਇੰਨਾ ਹੀ ਨਹੀਂ ਮੁੱਖ ਮੰਤਰੀ ਚੰਨੀ ਕੋਰੋਨਾ ਮਹਾਮਾਰੀ ਕਾਰਨ ਮਾਤਾ-ਪਿਤਾ ਗੁਆ ਚੁੱਕੀਆਂ ਲੜਕੀਆਂ ਦੇ ਲਈ ਆਸ਼ਿਰਵਾਦ ਸਕੀਮ ਤੋਂ ਇਨਕਮ ਲਿਮਿਟ ਹਟਾਉਣ ਦਾ ਵੀ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਵਿਚ ਹੁਣ 1 ਜਨਵਰੀ 2004 ਤੋਂ ਬਾਅਦ ਤੋਂ ਸਰਕਾਰੀ ਨੌਕਰੀ ਵਿਚ ਚੁਣੇ ਕਰਮਚਾਰੀਆਂ ਦੇ ਲਈ ਫੈਮਿਲੀ ਪੈਨਸ਼ਨ ਸਕੀਮ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ।

Also Read : ਵੱਡੇ ਢਿੱਡ ਨਾਲ ਪੁਲਿਸ ਦੀ ਨੌਕਰੀ ਨਹੀਂ ਹੋਵੇਗੀ ਆਸਾਨ! ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ

ਬਿਜਲੀ ਬਿੱਲ ਕੀਤਾ ਮੁਆਫ
ਇਸ ਤੋਂ ਪਹਿਲਾਂ ਚੰਨੀ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਐਲਾਨ ਕੀਤਾ ਸੀ ਕਿ ਉਹ ਕਿਸਾਨਾਂ ਦਾ ਬਿਜਲੀ ਬਿੱਲ ਮੁਆਫ ਕਰਨਗੇ। ਵਾਅਦੇ ਮੁਤਾਬਕ ਪਹਿਲੀ ਕੈਬਨਿਟ ਮੀਟਿੰਗ ਵਿਚ ਚੰਨੀ ਨੇ 2 ਕਿਲੋਵਾਟ ਤੱਕ ਬਿਜਲੀ ਬਿੱਲ ਮੁਆਫ ਕਰਨ ਦਾ ਐਲਾਨ ਕੀਤਾ। ਚੰਨੀ ਨੇ ਕਿਹਾ ਕਿ ਪੰਜਾਬ ਵਿਚ 2 ਕਿਲੋਵਾਟ ਕਨੈਕਸ਼ਨ ਧਾਰਕਾਂ ਦਾ ਬਕਾਇਆ ਬਿੱਲ ਮੁਆਫ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿਨਾਂ ਲੋਕਾਂ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ, ਉਨ੍ਹਾਂ ਦਾ ਕੁਨੈਕਸ਼ਨ ਮੁੜ ਬਹਾਲ ਕੀਤਾ ਜਾਵੇਗਾ। ਇਸ ਨਾਲ 53 ਲੱਖ ਪਰਿਵਾਰਾਂ ਨੂੰ ਲਾਭ ਮਿਲੇਗਾ। 

Leave a Reply

Your email address will not be published. Required fields are marked *