ਦੇਸ਼ ‘ਚ ਬੀਤੇ 24 ਘੰਟਿਆਂ ਦੌਰਾਨ ਸਾਹਮਣੇ ਆਏ 26 ਹਜ਼ਾਰ ਮਾਮਲੇ, 16 ਹਜ਼ਾਰ ਸਿਰਫ ਕੇਰਲ ਤੋਂ

ਨਵੀਂ ਦਿੱਲੀ: ਦੇਸ਼ ਵਿਚ ਹੁਣ ਵੱਡੀ ਗਿਣਤੀ ਵਿਚ ਜਾਨਲੇਵਾ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ…

ਨਵੀਂ ਦਿੱਲੀ: ਦੇਸ਼ ਵਿਚ ਹੁਣ ਵੱਡੀ ਗਿਣਤੀ ਵਿਚ ਜਾਨਲੇਵਾ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 26,041 ਨਵੇਂ ਮਾਮਲੇ ਸਾਹਮਣੇ ਆਏ ਹਨ। ਉਥੇ ਹੀ 276 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪੜੋ ਹੋਰ ਖਬਰਾਂ: ਭਾਰਤ ਬੰਦ: ਦਿੱਲੀ-ਗੁਰੂਗ੍ਰਾਮ ਬਾਰਡਰ ‘ਤੇ ਮਹਾਜਾਮ, ਗੱਡੀਆਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ

ਸਿਹਤ ਮੰਤਰਾਲਾ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ 29 ਹਜ਼ਾਰ 621 ਲੋਕ ਠੀਕ ਹੋਏ ਹਨ। ਜਿਸ ਤੋਂ ਬਾਅਦ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਗਿਣਤੀ ਵਧਕੇ ਤਿੰਨ ਕਰੋੜ 29 ਲੱਖ 31 ਹਜ਼ਾਰ 972 ਹੋ ਗਈ ਹੈ। ਹੁਣ ਐਕਟਿਵ ਕੇਸ ਘੱਟ ਕੇ 2 ਲੱਖ 99 ਹਜ਼ਾਰ 620 ਹੋ ਗਏ ਹਨ। ਅੰਕੜਿਆਂ ਮੁਤਾਬਕ ਦੇਸ਼ ਵਿਚ ਹੁਣ ਤੱਕ ਕੋਰੋਨਾ ਦੇ ਤਿੰਨ ਕਰੋੜ 36 ਲੱਖ 78 ਹਜ਼ਾਰ 786 ਮਾਮਲੇ ਆ ਚੁੱਕੇ ਹਨ, ਜਿਨ੍ਹਾਂ ਵਿਚ ਹੁਣ ਤੱਕ ਕੋਰੋਨਾ ਕਾਰਨ 4 ਲੱਖ 47 ਹਜ਼ਾਰ 194 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪੜੋ ਹੋਰ ਖਬਰਾਂ: ਭਾਰਤ ਬੰਦ: ਕਿਸਾਨਾਂ ਨੇ ਜਲੰਧਰ-ਜੰਮੂ ਹਾਈਵੇਅ ਕੀਤਾ ਜਾਮ

ਸਿਹਤ ਮੰਤਰਾਲਾ ਮੁਤਾਬਕ ਪਿਛਲੇ ਦਿਨ ਦੇਸ਼ ਵਿਚ ਵੈਕਸੀਨ ਦੀਆਂ 38 ਲੱਖ 18 ਹਜ਼ਾਰ 362 ਖੁਰਾਕਾਂ ਦਿੱਤੀਆਂ ਗਈਆਂ ਹਨ, ਜਿਸ ਤੋਂ ਬਾਅਦ ਹੁਣ ਟੀਕਾਕਰਨ ਦਾ ਕੁੱਲ ਅੰਕੜਾ 86 ਕਰੋੜ ਇਕ ਲੱਖ 59 ਹਜ਼ਾਰ 11 ਹੋ ਚੁੱਕਿਆ ਹੈ।

ਪੜੋ ਹੋਰ ਖਬਰਾਂ: ਪੰਜਾਬ ਕੈਬਨਿਟ ਦੀ ਪਹਿਲੀ ਮੀਟਿੰਗ ਜਾਰੀ, ਵਿਚਾਰੇ ਜਾਣਗੇ ਕਈ ਮੁੱਦੇ

Leave a Reply

Your email address will not be published. Required fields are marked *