ਚੰਡੀਗੜ੍ਹ: ਕੈਬਨਿਟ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਵੱਡੀ ਖਬਰ ਸਾਹਮਣੇ ਆਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੈਬਨਿਟ ਲਿਸਟ ਵਿਚੋਂ ਕੁਲਜੀਤ ਨਾਗਰਾ ਦਾ ਨਾਂ ਬਾਹਰ ਕਰ ਦਿੱਤਾ ਗਿਆ ਹੈ। ਇਸ ਲਿਸਟ ਵਿਚ ਹੁਣ ਕਾਕਾ ਰਣਦੀਪ ਦੀ ਐਂਟਰੀ ਹੁੰਦੀ ਦਿਖਾਈ ਦੇ ਰਹੀ ਹੈ।
ਪੜੋ ਹੋਰ ਖਬਰਾਂ: ਫੁਰਸਤ ਦੇ ਪਲਾਂ ‘ਚ ‘ਓ ਗੋਰੇ-ਗੋਰੇ ਬਾਂਕੇ ਛੋਰੇ’ ਗੁਣਗੁਣਾਉਂਦੇ ਦਿਖੇ ਕੈਪਟਨ, ਵੀਡੀਓ ਹੋ ਰਹੀ ਵਾਇਰਲ
ਦੱਸ ਦੀਏ ਕਿ ਚੰਨੀ ਕੈਬਨਿਟ ਨੂੰ ਲੈ ਕੇ ਪੰਜਾਬ ਕਾਂਗਰਸ ਵਿਚ ਘਮਾਸਾਣ ਜਾਰੀ ਹੈ। ਕਈ ਵਿਧਾਇਕਾਂ ਵਲੋਂ ਕੈਬਨਿਟ ਦੇ ਕੁਝ ਨਵੇਂ ਚਿਹਰਿਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕੁਝ ਵਿਧਾਇਕ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਘਰੇ ਵੀ ਪਹੁੰਚੇ ਸਨ। ਇਸ ਦੌਰਾਨ ਰਾਣਾ ਗੁਰਜੀਤ ਦਾ ਨਾਂ ਰੇਤ ਸਬੰਧੀ ਮਾਮਲਿਆਂ ਨਾਲ ਜੁੜੇ ਹੋਣ ਕਾਰਨ ਵਿਰੋਧ ਹੋ ਰਿਹਾ ਸੀ।



