ਫੁਰਸਤ ਦੇ ਪਲਾਂ ‘ਚ ‘ਓ ਗੋਰੇ-ਗੋਰੇ ਬਾਂਕੇ ਛੋਰੇ’ ਗੁਣਗੁਣਾਉਂਦੇ ਦਿਖੇ ਕੈਪਟਨ, ਵੀਡੀਓ ਹੋ ਰਹੀ ਵਾਇਰਲ

ਚੰਡੀਗੜ੍ਹ- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐੱਨ. ਡੀ. ਏ. ਬੈਚਮੇਟਸ (23ਵੇਂ ਅਤੇ 24ਵੇਂ ਕੋਰਸ) ਲਈ ਰਾਤ ਦਾ ਖਾਣਾ ਆਯੋਜਿਤ ਕੀਤਾ ਗਿਆ ਤੇ ਇਸ…

ਚੰਡੀਗੜ੍ਹ- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐੱਨ. ਡੀ. ਏ. ਬੈਚਮੇਟਸ (23ਵੇਂ ਅਤੇ 24ਵੇਂ ਕੋਰਸ) ਲਈ ਰਾਤ ਦਾ ਖਾਣਾ ਆਯੋਜਿਤ ਕੀਤਾ ਗਿਆ ਤੇ ਇਸ ਦੌਰਾਨ ਸਾਬਕਾ ਮੁੱਖ ਮੰਤਰੀ ਦਾ ਅਜਿਹਾ ਅੰਦਾਜ਼ ਦੇਖਣ ਨੂੰ ਮਿਲਿਆ ਕਿ ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।

ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਬਾਅਦ ਕੈਪਟਨ ਅਮਰਿੰਦਰ ਸਿੰਘ ਆਪਣੇ ਫ਼ੌਜੀ ਦੋਸਤਾਂ ਦੇ ਨਾਲ ਫੁਰਸਤ ਦੇ ਪਲਾ ਦਾ ਆਨੰਦ ਮਾਣਦੇ ਵਿਖਾਈ ਦਿੱਤੇ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਫ਼ੌਜੀ ਦੋਸਤਾਂ ਨਾਲ ਓ ‘ਗੋਰੇ-ਗੋਰੇ ਬਾਂਕੇ ਛੋਰੇ’ ਗੀਤ ਗਾਉਂਦੇ ਵਿਖਾਈ ਦਿੱਤੇ। ਕੈਪਟਨ ਵੱਲੋਂ ਗਾਏ ਗਏ ਗੀਤ ਦੀ ਇਕ ਵੀਡੀਓ ਰਵੀਨ ਠੁਕਰਾਲ ਵੱਲੋਂ ਟਵਿੱਟਰ ‘ਤੇ ਸਾਂਝੀ ਕੀਤੀ ਗਈ ਹੈ, ਜਿਸ ‘ਚ ਕੈਪਟਨ ਅਮਰਿੰਦਰ ਸਿੰਘ ਫ਼ੌਜੀ ਦੋਸਤਾਂ ਨਾਲ ਗੀਤ ਗਾਉਂਦੇ ਵਿਖਾਈ ਦੇ ਰਹੇ ਹਨ। 

ਪੜੋ ਹੋਰ ਖਬਰਾਂ: CM ਚੰਨੀ ਨੇ ਜਿੱਤਿਆ ਦਿਲ, ਕਿਸਾਨ ਘਰ ਬੈਠ ਕੇ ਖਾਧਾ ਖਾਣਾ

Leave a Reply

Your email address will not be published. Required fields are marked *