ਰਾਜਸਥਾਨ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, REET ਦੀ ਪ੍ਰੀਖਿਆ ਦੇਣ ਜਾ ਰਹੇ 6 ਨੌਜਵਾਨਾਂ ਦੀ ਹੋਈ ਮੌਤ

ਰਾਜਸਥਾਨ : ਰਾਜਸਥਾਨ ਦੇ ਚਾਕਸੂ, ਜੈਪੁਰ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ  ਹੈ। ਇੱਥੇ ਬਾਈਪਾਸ ‘ਤੇ ਇੱਕ ਈਕੋ ਵੈਨ ਟਰਾਲੀ ਨਾਲ ਟਕਰਾ ਗਈ। ਇਸ ਹਾਦਸੇ…

ਰਾਜਸਥਾਨ : ਰਾਜਸਥਾਨ ਦੇ ਚਾਕਸੂ, ਜੈਪੁਰ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ  ਹੈ। ਇੱਥੇ ਬਾਈਪਾਸ ‘ਤੇ ਇੱਕ ਈਕੋ ਵੈਨ ਟਰਾਲੀ ਨਾਲ ਟਕਰਾ ਗਈ। ਇਸ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸਾਰੇ ਮ੍ਰਿਤਕ ਰਾਜਸਥਾਨ ਅਧਿਆਪਕ ਯੋਗਤਾ ਪ੍ਰੀਖਿਆ (REET) ਦੀ ਪ੍ਰੀਖਿਆ ਦੇਣ ਲਈ ਬਾਰਨ ਤੋਂ ਸੀਕਰ ਜਾ ਰਹੇ ਸਨ।

Also Read : ਪਿਤਾ-ਪੁੱਤਰ ਨੇ ਇੱਕਠਿਆਂ ਕੀਤੀ ਖੁਦਕੁਸ਼ੀ, ਜਾਣੋ ਕੀ ਸੀ ਵਜ੍ਹਾ

ਜਾਣਕਾਰੀ ਮੁਤਾਬਿਕ ਵੈਨ ਵਿੱਚ 10 ਲੋਕ ਸਵਾਰ ਸਨ। ਇਨ੍ਹਾਂ ਵਿੱਚੋਂ ਬਹੁਤੇ ਲੋਕ REET ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਬਾਰਨ ਤੋਂ ਸੀਕਰ ਜਾ ਰਹੇ ਸਨ। ਰਸਤੇ ਵਿੱਚ ਬੇਕਾਬੂ ਹੋ ਕੇ ਵੈਨ ਨੇ ਟਰਾਲੀ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬਾਕੀ ਲੋਕਾਂ ਨੂੰ ਮਹਾਤਮਾ ਗਾਂਧੀ ਅਤੇ ਸਵਾਈ ਮਾਨਸਿੰਘ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।

Also Read : ਵਿਦਿਆਰਥੀਆਂ ਲਈ ਵੱਡੀ ਖ਼ਬਰ, PSEB ਹੁਣ ਦੋ ਟਰਮਾਂ ‘ਚ ਆਯੋਜਿਤ ਕਰਵਾਏਗਾ ਪ੍ਰੀਖਿਆ

26 ਸਤੰਬਰ ਨੂੰ ਹੈ ਪ੍ਰੀਖਿਆ 
REET ਪ੍ਰੀਖਿਆ 26 ਸਤੰਬਰ ਨੂੰ ਦੋ ਸ਼ਿਫਟਾਂ ਵਿੱਚ ਹੋਣੀ ਹੈ। ਇਸ ਦੇ ਲਈ 16 ਲੱਖ 22 ਹਜ਼ਾਰ 19 ਉਮੀਦਵਾਰਾਂ ਨੇ ਅਪਲਾਈ ਕੀਤਾ ਹੈ। ਰਾਜ ਸਰਕਾਰ ਨੇ ਉਮੀਦਵਾਰਾਂ ਲਈ ਮੁਫਤ ਬੱਸ ਸੇਵਾ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਰੇਲਵੇ ਨੇ ਇਸ ਦੇ ਲਈ 11 ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਸਹਿਮਤੀ ਦੇ ਦਿੱਤੀ ਹੈ। ਕੁਝ ਹੋਰ ਟ੍ਰੇਨਾਂ ਦੀ ਮੰਗ ਕੀਤੀ ਗਈ ਹੈ। ਰਾਜ ਵਿੱਚ 3993 ਪ੍ਰੀਖਿਆ ਕੇਂਦਰ ਸਥਾਪਤ ਕੀਤੇ ਗਏ ਹਨ।  

Leave a Reply

Your email address will not be published. Required fields are marked *