ਬਰਨਾਲਾ : ਬਰਨਾਲਾ ਵਿੱਚ, ਆਰਥਿਕ ਤੰਗੀ ਤੋਂ ਪ੍ਰੇਸ਼ਾਨ ਪਿਤਾ ਅਤੇ ਪੁੱਤਰ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਬੱਸ ਅੱਡਾ ਪੁਲਿਸ ਚੌਕੀ ਦੇ ਸਹਾਇਕ ਐਸਐਚਓ ਦਲਵਿੰਦਰ ਸਿੰਘ (SHO Dalvinder Singh) ਨੇ ਦੱਸਿਆ ਕਿ ਭਾਰਤ ਭੂਸ਼ਣ ਪੁੱਤਰ ਗਣੇਸ਼ ਦਾਸ ਅਤੇ ਉਸ ਦਾ ਪੁੱਤਰ ਮੁਨੀਸ਼ ਕੁਮਾਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ। ਭਾਰਤ ਭੂਸ਼ਣ ਰੇਹੜੀ ਲਗਾ ਕੇ ਅੰਡੇ ਵੇਚਦਾ ਸੀ ਅਤੇ ਮੁਨੀਸ਼ ਕੁਮਾਰ ਛੋਟੇ ਹਾਥੀ ਦੇ ਡਰਾਈਵਰ ਵਜੋਂ ਕੰਮ ਕਰਦਾ ਸੀ ਅਤੇ ਘਰ ਚਲਾਉਂਦਾ ਸੀ।
Also Read : ਵਿਦਿਆਰਥੀਆਂ ਲਈ ਵੱਡੀ ਖ਼ਬਰ, PSEB ਹੁਣ ਦੋ ਟਰਮਾਂ ‘ਚ ਆਯੋਜਿਤ ਕਰਵਾਏਗਾ ਪ੍ਰੀਖਿਆ
ਕੋਰੋਨਾ ਮਹਾਮਾਰੀ ‘ਚ ਮੰਦੀ ਕਾਰਨ ਦੋਵੇਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸਨ। ਬੀਤੇ ਦਿਨੀਂ ਦੋਵਾਂ ਨੇ ਮਿਲ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ । ਪਿਉ -ਪੁੱਤਰ ਨੂੰ ਪਰਿਵਾਰਕ ਮੈਂਬਰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਲੈ ਗਏ। ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ। ਜਿੱਥੇ ਸਵੇਰੇ ਪੁੱਤਰ ਅਤੇ ਸ਼ਾਮ ਨੂੰ ਪਿਤਾ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ। ਇਸ ਤੋਂ ਬਾਅਦ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ।



