ਜੰਮੂ : ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਪਹਿਲੀ ਵਾਰ ਅਫਗਾਨ ਅੱਤਵਾਦੀਆਂ ਦੇ ਭਾਰਤ ਵਿੱਚ ਦਾਖਲ ਹੋਣ ਦੀ ਖ਼ਬਰ ਹੈ। ਖੁਫੀਆ ਏਜੰਸੀਆਂ ਨੇ ਅਲਰਟ ਜਾਰੀ ਕੀਤਾ ਹੈ। ਵੱਡੇ ਹਮਲੇ ਦੀ ਸੰਭਾਵਨਾ ਵੀ ਪ੍ਰਗਟ ਕੀਤੀ ਗਈ ਹੈ। ਸੂਤਰਾਂ ਅਨੁਸਾਰ ਅੱਤਵਾਦੀਆਂ ਦਾ ਨਿਸ਼ਾਨਾ ਫੌਜ ਦੇ ਕੈਂਪ ਜਾਂ ਵੱਡੇ ਸਰਕਾਰੀ ਅਦਾਰੇ ਹੋ ਸਕਦੇ ਹਨ।
Also Read : ਗਨੌਰ ‘ਚ ਵਾਪਰਿਆ ਵੱਡਾ ਹਾਦਸਾ,ਡਿੱਗੀ ਛੱਤ,25 ਵਿਦਿਆਰਥੀਆਂ ਸਮੇਤ 3 ਮਜ਼ਦੂਰ ਜ਼ਖਮੀ
ਖੁਫੀਆ ਰਿਪੋਰਟਾਂ ਦੇ ਅਨੁਸਾਰ, ਉਰੀ ਸੈਕਟਰ ਵਿੱਚ ਇੱਕ ਪੋਸਟ ‘ਤੇ ਫੈਂਸ ਨੂੰ ਕੱਟ ਕੇ ਅਫਗਾਨ ਅੱਤਵਾਦੀਆਂ ਦੀ ਘੁਸਪੈਠ ਹੋਈ ਸੀ। ਅਫਗਾਨੀ ਅੱਤਵਾਦੀਆਂ ਨੂੰ ਭਾਰਤ ਅੰਦਰ ਦਾਖਲ ਕਰ ਵਾਪਸ ਪਰਤ ਰਹੇ ਪਾਕਿਸਤਾਨੀ ਅੱਤਵਾਦੀ ਦੀ ਸੁਰੱਖੀਆ ਬਲਾ ਨਾਲ ਮੁਠਭੇੜ ਹੋਈ ਜਿਸ ਵਿਚ ਇਕ ਸਿਪਾਹੀ ਜ਼ਖਮੀ ਹੋ ਗਿਆ। ਅੱਤਵਾਦੀਆਂ ਕੋਲੋਂ ਮਾਰੂ ਹਥਿਆਰ ਵੀ ਬਰਾਮਦ ਹੋਏ ਹਨ। ਖੁਫੀਆ ਰਿਪੋਰਟ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ 18 ਸਤੰਬਰ 2021 ਨੂੰ ਉਰੀ ਸੈਕਟਰ ਦੀ ਇੱਕ ਪੋਸਟ ਤੋਂ ਪੰਜ ਅਫਗਾਨ ਅੱਤਵਾਦੀ ਭਾਰਤ ਵਿੱਚ ਘੁਸਪੈਠ ਕਰ ਚੁੱਕੇ ਹਨ।
Also Read : ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਨੂੰ ਭੇਜਿਆ ਗਿਆ ਜੇਲ੍ਹ
ਸੂਤਰਾਂ ਅਨੁਸਾਰ ਫੌਜ ਵੱਲੋਂ ਉਰੀ ਸੈਕਟਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਹ ਪੰਜ ਅੱਤਵਾਦੀ ਅਫਗਾਨਿਸਤਾਨ ਤੋਂ ਆਏ ਹਨ, ਇਸ ਲਈ ਉਹ ਕਸ਼ਮੀਰ ਦੇ ਲੋਕਾਂ ਵਿੱਚ ਅਸਾਨੀ ਨਾਲ ਘੁਲ ਮਿਲ ਨਹੀਂ ਸਕਦੇ। ਸੁਰੱਖਿਆ ਬਲ ਲਗਾਤਾਰ ਉਨ੍ਹਾਂ ਦੀ ਤਲਾਸ਼ ਕਰ ਰਹੇ ਹਨ। ਸਾਰੀਆਂ ਸ਼ੱਕੀ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜਿਹੜੇ ਲੋਕ ਉਨ੍ਹਾਂ ਨੂੰ ਪਨਾਹ ਦੇ ਸਕਦੇ ਹਨ, ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਫੌਜ ਦੇ ਕੈਂਪਾਂ ਜਾਂ ਵੱਡੇ ਸਰਕਾਰੀ ਅਦਾਰਿਆਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।



