ਚੰਡੀਗੜ੍ਹ: ਪੰਜਾਬ ਕਾਂਗਰਸ ਵਿਚ ਬੀਤੇ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਕਲੇਸ਼ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵਲੋਂ ਆਖਰ ਅਸਤੀਫਾ ਦੇ ਹੀ ਦਿੱਤਾ ਗਿਆ। ਇਸ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਂ ਨੂੰ ਹਾਈ ਕਮਾਨ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਾਹਮਣੇ ਆ ਗਿਆ।
ਪੜੋ ਹੋਰ ਖਬਰਾਂ: PM ਮੋਦੀ ਨੂੰ ਮਿਲੇ ਤੋਹਫਿਆਂ ਦੀ ਹੋਵੇਗੀ ਨਿਲਾਮੀ, ਖੁਦ ਪ੍ਰਧਾਨ ਮੰਤਰੀ ਨੇ ਕੀਤੀ ਅਪੀਲ
ਜਾਣੋਂ ਸੁਖਜਿੰਦਰ ਰੰਧਾਵਾ ਬਾਰੇ
ਸੁਖਜਿੰਦਰ ਸਿੰਘ ਦਾ ਜਨਮ ਗੁਰਦਾਸਪੁਰ ਜ਼ਿਲ੍ਹੇ ਦੀ ਤਹਿਸੀਲ ਡੇਰਾ ਬਾਬਾ ਨਾਨਕ ਦੇ ਪਿੰਡ ਧਾਰੋਵਾਲੀ ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਸੰਤੋਖ ਸਿੰਘ ਹੈ ਜਿਨ੍ਹਾਂ ਨੇ ਦੋ ਵਾਰ ਪੰਜਾਬ ਕਾਂਗਰਸ ਦੇ ਮੁਖੀ ਵਜੋਂ ਸੇਵਾ ਨਿਭਾਈ ਅਤੇ ਆਪਣੇ ਸਮੇਂ ਦੇ ਸਭ ਤੋਂ ਸੀਨੀਅਰ ਕਾਂਗਰਸੀਆਂ ਵਿੱਚੋਂ ਇੱਕ ਸਨ। ਸੁਖਜਿੰਦਰ ਨੇ 1975 ਵਿਚ ਸਰਕਾਰੀ ਸਕੂਲ, ਚੰਡੀਗੜ੍ਹ ਤੋਂ ਮੈਟ੍ਰਿਕ ਦੀ ਪੜ੍ਹਾਈ ਪੂਰੀ ਕੀਤੀ।
ਪੜੋ ਹੋਰ ਖਬਰਾਂ: ਬਟਾਲਾ ਪੁਲਿਸ ਦੇ ASI ਘਰ ਚੋਰੀ, ਖੁਦ ਲਾ ਰਿਹੈ ਪੁਲਿਸ ਨੂੰ ਇਨਸਾਫ ਦੀ ਗੁਹਾਰ
ਸਿਆਸੀ ਸਫਰ
ਸੁਖਜਿੰਦਰ ਰੰਧਾਵਾ ਨੇ ਪਹਿਲੀ ਵਾਰ 2002 ਵਿਚ ਫਤਿਹਗੜ੍ਹ ਚੂੜੀਆਂ ਤੋਂ ਅਕਾਲੀ ਦਲ ਦੇ ਨਿਰਮਲ ਸਿੰਘ ਕਾਹਲੋਂ ਨੂੰ ਹਰਾ ਕੇ ਪੰਜਾਬ ਵਿਧਾਨ ਸਭਾ ਲਈ ਸਫਲਤਾਪੂਰਵਕ ਚੋਣ ਲੜੀ। 2012 ਵਿਚ ਉਹ ਨਵੇਂ ਹਲਕੇ ਡੇਰਾ ਬਾਬਾ ਨਾਨਕ ਤੋਂ ਚੁਣੇ ਗਏ ਸਨ। ਉਹ ਉਨ੍ਹਾਂ 42 ਕਾਂਗਰਸੀ ਵਿਧਾਇਕਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਪੰਜਾਬ ਦੇ ਸਤਲੁਜ-ਯਮੁਨਾ ਲਿੰਕ ਨਹਿਰ ਨੂੰ ਗੈਰ ਸੰਵਿਧਾਨਕ ਤੌਰ ਤੇ ਖਤਮ ਕਰਨ ਦੇ ਸੁਪਰੀਮ ਕੋਰਟ ਦੇ ਫੈਸਲੇ ਦੇ ਵਿਰੋਧ ਵਿਚ ਆਪਣਾ ਅਸਤੀਫਾ ਸੌਂਪ ਦਿੱਤਾ ਸੀ। ਇਸ ਤੋਂ ਬਾਅਦ ਉਹ ਪੰਜਾਬ ਦੇ 15ਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੈਬਟਿਟ ਲਈ ਚੁਣੇ ਗਏ। ਕੈਪਟਨ ਸਰਕਾਰ ਦੀ ਕੈਬਨਿਟ ਵਿਚ ਉਹ ਜੇਲ ਅਤੇ ਸਹਿਕਾਰਤਾ ਵਿਭਾਗ ਮੰਤਰੀ ਵਲੋਂ ਸੇਵਾਵਾਂ ਦੇ ਰਹੇ ਸਨ। ਇਸੇ ਲੜੀ ਵਿਚ ਅੱਗੇ ਵਧਦਿਆਂ ਉਨ੍ਹਾਂ ਦਾ ਨਾਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਾਹਮਣੇ ਆ ਗਿਆ।
ਪੜੋ ਹੋਰ ਖਬਰਾਂ: ਚੀਨ ‘ਚ ਵਾਪਰਿਆ ਵੱਡਾ ਹਾਦਸਾ, ਕਿਸ਼ਤੀ ਪਲਟਣ ਕਾਰਨ 8 ਲੋਕਾਂ ਦੀ ਮੌਤ ਤੇ 7 ਲਾਪਤਾ
ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ
ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਪਿੱਛੇ ਸਿੱਧੂ ਧੜੇ ਨੇ ਮੁੱਖ ਭੂਮਿਕਾ ਨਿਭਾਈ। ਇਸ ਦੌਰਾਨ ਸਿੱਧੂ ਧੜੇ ਵਿਚ ਸਭ ਤੋਂ ਉੱਪਰ ਨਾਂ ਵੀ ਸੁਖਜਿੰਦਰ ਸਿੰਘ ਰੰਧਾਵਾ ਦਾ ਹੀ ਰਿਹਾ। ਪੰਜਾਬ ਦੇ ਮੌਜੂਦਾਂ ਹਾਲਾਤਾਂ ਨੂੰ ਲੈ ਕੇ ਸਿੱਧੂ ਧੜਾ ਵਾਰ-ਵਾਰ ਪੰਜਾਬ ਮੁੱਖ ਮੰਤਰੀ ਦੀ ਖਿਲਾਫਤ ਕਰਦਾ ਰਿਹਾ। ਇਸ ਦੌਰਾਨ ਹਾਈ ਕਮਾਨ ਨੂੰ ਵੀ ਸੁਨੇਹੇ ਪਹੁੰਚਾਏ ਗਏ। ਪੰਜਾਬ ਕਾਂਗਰਸ ਵਿਚ ਕਲੇਸ਼ ਇਸ ਤਰ੍ਹਾਂ ਵਧਿਆ ਕਿ ਹਰੀਸ਼ ਰਾਵਤ ਦੀ ਹਾਲ ਦੀ ਮੁਲਾਕਾਤ ਵੀ ਇਸ ਕਲੇਸ਼ ਨੂੰ ਠੰਡ ਨਾ ਪਾ ਸਕੀ। ਇਸ ਤੋਂ ਬਾਅਦ ਆਖਿਰਕਾਰ ਪੰਜਾਬ ਮੁੱਖ ਮੰਤਰੀ ਨੇ ਇਨ੍ਹਾਂ ਵਾਰ-ਵਾਰ ਸੱਦੀਆਂ ਜਾਣ ਵਾਲੀਆਂ ਮੀਟਿੰਗਾਂ ਨੂੰ ਆਪਣੀ ਬੇਇੱਜ਼ਤੀ ਸਮਝਦਿਆਂ ਅਸਤੀਫਾ ਦੇ ਦਿੱਤਾ।
ਪੜੋ ਹੋਰ ਖਬਰਾਂ: ਸੁਖਜਿੰਦਰ ਰੰਧਾਵਾ ਹੋਣਗੇ ਪੰਜਾਬ ਦੇ ਨਵੇਂ ਮੁੱਖ ਮੰਤਰੀ


