ਕਿਸਾਨ ਮੋਰਚੇ ਦਾ ਅਨਿਲ ਵਿਜ ‘ਤੇ ਫੁੱਟਿਆ ਗੁੱਸਾ, ਕਿਹਾ-‘ਗੱਦਾਰਾਂ ਨਾਲ ਤਾਂ ਗਦਰ ਕਰਨਾ ਪਏਗਾ’

ਕੈਥਲ- ਬੀਤੇ ਦਿਨ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਵਲੋਂ ਕਿਸਾਨ ਦੇ ਅੰਦੋਲਨ ਨੂੰ ਗਦਰ ਅੰਦੋਲਨ ਕਹੇ ਜਾਣ ਤੋਂ ਬਾਅਦ ਕਿਸਾਨਾਂ ਦਾ ਉਨ੍ਹਾਂ ਖਿਲਾਫ ਗੁੱਸਾ…

ਕੈਥਲ- ਬੀਤੇ ਦਿਨ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਵਲੋਂ ਕਿਸਾਨ ਦੇ ਅੰਦੋਲਨ ਨੂੰ ਗਦਰ ਅੰਦੋਲਨ ਕਹੇ ਜਾਣ ਤੋਂ ਬਾਅਦ ਕਿਸਾਨਾਂ ਦਾ ਉਨ੍ਹਾਂ ਖਿਲਾਫ ਗੁੱਸਾ ਫੁੱਟ ਪਿਆ ਹੈ। ਇਸ ਦੌਰਾਨ ਕਿਸਾਨ ਮੋਰਚੇ ਦੇ ਕਿਸਾਨਾਂ ਨੇ ਕਿਹਾ ਕਿ ਗੱਦਾਰਾਂ ਨਾਲ ਤਾਂ ਗੱਦਰ ਕਰਨਾ ਪਏਗਾ।

ਪੜੋ ਹੋਰ ਖਬਰਾਂ: ਸ਼੍ਰੋਮਣੀ ਅਕਾਲੀ ਦਲ ਦਾ ਸੰਸਦ ਤੱਕ ਦਾ ਰੋਸ ਮਾਰਚ ਸ਼ੁਰੂ, ਥਾਂ-ਥਾਂ ਪੁਲਿਸ ਨੇ ਕੀਤੀ ਬੈਰੀਕੇਡਿੰਗ

ਦੱਸ ਦਈਏ ਕਿ ਬੀਤੇ ਦਿਨ ਅਨਿਲ ਵਿਜ ਵਲੋਂ ਕਿਸਾਨ ਅੰਦੋਲਨ ਨੂੰ ਅੰਦੋਲਨ ਨਾ ਦੱਸ ਕੇ ਗੱਦਰ ਅੰਦੋਲਨ ਕਹੇ ਜਾਣ ਵਾਲੇ ਬਿਆਨ ਉੱਤੇ ਕਿਸਾਨਾਂ ਨੇ ਪਲਟਵਾਰ ਕੀਤਾ ਹੈ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨਾਂ ਨੇ ਕਿਹਾ ਕਿ ਸਰਕਾਰ ਹਰ ਕਦਮ ਉੱਤੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੀ ਹੈ। ਕਿਸਾਨਾਂ ਨੂੰ ਬਰਬਾਦ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਇਕ ਜ਼ਿੰਮੇਵਾਰ ਅਹੁਦੇ ਉੱਤੇ ਬੈਠਕੇ ਕਿਸਾਨਾਂ ਬਾਰੇ ਅਜਿਹੀ ਬਿਆਨਬਾਜ਼ੀ ਕਰਨਾ ਉਨ੍ਹਾਂ ਨੂੰ ਸੋਬਦਾ ਨਹੀਂ।

ਪੜੋ ਹੋਰ ਖਬਰਾਂ: ਭਾਰਤ-ਪਾਕਿ ਸਰਹੱਦ ਫਿਰ ਦਿਖਿਆ ਡਰੋਨ, BSF ਜਵਾਨਾਂ ਨੇ ਕੀਤੀ ਫਾਇਰਿੰਗ

ਇਸ ਤੋਂ ਅੱਗੇ ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨਾਂ ਨੇ ਕਿਹਾ ਕਿ ਅਜਿਹੀ ਬਿਆਨਬਾਜ਼ੀ ਕਰਕੇ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਪਰ ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। 

Leave a Reply

Your email address will not be published. Required fields are marked *