ਗੁਰਦਾਸਪੁਰ : ਦੇਰ ਰਾਤ ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐੱਸਐੱਫ ਦੀ 10 ਬਟਾਲੀਅਨ ਦੀ ਬੀਓਪੀ ਸਹਾਰਨਪੁਰ ਦੇ ਜਵਾਨਾਂ ਵੱਲੋਂ ਸਰਹੱਦ ‘ਤੇ ਉੱਡਦੇ ਪਾਕਿਸਤਾਨੀ ਡਰੋਨ ‘ਤੇ ਫਾਇਰਿੰਗ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਜਦੋਂ ਬੀ.ਐੱਸ.ਐਫ ਜਵਾਨਾਂ ਨੇ ਕੰਡਿਆਲੀ ਤਾਰ ਤੋਂ ਪਾਰ ਭਾਰਤ ਵਾਲੇ ਪਾਸੇ ਡਰੋਨ ਦੇਖਿਆ ਤਾਂ ਤੁਰੰਤ ਕੀਤੀ ਫਾਇਰਿੰਗ ਤੋਂ ਬਾਅਦ ਡਰੋਨ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ ਹੈ।
ਪੜੋ ਹੋਰ ਖਬਰਾਂ: ਸ਼੍ਰੋਮਣੀ ਅਕਾਲੀ ਦਲ ਦਾ ਸੰਸਦ ਤੱਕ ਦਾ ਰੋਸ ਮਾਰਚ ਸ਼ੁਰੂ, ਥਾਂ-ਥਾਂ ਪੁਲਿਸ ਨੇ ਕੀਤੀ ਬੈਰੀਕੇਡਿੰਗ
ਦੱਸਣਯੋਗ ਹੈ ਕਿ ਰੈਡ ਅਲਰਟ ਜਾਰੀ ਹੋਣ ਕਾਰਨ ਬੀਐਸਐਫ ਦੇ ਜਵਾਨ ਭਾਰਤੀ ਸਰਹੱਦ ‘ਤੇ ਪੂਰੀ ਤਰ੍ਹਾਂ ਚੌਕਸ ਹਨ, ਜਿਸ ਦੀ ਮਿਸਾਲ ਵਜੋਂ ਵੀਰਵਾਰ ਰਾਤ 9 ਵਜੇ ਦੇ ਕਰੀਬ 10 ਬਟਾਲੀਅਨ ਦੀ ਬੀ.ਓ.ਪੀ ਸਹਾਰਨਪੁਰ ਦੇ ਮੁਸਤੈਦ ਜਵਾਨਾਂ ਵੱਲੋਂ ਭਾਰਤ- ਪਾਕਿ ਕੌਮਾਂਤਰੀ ਸਰਹੱਦ ‘ਤੇ ਪਾਕਿਸਤਾਨੀ ਡਰੋਨ ਨੂੰ ਉੱਡਦਾ ਵੇਖਿਆ ਗਿਆ, ਜਿੱਥੇ ਤਰੁੰਤ ਬੀਐਸਐਫ ਜਵਾਨਾਂ ਵੱਲੋਂ ਪਾਕਿਸਤਾਨੀ ਡਰੋਨ ‘ਤੇ ਤਿੰਨ ਦੇ ਕਰੀਬ ਫਾਇਰ ਕੀਤੇ ਗਏ।
ਪੜੋ ਹੋਰ ਖਬਰਾਂ: BOSS ਨੇ ਨਹੀਂ ਦਿੱਤੀ ਸੈਲਰੀ ਤਾਂ ਭੜਕ ਗਿਆ ਕਰਮਚਾਰੀ, JCB ਨਾਲ ਮਚਾ ਦਿੱਤੀ ‘ਤਬਾਹੀ’ (ਵੀਡੀਓ)

