‘ਸ਼ੈਤਾਨ ਦਾ ਬੱਚਾ’ ਦੱਸ ਪਿਤਾ ਨੇ ਛੱਡਿਆ ਸਾਥ, ਇਲਾਜ ਲਈ ਲੋਕ ਇਕੱਠੇ ਕਰ ਰਹੇ ਪੈਸੇ

ਨਵੀਂ ਦਿੱਲੀ- ਅਫਰੀਕੀ ਦੇਸ਼ ਰਵਾਂਡਾ ਵਿਚ ਇਕ ਮਹਿਲਾ ਨੇ ‘ਦੁਰਲੱਭ’ ਬੱਚੇ ਨੂੰ ਜਨਮ ਦਿੱਤਾ। ਬੱਤੇ ਦੇ ਪੈਦਾ ਹੋਣ ਦੇ ਕੁਝ ਸਮੇਂ ਬਾਅਦ ਪਿਤਾ ਨੇ ਬੇਟੇ…

ਨਵੀਂ ਦਿੱਲੀ- ਅਫਰੀਕੀ ਦੇਸ਼ ਰਵਾਂਡਾ ਵਿਚ ਇਕ ਮਹਿਲਾ ਨੇ ‘ਦੁਰਲੱਭ’ ਬੱਚੇ ਨੂੰ ਜਨਮ ਦਿੱਤਾ। ਬੱਤੇ ਦੇ ਪੈਦਾ ਹੋਣ ਦੇ ਕੁਝ ਸਮੇਂ ਬਾਅਦ ਪਿਤਾ ਨੇ ਬੇਟੇ ਨੂੰ ‘ਸ਼ੈਤਾਨ ਦਾ ਬੱਚਾ’ ਕਹਿ ਕੇ ਉਸ ਦੀ ਮਾਂ ਨੂੰ ਛੱਡ ਦਿੱਤਾ। ਉਦੋਂ ਤੋਂ ਮਹਿਲਾ ਆਪਣੇ ਬੇਟੇ ਦੀ ਇਕੱਲਿਆਂ ਹੀ ਦੇਖਭਾਲ ਕਰ ਰਹੀ ਹੈ। ਬੱਚੇ ਨੂੰ ਲੈ ਕੇ ਪਿੰਡ ਦੇ ਲੋਕ ਮਹਿਲਾ ਦਾ ਮਜ਼ਾਕ ਉਡਾਉਂਦੇ ਤੇ ਉਸ ਨੂੰ ਤਾਨ੍ਹੇ ਮਾਰਦੇ। ਅਜਿਹੇ ਵਿਚ ਬੱਚੇ ਦੇ ਇਲਾਜ ਦੇ ਲਈ ਇਕ ਮੁਹਿੰਮ ਚਲਾਈ ਜਾ ਰਹੀ ਹੈ।

ਪੜੋ ਹੋਰ ਖਬਰਾਂ: ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, ਸੀਨੀਅਰ ਅਧਿਕਾਰੀਆਂ ਦੇ ਹੋਏ ਤਬਾਦਲੇ

ਦਰਅਸਲ ਰਵਾਂਡਾ ਦੇ ਇਕ ਪਿੰਡ ਵਿਚ ਇਕ ਬੱਚੇ ਦਾ ਚਿਹਰਾ ਦੁਰਲੱਭ ਬੀਮਾਰੀ ਕਾਰਨ ਬਹੁਤ ਖਰਾਬ ਹੋ ਗਿਆ। ਇਸ ਬੱਚੇ ਦਾ ਚਿਹਰਾ ਬਹੁਤ ਅਜੀਬ ਤੇ ਡਰਾਉਣਾ ਦਿਖਣ ਲੱਗਿਆ। ਇਸ ਵਿਚਾਲੇ ਬੱਚੇ ਦੇ ਪਿਤਾ ਨੇ ਉਸ ਦੀ ਮਾਂ ਬਾਜੇਨੇਜ਼ਾ ਲਿਬਰਟਾ ਤੇ ਉਸ ਨੂੰ ਛੱਡ ਦਿੱਤਾ। ਇਸ ਦੇ ਬਾਅਦ ਤੋਂ ਲਿਬਰਟਾ ਇਕੱਲਿਆਂ ਹੀ ਬੱਚੇ ਦੀ ਦੇਖਰੇਖ ਕਰਦੀ ਹੈ।

ਪੜੋ ਹੋਰ ਖਬਰਾਂ: AK-47 ਦੇ ਦਮ ‘ਤੇ ਚੱਲੇਗੀ ਇਕਨਾਮੀ, ਇਹ ਬੰਦੂਕਧਾਰੀ ਹੈ ਅਫਗਾਨਿਸਤਾਨ ਦੇ ਸੈਂਟਰਲ ਬੈਂਕ ਦਾ ਚੀਫ

ਹਾਲਾਂਕਿ ਹੁਣ ਇਸ ਬੱਚੇ ਦੀ ਮਦਦ ਦੇ ਲਈ ਸੋਸ਼ਲ ਮੀਡੀਆ ਉੱਤੇ ਕਈ ਥਾਂ ਮੁਹਿੰਮ ਚੱਲ ਰਹੀ ਹੈ ਤੇ ਹੁਣ ਤੱਕ ਲੱਖਾਂ ਰੁਪਏ ਇਕੱਠੇ ਕੀਤੇ ਜਾ ਚੁੱਕੇ ਹਨ। ਇਕ GoFundMe ਪੇਜ ਬਣਾਇਆ ਗਿਆ ਹੈ, ਜੋ ਲਿਬਰਟਾ ਤੇ ਉਸ ਦੇ ਬੱਚੇ ਨੂੰ ਇਲਾਜ ਦੇ ਲਈ ਵਿਦੇਸ਼ ਭੇਜਣ ਲਈ ਪੈਸੇ ਇਕੱਠੇ ਕਰ ਰਿਹਾ ਹੈ।

ਪੜੋ ਹੋਰ ਖਬਰਾਂ: ਮੁਹਾਲੀ ‘ਚ ਬੇਰੁਜ਼ਗਾਰ ਅਧਿਆਪਕਾਂ ਦਾ ਹੱਲਾ-ਬੋਲ, ਸੜਕਾਂ ਕੀਤੀਆਂ ਜਾਮ

 

ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਹੁਣ ਤੱਕ 58 ਲੱਖ ਤੋਂ ਵਧੇਰੇ ਦਾ ਫੰਡ ਇਕੱਠਾ ਕੀਤਾ ਜਾ ਚੁੱਕਾ ਹੈ। ਇਸ ਵਿਚੋਂ ਇਕੋ ਵਿਅਕਤੀ ਨੇ ਡੇਢ ਲੱਖ ਰੁਪਏ ਡੋਨੇਟ ਕੀਤੇ ਹਨ। ਲੋਕਾਂ ਨੇ ਪ੍ਰਾਰਥਨਾ ਕੀਤੀ ਕਿ ਇਸ ਬੱਚੇ ਨੂੰ ਜਲਦੀ ਇਲਾਜ ਮਿਲੇ, ਜੋ ਦੁਰਲੱਭ ਬੀਮਾਰੀ ਨਾਲ ਬੇਹੱਦ ਦੁੱਖ ਸਹਿ ਰਿਹਾ ਹੈ। ਉਥੇ ਹੀ ਕੁਝ ਲੋਕ ਬੇਟੇ ਤੇ ਉਸ ਦੀ ਮਾਂ ਨੂੰ ਛੱਡ ਕੇ ਜਾਣ ਵਾਲੇ ਪਿਤਾ ਨੂੰ ਕੋਸ ਵੀ ਰਹੇ ਹਨ।

Leave a Reply

Your email address will not be published. Required fields are marked *