ਪੰਜਾਬ ਵਿਚ ਹੜਤਾਲ- ਸਰਕਾਰ ਦੇ ਨਾਲ ਮੀਟਿੰਗ ਬੇਸਿੱਟਾ, 2 ਘੰਟੇ ਦਾ ਬੰਦ ਰਹਿਣਗੇ ਬੱਸ ਸਟੈਂਡ

ਨਵੀਂ ਦਿੱਲੀ (ਇੰਟ.)- ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ‘ਤੇ ਚੱਲ ਰਹੇ ਪੰਜਾਬ ਰੋਡਵੇਜ਼, ਪਨਬਸ ਅਤੇ ਪੀ.ਆਰ.ਟੀ.ਸੀ ਦੇ ਕੱਚੇ ਮੁਲਾਜ਼ਮਾਂ ਦੀ ਬੁੱਧਵਾਰ ਨੂੰ ਸਰਕਾਰ ਦੇ…

ਨਵੀਂ ਦਿੱਲੀ (ਇੰਟ.)- ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ‘ਤੇ ਚੱਲ ਰਹੇ ਪੰਜਾਬ ਰੋਡਵੇਜ਼, ਪਨਬਸ ਅਤੇ ਪੀ.ਆਰ.ਟੀ.ਸੀ ਦੇ ਕੱਚੇ ਮੁਲਾਜ਼ਮਾਂ ਦੀ ਬੁੱਧਵਾਰ ਨੂੰ ਸਰਕਾਰ ਦੇ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ। ਮੁਲਾਜ਼ਮਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਸੁਰੇਸ਼ ਕੁਮਾਰ ਦੀ ਪਹਿਲਾਂ ਹੜਤਾਲ ਖਤਮ ਕਰਨ ਦੀ ਸ਼ਰਤ ਨੂੰ ਮੰਨਣ ਤੋਂ ਮਨਾਂ ਕਰ ਦਿੱਤਾ। ਇਸ ਤੋਂ ਬਾਅਦ ਮੁਲਾਜ਼ਮਾਂ ਨੇ ਹੜਤਾਲ ਜਾਰੀ ਰੱਖਣ ਅਤੇ ਵੀਰਵਾਰ ਨੂੰ ਦੋ ਘੰਟੇ ਸਾਰੇ ਬੱਸ ਸਟੈਂਡ ਬੰਦ ਰੱਖਣ ਦੇ ਨਾਲ ਸ਼ੁੱਕਰਵਾਰ ਨੂੰ ਸਿਸਵਾਂ ਫਾਰਮ ਹਾਊਸ ਘੇਰਣ ਦੀ ਚਿਤਾਵਨੀ ਦਿੱਤੀ ਹੈ।

Kilambakkam bus terminus likely to open soon- The New Indian Express

Read more- ਭਾਰਤ ਵਿਚ ਬੀਤੇ 24 ਘੰਟਿਆਂ ਵਿਚ ਆਏ 43,263 ਕੋਰੋਨਾ ਮਾਮਲੇ, 338 ਦੀ ਮੌਤ

ਉਥੇ ਹੀ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਦੇ ਸੂਬੇ ਭਰ ਵਿਚ 2000 ਦੇ ਕਰੀਬ ਹੜਤਾਲੀ ਠੇਕਾ ਮੁਲਾਜ਼ਮਾਂ ਨੂੰ ਕਾਰਪੋਰੇਸ਼ਨ ਮੈਨੇਜਮੈਂਟ ਨੇ ਬੁੱਧਵਾਰ ਨੂੰ ਨੋਟਿਸ ਜਾਰੀ ਕਰ ਦਿੱਤਾ। ਇਸ ਨੋਟਿਸ ਰਾਹੀਂ ਹੜਤਾਲੀ ਮੁਲਾਜ਼ਮਾਂ ਨੂੰ ਵੀਰਵਾਰ ਤੋਂ ਕੰਮ ‘ਤੇ ਪਰਤਣ ਨੂੰ ਕਿਹਾ ਗਿਆ ਹੈ। ਹੁਕਮਾਂ ਦੀ ਪਾਲਨਾ ਨਾ ਕਰਨ ਵਾਲਿਆਂ ਦੇ ਖਿਲਾਫ ਵਿਭਾਗੀ ਕਾਰਵਾਈ ਕਰਦੇ ਹੋਏ ਉਨ੍ਹਾਂ ਦਾ ਠੇਕਾ ਰੱਦ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।

Read more- ਕਰਨਾਲ ਵਿਚ ਇੰਟਰਨੈੱਟ ਸੇਵਾਵਾਂ ਬੰਦ, ਪ੍ਰੀਖਿਆਰਥੀਆਂ ਨੂੰ ਖੁਦ ਕਰਨੀ ਹੋਵੇਗੀ ਵਿਵਸਥਾ

ਪੀ.ਆਰ.ਟੀ.ਸੀ. ਦੇ ਠੇਕਾ ਅਤੇ ਆਊਟਸੋਰਸ ਮੁਲਾਜ਼ਮ ਨਿਯਮਿਤ ਕਰਨ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਅਣਮਿੱਥੇ ਸਮੇਂ ਹੜਤਾਲ ‘ਤੇ ਹਨ। ਹੜਤਾਲ ਕਾਰਣ ਜ਼ਿਆਦਾਤਰ ਬੱਸਾਂ ਡਿੱਪੂ ‘ਤੇ ਖੜੀਆਂ ਹਨ ਅਤੇ ਸਵਾਰੀਆਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਉਥੇ ਹੀ ਪੀ.ਆਰ.ਟੀ.ਸੀ. ਨੂੰ ਹੁਣ ਤੱਕ ਇਸ ਹੜਤਾਲ ਕਾਰਣ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਮੰਗਲਵਾਰ ਅਤੇ ਬੁੱਧਵਾਰ ਨੂੰ ਪੀ.ਆਰ.ਟੀ.ਸੀ. ਦੇ ਬੇੜੇ ਵਿਚ ਸ਼ਾਮਲ ਕੁਲ 1100 ਬੱਸਾਂ ਵਿਚੋਂ ਸਿਰਫ 300 ਬੱਸਾਂ ਹੀ ਰੂਟਾਂ ‘ਤੇ ਚੱਲੀਆਂ। ਹੜਤਾਲੀ ਮੁਲਾਜ਼ਮਾਂ ਵਿਚ ਵਰਕਸ਼ਾਪ ਸਟਾਫ, ਐਡਵਾਂਸ ਟਿਕਟ ਬੁਕਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਡਰਾਈਵਰ ਅਤੇ ਕੰਡਕਟਰ ਸ਼ਾਮਲ ਹਨ।

Leave a Reply

Your email address will not be published. Required fields are marked *