ਪੈਗਾਸਸ ਮਾਮਲਾ : ਕੇਂਦਰ ਨੇ ਹਲਫਨਾਮਾ ਦਾਖਲ ਕਰਨ ਲਈ ਮੰਗਿਆ ਸਮਾਂ, ਸੁਣਵਾਈ ਟਲੀ 

ਨਵੀਂ ਦਿੱਲੀ (ਇੰਟ.)- ਕੇਂਦਰ ਸਰਕਾਰ ਵਲੋਂ ਸਮਾਂ ਮੰਗੇ ਜਾਣ ਤੋਂ ਬਾਅਦ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਪੈਗਾਸਸ ਜਾਸੂਸੀ ਮਾਮਲੇ ਦੀ ਜਾਂਚ ਦੀ ਮੰਗ ਵਾਲੇ ਮਾਮਲਿਆਂ…

ਨਵੀਂ ਦਿੱਲੀ (ਇੰਟ.)- ਕੇਂਦਰ ਸਰਕਾਰ ਵਲੋਂ ਸਮਾਂ ਮੰਗੇ ਜਾਣ ਤੋਂ ਬਾਅਦ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਪੈਗਾਸਸ ਜਾਸੂਸੀ ਮਾਮਲੇ ਦੀ ਜਾਂਚ ਦੀ ਮੰਗ ਵਾਲੇ ਮਾਮਲਿਆਂ ਦੀ ਸੁਣਵਾਈ 13 ਸਤੰਬਰ ਤੱਕ ਲਈ ਮੁਲਤਵੀ ਕਰ ਦਿੱਤੀ। ਭਾਰਤ ਦੇ ਚੀਫ ਜਸਟਿਸ ਐੱਨ.ਵੀ. ਰਮਨਾ, ਜਸਟਿਸ ਸੂਰਿਆਕਾਂਤ ਅਤੇ ਜਸਟਿਸ ਬੋਪੰਨਾ ਦੀ ਇਕ ਬੈਂਚ ਪੈਗਾਸਸ ਸਪਾਈਵੇਅਰ ਦੀ ਵਰਤੋਂ ਕਰ ਕੇ ਐਕਟੀਵਿਸਟ, ਪੱਤਰਕਾਰਾਂ, ਰਾਜਨੇਤਾਵਾਂ ਅਤੇ ਨੇਤਾਵਾਂ ਦੀ ਜਾਸੂਸੀ ਦੀਆਂ ਰਿਪੋਰਟਾਂ ਦੀ ਅਦਾਲਤ ਦੀ ਨਿਗਰਾਨੀ ਵਿਚ ਵਿਸ਼ੇਸ਼ ਜਾਂਚ ਟੀਮ ਵਲੋਂ ਜਾਂਚ ਜਾਂ ਨਿਆਇਕ ਜਾਂਚ ਦੀ ਮੰਗ ਵਾਲੀਆਂ ਪਟੀਸ਼ਨਾਂ ‘ਤੇ ਸੁਣਵਾਈ ਕਰ ਰਹੀਆਂ ਸਨ।

Pegasus malware explained: All you need to know about the spyware affecting  high profile targets- Technology News, Firstpost

Read more- ਕਰਨਾਲ : ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕੁੱਲ 40 ਕੰਪਨੀਆਂ ਤੈਨਾਤ ਕੀਤੀਆਂ : ਐੱਸ.ਪੀ.

ਜਿਵੇਂ ਕਿ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ, ਭਾਰਤ ਦੇ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਪੇਸ਼ ਕੀਤਾ ਕਿ ਹਲਫਨਾਮਾ ਦਾਖਲ ਕਰਨ ਵਿਚ ਕੁਝ ਔਕੜਾਂ ਹਨ ਕਿਉਂਕਿ ਕੁਝ ਅਧਿਕਾਰੀਆਂ ਨਾਲ ਮੁਲਾਕਾਤ ਨਹੀਂ ਹੋ ਸਕੀ। ਉਨ੍ਹਾਂ ਨੇ ਵੀਰਵਾਰ ਤੱਕ ਲਈ ਕੇਸ ਨੂੰ ਮੁਲਤਵੀ ਕਰਨ ਦੀ ਅਪੀਲ ਕੀਤੀ। ਉਸ ਹਲਫਨਾਮੇ ਦੇ ਸਬੰਧ ਵਿਚ ਕੁਝ ਔਕੜਾਂ ਹਨ। ਮੈਂ ਰੁਖ ਯਕੀਨੀ ਨਹੀਂ ਕਰ ਸਕਿਆ। ਕ੍ਰਿਪਾ ਮੈਨੂੰ ਪਰਸੋਂ ਤੱਕ ਮੁਲਤਵੀ ਕਰਨ ‘ਤੇ ਵਿਚਾਰ ਕਰਨ।

Leave a Reply

Your email address will not be published. Required fields are marked *