ਯੂਪੀ ‘ਚ ਵਾਪਰਿਆ ਭਿਆਨਕ ਸੜਕੀ ਹਾਦਸਾ, 4 ਔਰਤਾਂ ਸਣੇ 5 ਹਲਾਕ

ਲਖਨਊ- ਯੂਪੀ ਦੇ ਸ਼ਾਵਸਤੀ ਜ਼ਿਲੇ ਦੇ ਇਕੌਨਾ ਥਾਣਾ ਖੇਤਰ ਵਿਚ ਇਕ ਟਰੈਕਟਰ ਤੇ ਟੈਂਪੂ ਦੀ ਭਿਆਨਕ ਟੱਕਰ ਦੌਰਾਨ ਪੰਜ ਲੋਕਾਂ ਦੀ ਮੌਤ ਹੋ ਗਈ। ਇਸ…

ਲਖਨਊ- ਯੂਪੀ ਦੇ ਸ਼ਾਵਸਤੀ ਜ਼ਿਲੇ ਦੇ ਇਕੌਨਾ ਥਾਣਾ ਖੇਤਰ ਵਿਚ ਇਕ ਟਰੈਕਟਰ ਤੇ ਟੈਂਪੂ ਦੀ ਭਿਆਨਕ ਟੱਕਰ ਦੌਰਾਨ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਵਿਚ ਤਿੰਨ ਹੋਰ ਲੋਕ ਗੰਭੀਰ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਪੜੋ ਹੋਰ ਖਬਰਾਂ: ਹਨੀ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਪਤਨੀ ਸ਼ਾਲਿਨੀ ਦੇ ਹੱਕ ‘ਚ ਸੁਣਾਇਆ ਇਹ ਫੈਸਲਾ

ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾਂ ਵਿਚ 4 ਔਰਤਾਂ ਸ਼ਾਮਲ ਹਨ। ਮੁੱਖ ਮੰਤਰੀ ਯੋਗੀ ਆਦਿਤਿਨਾਥ ਨੇ ਘਟਨਾ ਉੱਤੇ ਦੁੱਖ ਵਿਅਕਤ ਕੀਤਾ ਹੈ। ਇਸ ਦੌਰਾਨ ਸੀਨੀਅਰ ਪੁਲਿਸ ਅਧਿਕਾਰੀ ਅਰਵਿੰਦ ਕੁਮਾਰ ਨੇ ਸ਼ਨੀਵਾਰ ਨੂੰ ਦੱਸਿਆ ਕਿ ਬਲਰਾਮਪੁਰ ਜ਼ਿਲੇ ਦੇ ਉਤਰੌਲਾ ਖੇਤਰ ਨਿਵਾਸੀ ਨੌ ਲੋਕ ਬਹਰਾਈਚ ਦੇ ਦਰਗਾਹ ਸ਼ਰੀਫ ਵਿਚ ਮਜ਼ਾਰ ਉੱਤੇ ਜ਼ਿਆਰਤ ਕਰ ਕੇ ਇਕ ਟੈਂਪੂ ਰਾਹੀਂ ਸ਼ੁੱਕਰਵਾਰ ਰਾਤ ਬਲਰਾਮਪੁਰ ਪਰਤ ਰਹੇ ਸਨ। ਦੇਰ ਰਾਤ ਇਕ ਇੱਟਾਂ ਨਾਲ ਲੱਦੀ ਇਕ ਟਰੈਕਟਰ ਟਰਾਲੀ ਖਰਾਬ ਹੋ ਜਾਣ ਕਾਰਨ ਰਸਤੇ ਵਿਚ ਖੜੀ ਸੀ, ਜਿਸ ਕਾਰਨ ਸਵਾਰੀਆਂ ਨਾਲ ਭਰਿਆ ਟੈਂਪੂ ਉਸ ਨਾਲ ਟਕਰਾ ਗਿਆ ਤੇ ਕੰਟਰੋਲ ਤੋਂ ਬਾਹਰ ਹੋ ਕੇ ਪਲਟ ਗਿਆ। ਸਾਰੇ ਯਾਤਰੀ ਹਾਈਵੇਅ ਉੱਤੇ ਡਿੱਗ ਗਏ। ਇਸੇ ਦੌਰਾਨ ਪਿੱਛਿਓਂ ਆ ਰਹੇ ਟਰੱਕ ਨੇ ਇਨ੍ਹਾਂ ਨੂੰ ਕੁਚਲ ਦਿੱਤਾ। ਇਸ ਦੌਰਾਨ ਪੰਜ ਯਾਤਰੀਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਤੇ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ। 

ਪੜੋ ਹੋਰ ਖਬਰਾਂ: ਭਾਰਤ ‘ਚ ਕੋਰੋਨਾ ਦੀ ਤੀਜੀ ਲਹਿਰ ਦੀ ਦਸਤਕ, ਬੀਤੇ 24 ਘੰਟਿਆਂ ‘ਚ ਸਾਹਮਣੇ ਆਏ 42 ਹਜ਼ਾਰ ਤੋਂ ਵਧੇਰੇ ਮਾਮਲੇ

Leave a Reply

Your email address will not be published. Required fields are marked *