ਨਵੀਂ ਦਿੱਲੀ- ਦੇਸ਼ ਵਿਚ ਹੁਣ ਵੱਡੀ ਗਿਣਤੀ ਵਿਚ ਕੋਰੋਨਾ ਵਾਇਰਸ (Corona virus) ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 42 ਹਜ਼ਾਰ 618 ਨਵੇਂ ਮਾਮਲੇ (New Cases) ਸਾਹਮਣੇ ਆਏ ਹਨ। ਉਥੇ ਹੀ 330 ਲੋਕਾਂ ਦੀ ਮੌਤ ਹੋਈ ਹੈ।
ਪੜੋ ਹੋਰ ਖਬਰਾਂ: PM ਮੋਦੀ ਇਸ ਮਹੀਨੇ ਕਰ ਸਕਦੇ ਨੇ ਅਮਰੀਕਾ ਦਾ ਦੌਰਾ, ਰਾਸ਼ਟਰਪਤੀ ਜੋਅ ਬਾਈਡੇਨ ਨਾਲ ਮੁਲਾਕਾਤ
ਸਿਹਤ ਮੰਤਰਾਲਾ (Health Ministry) ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ 36,385 ਲੋਕ ਠੀਕ ਹੋਏ ਹਨ। ਜਿਸ ਦੇ ਬਾਅਦ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 3.12 ਕਰੋੜ ਤੋਂ ਵਧੇਰੇ ਹੋ ਗਈ ਹੈ। ਉਥੇ ਹੀ ਹੁਣ ਦੇਸ਼ ਵਿਚ ਐਕਟਿਵ ਮਾਮਲਿਆਂ (Active Cases) ਦੀ ਗਿਣਤੀ ਵਧਕੇ 4,05,681 ਹੋ ਗਈ ਹੈ। ਅੰਕੜਿਆਂ ਮੁਤਾਬਕ ਦੇਸ਼ ਵਿਚ ਕੋਰੋਨਾ ਦੇ ਹੁਣ ਤੱਕ 3,29,45,907 ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ ਹੁਣ ਤੱਕ 4,40,225 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪੜੋ ਹੋਰ ਖਬਰਾਂ: ਭਾਰਤ-ਪਾਕਿ ਸਰਹੱਦ ਨੇੜੇ ਦਿਖਿਆ ਡਰੋਨ, BSF ਤੇ ਪੰਜਾਬ ਪੁਲਿਸ ਦਾ ਸਰਚ ਆਪ੍ਰੇਸ਼ਨ ਜਾਰੀ
ਦੱਸ ਦਈਏ ਕਿ ਭਾਰਤ ਵਿਚ ਪਿਛਲੇ ਦਿਨ ਕੋਰੋਨਾ ਵੈਕਸੀਨ ਦੀਆਂ 58,85,687 ਖੁਰਾਕਾਂ ਦਿੱਤੀਆਂ ਗਈਆਂ ਹਨ। ਜਿਸ ਤੋਂ ਬਾਅਦ ਟੀਕਾਕਰਨ ਦਾ ਕੁੱਲ ਅੰਕੜਾ 67,72,11,205 ਉੱਤੇ ਪਹੁੰਚ ਗਿਆ ਹੈ। ਭਾਰਤੀ ਮੈਡੀਕਲ ਰਿਸਰਚ ਸੈਂਟਰ ਨੇ ਦੱਸਿਆ ਕਿ ਭਾਰਤ ਵਿਚ ਕੱਲ ਕੋਰੋਨਾ ਵਾਇਰਸ ਦੇ 17 ਲੱਖ ਤੋਂ ਵਧੇਰੇ ਸੈਂਪਲ ਲਏ ਗਏ ਤੇ ਹੁਣ ਤੱਕ ਭਾਰਤ ਵਿਚ ਕੁੱਲ 52.82 ਕਰੋੜ ਤੋਂ ਵਧੇਰੇ ਟੈਸਟ ਕੀਤੇ ਜਾ ਚੁੱਕੇ ਹਨ।
ਪੜੋ ਹੋਰ ਖਬਰਾਂ: ਹਨੀ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਪਤਨੀ ਸ਼ਾਲਿਨੀ ਦੇ ਹੱਕ ‘ਚ ਸੁਣਾਇਆ ਇਹ ਫੈਸਲਾ



