ਨਿਊਜ਼ੀਲੈਂਡ ਵਿਚ ਚਾਕੂ ਨਾਲ ਹਮਲਾ ਕਰ ਕੇ 6 ਲੋਕਾਂ ਨੂੰ ਹਮਲਾਵਰ ਨੇ ਕੀਤਾ ਜ਼ਖਮੀ, ਪੁਲਿਸ ਨੇ ਕੀਤਾ ਢੇਰ

ਆਕਲੈਂਡ (ਇੰਟ.)- ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਚ ਸ਼ੁੱਕਰਵਾਰ ਨੂੰ ਇਕ ਅੱਤਵਾਦੀ ਹਮਲਾ ਹੋਇਆ। ਜਿਸ ਵਿਚ ਛੇ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਤਿੰਨ ਦੀ ਹਾਲਤ…

ਆਕਲੈਂਡ (ਇੰਟ.)- ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਚ ਸ਼ੁੱਕਰਵਾਰ ਨੂੰ ਇਕ ਅੱਤਵਾਦੀ ਹਮਲਾ ਹੋਇਆ। ਜਿਸ ਵਿਚ ਛੇ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਇਕ ਪ੍ਰੈੱਸ ਵਾਰਤਾ ਵਿਚ ਇਸਦੀ ਪੁਸ਼ਟੀ ਕੀਤੀ। ਸਾਰੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿੱਥੇ ਤਿੰਨ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅਰਡਨ ਨੇ ਦੱਸਿਆ ਕਿ ਇਹ ਅੱਤਵਾਦੀ ਸ਼੍ਰੀਲੰਕਾ ਦਾ ਨਾਗਰਿਕ ਸੀ ਅਤੇ ਇਹ ਸਾਲ 2011 ਵਿਚ ਨਿਊਜ਼ੀਲੈਂਡ ਆਇਆ ਸੀ। ਪੀ.ਐੱਮ. ਜੈਸਿੰਡਾ ਅਰਡਨ ਇਸ ਮਾਮਲੇ ਨੂੰ ਲੈ ਕੇ ਅੱਜ ਸ਼ਾਮ ਤੱਕ ਪ੍ਰੈੱਸ ਕਾਨਫਰੰਸ ਕਰ ਸਕਦੀ ਹੈ।

Opinion: Jacinda Ardern is getting things right in New Zealand | Opinion |  DW | 21.03.2019

Read more- ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਬੋਲੇ ਮੁੱਖ ਮੰਤਰੀ ਕੈਪਟਨ

ਪੀ.ਐੱਮ. ਜੈਸਿੰਡਾ ਅਰਡਨ ਨੇ ਕਿਹਾ ਕਿ ਅੱਜ ਜੋ ਹੋਇਆ ਉਹ ਬਹੁਤ ਗਲਤ ਹੈ, ਇਹ ਬਹੁਤ ਹੀ ਮੰਦਭਾਗੀ ਘਟਨਾ ਸੀ। ਉਥੇ ਹੀ ਪੁਲਿਸ ਨੇ ਇਸ ਪੂਰੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਆਕਲੈਂਡ ਦੇ ਨਿਊ ਲਿਨ ਸੁਪਰਬ ਖੇਤਰ ਵਿਚ ਮੌਜੂਦ ਕਾਊਂਟਡਾਊਨ ਸੁਪਰ ਮਾਰਕੀਟ ਵਿਚ ਇਹ ਹਾਦਸਾ ਹੋਇਆ। ਇਥੇ ਮੌਜੂਦ ਸਾਰੇ ਲੋਕ ਖਰੀਦਦਾਰੀ ਵਿਚ ਰੁੱਝੇ ਸਨ ਕਿ ਉਦੋਂ ਇਸ ਅੱਤਵਾਦੀ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਇਸ ਅੱਤਵਾਦੀ ਨੇ ਇਥੇ ਮੌਜੂਦ ਲੋਕਾਂ ‘ਤੇ ਚਾਕੂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਛੇਤੀ ਤੋਂ ਛੇਤੀ ਇਸ ਦੀ ਪਛਾਣ ਕਰ ਕੇ ਉਸ ਨੂੰ ਮਾਰ ਦਿੱਤਾ।

New Zealand Supermarket Stabbing Called a 'Terrorist Attack' - The New York  Times

Read more- ਪੰਜਾਬ ਵਿਧਾਨ ਸਭਾਨ ਦਾ ਇਜਲਾਸ ਦੁਬਾਰਾ ਸੱਦਣ ਦਾ ਸਪੀਕਰ ਨੇ ਦਿੱਤਾ ਭਰੋਸਾ

ਇਸ ਅੱਤਵਾਦੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਹਾਲਾਂਕਿ ਪੁਲਿਸ ਨੇ ਇਸ ਹਮਲੇ ਪਿੱਛੇ ਇਸ ਅੱਤਵਾਦੀ ਦਾ ਕੀ ਮਕਸਦ ਸੀ ਇਸ ਗੱਲ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਹਮਲੇ ਵਿਚ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਜਿੱਥੇ ਤਿੰਨ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਲਾਂਕਿ ਮੌਕੇ ‘ਤੇ ਮੌਜੂਦ ਲੋਕਾਂ ਤੋਂ ਵੱਖ-ਵੱਖ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੇ ਹੈ। ਕੁਝ ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਅੱਤਵਾਦੀ ਆਪਣੇ ਹੱਥ ਵਿਚ ਚਾਕੂ ਲੈ ਕੇ ਚੱਲ ਰਿਹਾ ਸੀ ਤਾਂ ਮੌਕੇ ‘ਤੇ ਮੌਜੂਦ ਕੁਝ ਲੋਕਾਂ ਨੇ ਗੋਲੀ ਦੀ ਆਵਾਜ਼ ਸੁਣਨ ਦੀ ਗੱਲ ਕਹੀ ਹੈ।

Leave a Reply

Your email address will not be published. Required fields are marked *