ਕਾਬੁਲ ਛੱਡਣ ਲਈ ਏਅਰਪੋਰਟ ‘ਤੇ ਲੜਕੀਆਂ ਨੂੰ ਕਰਵਾਉਣਾ ਪਿਆ ਜ਼ਬਰੀ ਵਿਆਹ, ਰਿਪੋਰਟ ‘ਚ ਖੁਲਾਸਾ

ਨਵੀਂ ਦਿੱਲੀ- ਅਫਗਾਨਿਸਤਾਨ ਉਤੇ ਜਦੋਂ ਤਾਲਿਬਾਨ ਨੇ ਕਬਜ਼ਾ ਕਰ ਲਿਆ ਤਾਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਕਿਸੇ ਵੀ ਤਰ੍ਹਾਂ ਦੇਸ਼ ਛੱਡ ਦੇਣਾ ਚਾਹੁੰਦੇ ਸਨ। ਬੇਵੱਸੀ…

ਨਵੀਂ ਦਿੱਲੀ- ਅਫਗਾਨਿਸਤਾਨ ਉਤੇ ਜਦੋਂ ਤਾਲਿਬਾਨ ਨੇ ਕਬਜ਼ਾ ਕਰ ਲਿਆ ਤਾਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਕਿਸੇ ਵੀ ਤਰ੍ਹਾਂ ਦੇਸ਼ ਛੱਡ ਦੇਣਾ ਚਾਹੁੰਦੇ ਸਨ। ਬੇਵੱਸੀ ਦੀਆਂ ਕਹਾਣੀਆਂ ਹੁਣ ਨਿਕਲਕੇ ਸਾਹਮਣੇ ਆ ਰਹੀਆਂ ਹਨ। ਮਹਿਲਾਵਾਂ ਨੂੰ ਅਫਗਾਨਿਸਤਾਨ ਛੱਡਣ ਲਈ ਸਭ ਤੋਂ ਵਧੇਰੇ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਹੁਣ ਪਤਾ ਲੱਗਿਆ ਹੈ ਕਿ ਏਅਰਪੋਰਟ ਉੱਤੇ ਕਈ ਲੜਕੀਆਂ ਦਾ ਜ਼ਬਰੀ ਵਿਆਹ ਕਰਵਾਇਆ ਗਿਆ ਤਾਂ ਕਿ ਉਹ ਦੇਸ਼ ਛੱਡ ਸਕਣ।

ਪੜੋ ਹੋਰ ਖਬਰਾਂ: ਕਰਨਾਲ ਲਾਠੀਚਾਰਜ ਮਾਮਲੇ ‘ਚ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਜਾਰੀ ਕੀਤਾ ਨੋਟਿਸ

 

ਸੀਐੱਨਐੱਨ ਦੀ ਰਿਪੋਰਟ ਮੁਤਾਬਕ ਕਾਬੁਲ ਏਅਰਪੋਰਟ ਉੱਤੇ ਜਦੋਂ ਇਕੱਲੀਆਂ ਲੜਕੀਆਂ ਤੇ ਮਹਿਲਾਵਾਂ ਦੀ ਐਂਟਰੀ ਮਿਲਣ ਵਿਚ ਦਿੱਕਤ ਆ ਰਹੀ ਸੀ ਤਾਂ ਕਈ ਲੜਕੀਆਂ ਦਾ ਉਥੇ ਜ਼ਬਰੀ ਵਿਆਹ ਹੋਇਆ। ਇਸ ਤੋਂ ਇਲਾਵਾ ਕੁਝ ਮਹਿਲਾਵਾਂ ਨੇ ਪੁਰਸ਼ਾਂ ਨੂੰ ਖੁਦ ਦਾ ਪਤੀ ਦੱਸਿਆ ਤੇ ਤਾਂ ਜਾ ਕੇ ਉਨ੍ਹਾਂ ਨੂੰ ਫਲਾਈਟ ਵਿਚ ਐਂਟਰੀ ਮਿਲੀ।

ਪੜੋ ਹੋਰ ਖਬਰਾਂ: ’84 ਦੰਗਾ ਮਾਮਲਾ: ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ ਸੁਪਰੀਮ ਕੋਰਟ ਵਲੋਂ ਖਾਰਿਜ

 

ਇਹ ਮਾਮਲਾ ਜ਼ਿਆਦਾਤਰ ਉਨ੍ਹਾਂ ਔਰਤਾਂ ਨਾਲ ਪੇਸ਼ ਆਇਆ, ਜੋ ਅਫਗਾਨਿਸਤਾਨ ਤੋਂ ਪਹਿਲਾਂ ਯੂਏਈ ਗਈਆਂ ਤੇ ਬਾਅਦ ਵਿਚ ਅਮਰੀਕਾ ਦੇ ਲਈ ਰਵਾਨਾ ਹੋਈਆਂ। ਇੰਨਾ ਹੀ ਨਹੀਂ ਕਈ ਪਰਿਵਾਰਾਂ ਨੇ ਕੁਝ ਪੁਰਸ਼ਾਂ ਨੂੰ ਪੈਸੇ ਦਿੱਤੇ ਤਾਂ ਕਿ ਉਹ ਉਨ੍ਹਾਂ ਦੀਆਂ ਲੜਕੀਆਂ ਨਾਲ ਵਿਆਹ ਕਰਨ ਤੇ ਉਸ ਤੋਂ ਬਾਅਦ ਬਤੌਰ ਪਰਿਵਾਰ ਅਫਗਾਨਿਸਤਾਨ ਛੱਡਣ। ਅਮਰੀਕੀ ਵਿਦੇਸ਼ ਮੰਤਰਾਲਾ ਇਸ ਮਾਮਲੇ ਵਿਚ ਯੂਏਈ ਵਿਚ ਮੌਜੂਦ ਆਪਣੇ ਅਧਿਕਾਰੀਆਂ ਤੋਂ ਮੰਗ ਰਿਹਾ ਹੈ। ਨਾਲ ਹੀ ਅਮਰੀਕਾ ਪਹੁੰਚ ਚੁੱਕੀਆਂ ਕੁਝ ਅਜਿਹੀਆਂ ਔਰਤਾਂ ਦੀ ਖੋਜ ਕੀਤੀ ਜਾ ਰਹੀ ਹੈ।

ਪੜੋ ਹੋਰ ਖਬਰਾਂ: ਅਕਾਲੀ ਦਲ ਨੇ ਵਿਧਾਨ ਸਭਾ ਦੇ ਬਾਹਰ ਕੀਤਾ ਪ੍ਰਦਰਸ਼ਨ, ਕੀਤੀ ਇਜਲਾਸ ਦਾ ਸਮਾਂ ਵਧਾਉਣ ਦੀ ਮੰਗ

 

ਜ਼ਿਕਰਯੋਗ ਹੈ ਕਿ ਤਾਲਿਬਾਨ ਨੇ ਜਦੋਂ 15 ਅਗਸਤ ਨੂੰ ਅਫਗਾਨਿਸਤਾਨ ਉੱਤੇ ਕਬਜ਼ਾ ਕਰ ਲਿਆ ਤਾਂ ਉਸ ਤੋਂ ਬਾਅਦ ਦੇਸ਼ ਵਿਚ ਮਹਿਲਾਵਾਂ ਦੇ ਭਵਿੱਖ ਨੂੰ ਲੈ ਕੇ ਸਵਾਲ ਖੜੇ ਹੋਣ ਲੱਗੇ ਸਨ। ਕਾਬੁਲ ਏਅਰਪੋਰਟ ਤੋਂ ਜੋ ਜਹਾਜ਼ ਜਾ ਰਹੇ ਸਨ, ਉਨ੍ਹਾਂ ਵਿਚ ਵਧੇਰੇ ਪੁਰਸ਼ ਯਾਤਰੀਆਂ ਦੀ ਗਿਣਤੀ ਸੀ। ਇਸ ਤੋਂ ਇਲਾਵਾ ਜੋ ਲੋਕ ਪਰਿਵਾਰ ਦੇ ਨਾਲ ਸਨ ਉਨ੍ਹਾਂ ਨੂੰ ਤਵੱਜੋ ਦਿੱਤੀ ਜਾ ਰਹੀ ਸੀ। ਮਹਿਲਾਵਾਂ ਦੇ ਭਵਿੱਖ ਨੂੰ ਲੈ ਕੇ ਜੋ ਡਰ ਜਤਾਇਆ ਜਾ ਰਿਹਾ ਸੀ, ਉਹ ਹੁਣ ਸੱਚ ਸਾਬਿਤ ਹੋ ਰਿਹਾ ਹੈ। ਅਫਗਾਨਿਸਤਾਨ ਵਿਚ ਤਾਲਿਬਾਨ ਨੇ ਔਰਤਾਂ ਦੇ ਕੰਮ ਕਰਨ ਉੱਤੇ ਰੋਕ ਲਾ ਦਿੱਤੀ ਹੈ। ਲੜਕੇ ਲੜਕੀਆਂ ਇਕੱਠਿਆਂ ਪੜਾਈ ਵੀ ਨਹੀਂ ਕਰ ਸਕਦੇ। 

Leave a Reply

Your email address will not be published. Required fields are marked *