ਇਸ ਕਾਰਨ 9 ਸਾਲ ਘੱਟ ਜਾਵੇਗੀ ਭਾਰਤੀਆਂ ਦੀ ਉਮਰ, ਰਿਪੋਰਟ ‘ਚ ਖੁਲਾਸਾ

ਨਵੀਂ ਦਿੱਲੀ: ਵੱਧਦਾ ਪ੍ਰਦੂਸ਼ਣ ਵਿਸ਼ਵ ਭਰ ਵਿਚ ਇੱਕ ਵੱਡੀ ਚਿੰਤਾ ਹੈ। ਇਸ ਦੇ ਨਾਲ ਹੀ ਭਾਰਤ ਦੇ ਹਾਲਾਤ ਵੀ ਖਰਾਬ ਹੁੰਦੇ ਜਾ ਰਹੇ ਹਨ। ਨਵੀਆਂ…

ਨਵੀਂ ਦਿੱਲੀ: ਵੱਧਦਾ ਪ੍ਰਦੂਸ਼ਣ ਵਿਸ਼ਵ ਭਰ ਵਿਚ ਇੱਕ ਵੱਡੀ ਚਿੰਤਾ ਹੈ। ਇਸ ਦੇ ਨਾਲ ਹੀ ਭਾਰਤ ਦੇ ਹਾਲਾਤ ਵੀ ਖਰਾਬ ਹੁੰਦੇ ਜਾ ਰਹੇ ਹਨ। ਨਵੀਆਂ ਬਿਮਾਰੀਆਂ ਪੈਦਾ ਹੋਣ ਦੇ ਨਾਲ ਹਵਾ ਪ੍ਰਦੂਸ਼ਣ ਜੀਵਨ ਕਾਲ ਨੂੰ ਵੀ ਘਟਾ ਰਿਹਾ ਹੈ। ਅਮਰੀਕੀ ਰਿਸਰਚ ਦੀ ਰਿਪੋਰਟ ਹੈਰਾਨ ਕਰਨ ਵਾਲੀ ਸਾਹਮਣੇ ਆਈ ਹੈ। ਬੁੱਧਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਭਾਰਤ ਵਿਚ ਪ੍ਰਦੂਸ਼ਣ ਦੀ ਇਹ ਸਥਿਤੀ ਇਸੇ ਤਰ੍ਹਾਂ ਬਣੀ ਰਹੀ ਤਾਂ 40 ਫੀਸਦੀ ਭਾਰਤੀਆਂ ਦੀ ਉਮਰ 9 ਸਾਲ ਤੋਂ ਜ਼ਿਆਦਾ ਘੱਟ ਸਕਦੀ ਹੈ।

ਪੜੋ ਹੋਰ ਖਬਰਾਂ: ਕੈਪਟਨ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਹਰੀਸ਼ ਰਾਵਤ, ‘CM ਨੂੰ ਦੱਸ ਦਿੱਤੀ ਮੰਤਰੀਆਂ ਦੀ ਨਾਰਾਜ਼ਗੀ’

ਸ਼ਿਕਾਗੋ ਯੂਨੀਵਰਸਿਟੀ ਦੇ ਐਨਰਜੀ ਪਾਲਿਸੀ ਇੰਸਟੀਚਿਊਟ (ਈਪੀਆਈਸੀ) ਦੀ ਇਕ ਰਿਪੋਰਟ ਅਨੁਸਾਰ ਨਵੀਂ ਦਿੱਲੀ ਸਮੇਤ ਮੱਧ, ਪੂਰਬੀ ਅਤੇ ਉੱਤਰੀ ਭਾਰਤ ਦੇ ਵਿਸ਼ਾਲ ਖੇਤਰਾਂ ਵਿਚ ਰਹਿਣ ਵਾਲੇ 48 ਮਿਲੀਅਨ ਤੋਂ ਵੱਧ ਲੋਕ ਉੱਚ ਪੱਧਰ ਦੇ ਪ੍ਰਦੂਸ਼ਣ ਦਾ ਸਾਹਮਣਾ ਕਰ ਰਹੇ ਹਨ। EPIC ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ‘ਭਾਰਤ ਦਾ ਉੱਚ ਪੱਧਰ ਦਾ ਹਵਾ-ਪ੍ਰਦੂਸ਼ਣ ਸਮੇਂ ਦੇ ਨਾਲ ਭੂਗੋਲਿਕ ਤੌਰ ‘ਤੇ ਫੈਲਿਆ ਹੋਇਆ ਹੈ।’ ਉਦਾਹਰਣ ਦੇ ਲਈ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿਚ ਹਵਾ ਦੀ ਗੁਣਵੱਤਾ ਬਹੁਤ ਵਿਗੜ ਗਈ ਹੈ। ਹਾਲਾਂਕਿ ਖਤਰਨਾਕ ਪ੍ਰਦੂਸ਼ਣ ਨੂੰ ਰੋਕਣ ਲਈ 2019 ਵਿਚ ਲਾਂਚ ਕੀਤੇ ਗਏ ਭਾਰਤ ਦੇ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ (ਐੱਨਸੀਏਪੀ) ਦੀ ਸ਼ਲਾਘਾ ਕਰਦਿਆਂ, ਈਪੀਆਈਸੀ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਐੱਨਸੀਏਪੀ ਦੇ ਟੀਚਿਆਂ ਨੂੰ “ਪ੍ਰਾਪਤ ਕਰਨ ਅਤੇ ਕਾਇਮ ਰੱਖਣ” ਨਾਲ ਦੇਸ਼ ਦੀ ਸਮੁੱਚੀ ਜੀਵਨ ਉਮੀਦ 1.7 ਸਾਲ ਅਤੇ ਨਵੀਂ ਦਿੱਲੀ ਵਿਚ 3.1 ਤੱਕ ਵਧੇਗੀ।

ਪੜੋ ਹੋਰ ਖਬਰਾਂ: ਤਾਲਿਬਾਨ ਬੰਦੂਕ ਦੇ ਜ਼ੋਰ ‘ਤੇ ਪੱਤਰਕਾਰਾਂ ਤੋਂ ਕਰਵਾ ਰਿਹੈ ਤਾਰੀਫ, ਵੀਡੀਓ ਵਾਇਰਲ

ਵਧ ਰਹੇ ਪ੍ਰਦੂਸ਼ਣ ਦੇ ਪੱਧਰ ਨੂੰ ਜਾਣਨ ਲਈ, IQAir ਨੇ ਸਾਲ 2020 ਲਈ ਵਿਸ਼ਵ ਹਵਾ ਗੁਣਵੱਤਾ ਰਿਪੋਰਟ ਜਾਰੀ ਕੀਤੀ ਹੈ, ਜਿਸ ਵਿਚ ਰਾਜਧਾਨੀ ਦਿੱਲੀ ਨੂੰ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਵਿਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਪਿਛਲੇ ਸਾਲ 2020 ਵਿਚ, ਕੋਰੋਨਾ ਵਾਇਰਸ ਦੇ ਕਾਰਨ ਤਾਲਾਬੰਦੀ ਦੇ ਕਾਰਨ ਬਹੁਤ ਸਾਰੇ ਸ਼ਹਿਰਾਂ ਵਿਚ ਪ੍ਰਦੂਸ਼ਣ ਦੇ ਪੱਧਰ ਵਿਚ ਗਿਰਾਵਟ ਆਈ ਸੀ, ਜਿਸ ਵਿਚ ਦਿੱਲੀ ਦੇ ਲੋਕਾਂ ਨੂੰ ਵੀ ਵੱਡਾ ਲਾਭ ਮਿਲਿਆ ਸੀ। ਤਾਲਾਬੰਦੀ ਦੌਰਾਨ ਦਿੱਲੀ ਦੇ ਦੋ ਕਰੋੜ ਲੋਕਾਂ ਨੇ ਸਾਫ਼ ਹਵਾ ਦਾ ਸਾਹ ਲਿਆ, ਪਰ ਗੁਆਂਢੀ ਸੂਬੇ ਹਰਿਆਣਾ ਅਤੇ ਪੰਜਾਬ ਵਿਚ ਸਰਦੀਆਂ ਵਿਚ ਖੇਤਾਂ ਵਿਚ ਫਸਲਾਂ ਦੀ ਰਹਿੰਦ-ਖੂੰਹਦ ਸਾੜਨ ਕਾਰਨ ਸਾਫ਼ ਹਵਾ ਫਿਰ ਜ਼ਹਿਰੀਲੀ ਹੋ ਗਈ। ਈਪੀਆਈਸੀ ਦੀ ਰਿਪੋਰਟ ਦੇ ਅਨੁਸਾਰ ਜੇ ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡਾਂ ਅਨੁਸਾਰ ਦੇਸ਼ ਹਵਾ ਦੀ ਗੁਣਵੱਤਾ ਵਿਚ ਸੁਧਾਰ ਕਰ ਸਕਦਾ ਹੈ ਤਾਂ ਔਸਤ ਉਮਰ 5.4 ਸਾਲ ਵਧ ਸਕਦੀ ਹੈ।

ਪੜੋ ਹੋਰ ਖਬਰਾਂ: Drug Case: 14 ਦਿਨ ਨਿਆਇਕ ਹਿਰਾਸਤ ‘ਚ ਰਹਿਣਗੇ ਅਰਮਾਨ ਕੋਹਲੀ, ਘਰੋਂ ਮਿਲੀ ਸੀ ਕੋਕੇਨ

Leave a Reply

Your email address will not be published. Required fields are marked *