ਲੀਮਾ (ਇੰਟ.)- ਦੱਖਣੀ ਅਮਰੀਕੀ ਦੇਸ਼ ਪੇਰੂ ਵਿਚ ਵਾਪਰੇ ਭਿਆਨਕ ਸੜਕ ਹਾਦਸੇ ਵਿਚ 32 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਹਾਦਸੇ ਵਿਚ ਜ਼ਖ਼ਮੀ ਹੋਏ ਹਨ। ਕੇਂਦਰੀ ਪੇਰੂ ਵਿਚ ਇਕ ਸਵਾਰੀਆਂ ਨਾਲ ਭਰੀ ਬੱਸ ਦੇ ਹਾਦਸਾਗ੍ਰਸਤ ਹੋਣ ਮਗਰੋਂ ਡੂੰਘੀ ਖੱਡ ਵਿਚ ਡਿੱਗ ਗਈ ਤੇ ਭਿਆਨਕ ਹਾਦਸਾ ਵਾਪਰ ਗਿਆ।
Read more- ਦਿੱਲੀ ਸਮੇਤ ਇਨ੍ਹਾਂ ਸੂਬਿਆਂ ਵਿਚ ਅੱਜ ਤੋਂ ਖੁੱਲ੍ਹ ਰਹੇ ਹਨ ਸਕੂਲ, ਮੰਨਣੇ ਹੋਣਗੇ ਇਹ ਨਿਯਮ
ਇਹ ਹਾਦਸਾ ਰਾਜਧਾਨੀ ਲੀਮਾ ਤੋਂ ਲਗਭਗ 37 ਮੀਲ ਪੂਰਬ ਵਿਚ ਕੈਰੇਟੇਰੇ ਸੈਂਟਰਲ ਰੋਡ ਦੇ ਇਕ ਤੰਗ ਰਸਤੇ ‘ਤੇ ਵਾਪਰਿਆ। ਬਦਕਿਸਮਤੀ ਨਾਲ 32 ਲੋਕਾਂ ਦੀ ਮੌਤ ਹੋ ਗਈ। ਪੁਲਿਸ ਕਮਾਂਡਰ ਸੀਜਰ ਸਰਵੈਂਟਸ ਨੇ ਕਿਹਾ। ਪੁਲਿਸ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ 6 ਸਾਲ ਦਾ ਇਕ ਲੜਕਾ ਅਤੇ ਤਿੰਨ ਸਾਲ ਦੀ ਇਕ ਬੱਚੀ ਵੀ ਸ਼ਾਮਲ ਹੈ। ਬੱਸ ਵਿਚ 63 ਯਾਤਰੀ ਸਵਾਰ ਸਨ।




