ਦੋਹਾ ‘ਚ ਭਾਰਤ ਨੇ ਤਾਲਿਬਾਨ ਨਾਲ ਕੀਤੀ ਰਸਮੀ ਗੱਲਬਾਤ, ਇਨ੍ਹਾਂ ਮੁੱਦਿਆਂ ‘ਤੇ ਹੋਈ ਚਰਚਾ

ਨਵੀਂ ਦਿੱਲੀ (ਇੰਟ)- ਕਤਰ ਵਿਚ ਭਾਰਤ ਦੇ ਰਾਜਦੂਤ ਦੀਪਕ ਮਿੱਤਲ ਨੇ ਦੋਹਾ ਵਿਚ ਤਾਲਿਬਾਨ ਦੇ ਡਿਪਲੋਮੈਟਿਕ ਦਫਤਰ ਦੇ ਮੁਖੀ ਸ਼ੇਰ ਮੁਹੰਮਦ ਅੱਬਾਸ ਸਟਾਈਕਜ਼ਈ ਨਾਲ ਮੁਲਾਕਾਤ…

ਨਵੀਂ ਦਿੱਲੀ (ਇੰਟ)- ਕਤਰ ਵਿਚ ਭਾਰਤ ਦੇ ਰਾਜਦੂਤ ਦੀਪਕ ਮਿੱਤਲ ਨੇ ਦੋਹਾ ਵਿਚ ਤਾਲਿਬਾਨ ਦੇ ਡਿਪਲੋਮੈਟਿਕ ਦਫਤਰ ਦੇ ਮੁਖੀ ਸ਼ੇਰ ਮੁਹੰਮਦ ਅੱਬਾਸ ਸਟਾਈਕਜ਼ਈ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਅਫਗਾਨਿਸਤਾਨ ਵਿਚ ਫਸੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਤੇ ਜਲਦੀ ਵਾਪਸੀ ਨੂੰ ਲੈ ਕੇ ਚਰਚਾ ਹੋਈ। ਇਸ ਦੇ ਨਾਲ ਹੀ ਭਾਰਤ ਨੇ ਤਾਲਿਬਾਨ ਸਾਹਮਣੇ ਇਹ ਚਿੰਤਾ ਵੀ ਜ਼ਾਹਿਰ ਕੀਤੀ ਕਿ ਅਫਗਾਨਿਸਤਾਨ ਦੀ ਧਰਤੀ ਦੀ ਵਰਤੋਂ ਭਾਰਤ ਦੇ ਖਿਲਾਫ ਅੱਤਵਾਦ ਦੇ ਲਈ ਨਾ ਹੋਵੇ। ਤਾਲਿਬਾਨ ਵਲੋਂ ਭਾਰਤ ਨਾਲ ਜੁੜੇ ਮਸਲਿਆਂ ਨੂੰ ਸਾਕਾਰਾਤਮਕ ਢੰਗ ਨਾਲ ਸੰਬੋਧਿਤ ਕਰਨ ਦਾ ਭਰੋਸਾ ਦਿੱਤਾ ਗਿਆ ਹੈ।

ਪੜੋ ਹੋਰ ਖਬਰਾਂ: ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਬਿਆਨ, ਗੁਰਦਾਸਪੁਰ ਹਲਕੇ ਤੋਂ ਲੜਨਗੇ 2022 ਵਿਧਾਨਸਭਾ ਚੋਣ

ਵਿਦੇਸ਼ ਮੰਤਰਾਲਾ ਨੇ ਮੰਗਲਵਾਰ ਨੂੰ ਬਿਆਨ ਜਾਰੀ ਕਰ ਕੇ ਇਸ ਮੁਲਾਕਾਤ ਦੇ ਬਾਰੇ ਜਾਣਕਾਰੀ ਦਿੱਤੀ। ਵਿਦੇਸ਼ ਮੰਤਰਾਲਾ ਨੇ ਆਪਣੇ ਬਿਆਨ ਵਿਚ ਕਿਹਾ ਕਿ ਕਤਰ ਵਿਚ ਭਾਰਤ ਦੇ ਰਾਜਦੂਤ ਦੀਪਕ ਮਿੱਤਲ ਨੇ ਦੋਹਾ ਵਿਚ ਤਾਲਿਬਾਨ ਦੇ ਡਿਪਲੋਮੈਟਿਕ ਦਫਤਰ ਦੇ ਮੁਖੀ ਸ਼ੇਰ ਮੁਹੰਮਦ ਅੱਬਾਸ ਸਟਾਨੀਕਜ਼ਈ ਨਾਲ ਮੁਲਾਕਾਤ ਕੀਤੀ। ਇਹ ਚਰਚਾ ਅਫਗਾਨਿਸਤਾਨ ਵਿਚ ਫਸੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਤੇ ਜਲਦੀ ਵਾਪਸੀ ਉੱਤੇ ਕੇਂਦਰਿਤ ਰਹੀ।

ਪੜੋ ਹੋਰ ਖਬਰਾਂ: Tokyo paralympics: ਉੱਚੀ ਛਾਲ ਵਿਚ ਭਾਰਤ ਹਿੱਸੇ ਆਇਆ ਦੋਹਰਾ ਤਮਗਾ

ਮੰਤਰਾਲਾ ਨੇ ਬਿਆਨ ਵਿਚ ਕਿਹਾ ਕਿ ਰਾਜਦੂਤ ਦੀਪਕ ਮਿੱਤਲ ਨੇ ਭਾਰਤ ਵਲੋਂ ਚਿੰਤਾ ਜ਼ਾਹਿਰ ਕੀਤੀ ਕਿ ਅਫਗਾਨਿਸਤਾਨ ਦੀ ਧਰਤੀ ਦੀ ਵਰਤੋਂ ਕਿਸੇ ਤਰ੍ਹਾਂ ਨਾਲ ਭਾਰਤ ਵਿਰੋਧੀ ਗਤੀਵਿਧੀਆਂ ਤੇ ਅੱਤਵਾਦ ਦੇ ਲਈ ਨਹੀਂ ਕੀਤੀ ਜਾਣੀ ਚਾਹੀਦੀ। ਤਾਲਿਬਾਨੀ ਪ੍ਰਤੀਨਿਧੀ ਨੇ ਰਾਜਦੂਤ ਨੂੰ ਭਰੋਸਾ ਦਿੱਤਾ ਹੈ ਕਿ ਇਨ੍ਹਾਂ ਮੁੱਦਿਆਂ ਨੂੰ ਸਾਕਾਰਾਤਮਕ ਰੂਪ ਨਾਲ ਸੰਬੋਧਿਤ ਕੀਤਾ ਜਾਵੇਗਾ।

ਪੜੋ ਹੋਰ ਖਬਰਾਂ: ਪੰਜਾਬ ਕਾਂਗਰਸ ਦਾ ਕਲੇਸ਼ ਖਤਮ ਕਰਨ ਹਰੀਸ਼ ਰਾਵਤ ਪਹੁੰਚੇ ਚੰਡੀਗੜ੍ਹ, ਕੈਪਟਨ ਤੇ ਸਿੱਧੂ ਨਾਲ ਕਰਨਗੇ ਬੈਠਕ (ਵੀਡੀਓ)

Leave a Reply

Your email address will not be published. Required fields are marked *