ਬਰਲਿਨ (ਇੰਟ.)- ਅਫਗਾਨਿਸਤਾਨ (Afghanistan) ‘ਤੇ ਤਾਲਿਬਾਨ (Taliban) ਦਾ ਕਬਜ਼ਾ ਹੋਣ ਤੋਂ ਬਾਅਦ ਤੋਂ ਲੋਕਾਂ ਦੇ ਨਾਲ-ਨਾਲ ਨੇਤਾਵਾਂ ਵਿਚ ਵੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਕਈ ਨੇਤਾ ਕਾਬੁਲ (Kabul) ਛੱਡ ਕੇ ਦੂਜੇ ਦੇਸ਼ ਵਿਚ ਪਨਾਹ ਲੈ ਰਹੇ ਹਨ। ਇਸੇ ਕ੍ਰਮ ਵਿਚ ਅਫਗਾਨਿਸਤਾਨ ਦੇ ਸਾਬਕਾ ਆਈ.ਟੀ. ਮੰਤਰੀ ਸੱਯਦ ਅਹਿਮਦ ਸ਼ਾਹ ਸਾਦਤ ਵੀ ਜਰਮਨੀ ਵਿਚ ਪਨਾਹ ਲੈਣ ਨੂੰ ਮਜਬੂਰ ਹੋ ਗਏ। ਸਾਦਤ ਨੇ ਇਥੇ ਰਹਿਣ ਦਾ ਤਾਂ ਪ੍ਰਬੰਧ ਕਰ ਲਿਆ ਪਰ ਆਰਥਿਕ ਤੰਗੀ ਨੇ ਉਨ੍ਹਾਂ ਨੂੰ ਉਸ ਕਮ ਨੂੰ ਕਰਨ ‘ਤੇ ਮਜਬੂਰ ਕਰ ਦਿੱਤਾ, ਜਿਸ ਬਾਰੇ ਕੋਈ ਨੇਤਾ ਸੋਚ ਵੀ ਨਹੀਂ ਸਕਦਾ। ਦਰਅਸਲ ਉਨ੍ਹਾਂ ਨੂੰ ਇਥੇ ਰੋਜ਼ੀ-ਰੋਟੀ ਚਲਾਉਣ ਲਈ ਪਿੱਜ਼ਾ ਡਿਲੀਵਰੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਪੜੋ ਹੋਰ ਖਬਰਾਂ: ਪੀ.ਐੱਮ. ਮੋਦੀ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਕੀਤੀ ਗੱਲਬਾਤ
ਦਰਅਸਲ ਅਫਗਾਨ ਸਰਕਾਰ ਵਿਚ ਸੰਚਾਰ ਮੰਤਰੀ ਰਹੇ ਸਯੱਦ ਅਹਿਮਦ ਸ਼ਾਹ ਸਾਦਤ ਨੇ ਤਾਲਿਬਾਨੀ ਕਬਜ਼ੇ ਤੋਂ ਬਾਅਦ ਹੀ ਅਫਗਾਨਿਸਤਾਨ ਛੱਡ ਦਿੱਤਾ ਸੀ। ਮੀਡੀਆ ਰਿਪੋਰਟਸ ਮੁਤਾਬਕ ਉਹ ਇਸ ਵੇਲੇ ਜਰਮਨੀ ਵਿਚ ਹਨ ਅਤੇ ਉਨ੍ਹਾਂ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ। ਈਹਾ ਨਿਊਜ਼ ਨੇ ਜੋ ਤਸਵੀਰਾਂ ਟਵੀਟ ਕੀਤੀਆਂ ਹਨ, ਉਸ ਵਿਚ ਤੁਸੀਂ ਦੇਖ ਸਕਦੇ ਹੋ ਕਿ ਅਫਗਾਨਿਸਤਾਨ ਦੇ ਸਾਬਕਾ ਮੰਤਰੀ ਅਹਿਮਦ ਸ਼ਾਹ ਜਰਮਨੀ ਵਿਚ ਪਿੱਜ਼ਾ ਡਿਲੀਵਰ ਕਰ ਰਹੇ ਹਨ।
ਪੜੋ ਹੋਰ ਖਬਰਾਂ: ਕਾਂਗਰਸ ‘ਚ ਘਮਾਸਾਣ ਵਿਚਾਲੇ ਪਰਗਟ ਸਿੰਘ ਦਾ ਮੁੱਖ ਮੰਤਰੀ ਬਾਰੇ ਵੱਡਾ ਬਿਆਨ
ਉਹ ਰੋਜ਼ੀ ਰੋਟੀ ਚਲਾਉਣ ਲਈ ਸਾਈਕਲ ‘ਤੇ ਪਿੱਜ਼ਾ ਡਿਲੀਵਰੀ ਕਰਨ ਨੂੰ ਮਜਬੂਰ ਹੋ ਗਏ ਹਨ। ਮੀਡੀਆ ਰਿਪੋਰਟ ਮੁਤਾਬਕ ਸਈਦ ਲੇਪਜਿਗ ਸ਼ਹਿਰ ਵਿਚ ਸਾਈਕਲ ਰਾਹੀਂ ਪਿੱਜ਼ਾ ਡਿਲੀਵਰੀ ਦਾ ਕੰਮ ਕਰ ਰਹੇ ਹਨ। ਹਾਲਾਂਕਿ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਸਯੱਦ ਨੇ ਤਾਲਿਬਾਨੀ ਕਬਜ਼ੇ ਤੋਂ ਪਹਿਲੇ ਸਾਲ 2020 ਵਿਚ ਹੀ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਦੱਸ ਦਈਏ ਕਿ ਰਾਸ਼ਟਰਪਤੀ ਅਸ਼ਰਫ ਗਨੀ ਪਹਿਲਾਂ ਹੀ ਦੇਸ਼ ਛੱਡ ਕੇ ਭੱਜ ਗਏ ਹਨ। ਉਹ ਯੂ.ਏ.ਈ. ਵਿਚ ਹਨ। ਹਾਲ ਹੀ ਵਿਚ ਖੁਦ ਯੂ.ਏ.ਈ. ਵਲੋਂ ਪੁਸ਼ਟੀ ਕੀਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਮਨੁੱਖੀ ਆਧਾਰ ‘ਤੇ ਉਨ੍ਹਾਂ ਨੂੰ ਪਨਾਹ ਦਿੱਤੀ ਗਈ ਹੈ।





