ਨਾਜਾਇਜ਼ ਸਬੰਧਾਂ ਦੇ ਸ਼ੱਕ ‘ਚ 2 ਬੱਚਿਆਂ ਸਣੇ 5 ਲੋਕਾਂ ਦਾ ਬੇਰਹਿਮੀ ਨਾਲ ਕਤਲ

ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ ਵਿਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਨਾਜਾਇਜ਼ ਸਬੰਧਾਂ ਦੇ ਸ਼ੱਕ ਵਿਚ 5 ਲੋਕਾਂ ਦਾ ਇਕ ਵਿਅਕਤੀ…

ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ ਵਿਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਨਾਜਾਇਜ਼ ਸਬੰਧਾਂ ਦੇ ਸ਼ੱਕ ਵਿਚ 5 ਲੋਕਾਂ ਦਾ ਇਕ ਵਿਅਕਤੀ ਨੇ ਕਤਲ ਕਰ ਦਿੱਤਾ, ਜਿਨ੍ਹਾਂ ਵਿਚ 2 ਔਰਤਾਂ, 2 ਬੱਚੇ ਤੇ ਇਕ ਪੁਰਸ਼ ਸ਼ਾਮਲ ਹੈ।

ਪੜੋ ਹੋਰ ਖਬਰਾਂ: ਆਮ ਲੋਕਾਂ ਨੂੰ ਰਾਹਤ, ਪੈਟਰੋਲ ਅਤੇ ਡੀਜ਼ਲ ਹੋਇਆ ਸਸਤਾ, ਦੇਖੋ IOCL ਨੇ ਅੱਜ ਕਿੰਨੀ ਦਿੱਤੀ ਰਾਹਤ?

 

ਮਾਮਲਾ ਜ਼ਿਲੇ ਦੇ ਰਾਜੇਂਦਰ ਪਾਰਕ ਦਾ ਹੈ, ਜਿਥੇ ਮਕਾਨ ਮਾਲਿਕ ਨੇ ਆਪਣੀ ਨੂੰਹ, ਕਿਰਾਏਦਾਰ, ਕਿਰਾਏਦਾਰ ਦੀ ਪਤਨੀ ਤੇ ਉਸ ਦੇ 2 ਬੱਚਿਆਂ ਦਾ ਕਤਲ ਕਰ ਦਿੱਤਾ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਖੁਦ ਥਾਣੇ ਪਹੁੰਚਿਆ ਤੇ ਸਿਰੰਡਰ ਕਰ ਦਿੱਤਾ। ਕਾਤਲ ਨੂੰ ਆਪਣੇ ਨੂੰਹ ਉੱਤੇ ਤੇ ਕਿਰਾਏਦਾਰ ਵਿਚਾਲੇ ਨਾਜਾਇਜ਼ ਸਬੰਧਾਂ ਦਾ ਸ਼ੱਕ ਸੀ, ਜਿਸ ਦੇ ਚੱਲਦੇ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੜੋ ਹੋਰ ਖਬਰਾਂ: ਕਾਬੁਲ ਤੋਂ ਕੱਢੇ ਗਏ 78 ਲੋਕ ਜਲਦ ਪਹੁੰਚਣਗੇ ਭਾਰਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਲਿਆ ਰਹੇ ਸਿੱਖ ਭਾਈਚਾਰੇ ਦੇ ਲੋਕ

Leave a Reply

Your email address will not be published. Required fields are marked *