ਨਵੀਂ ਦਿੱਲੀ (ਇੰਟ.)- ਇਲੈਕਟ੍ਰਿਕ ਮੋਬਿਲਿਟੀ ਨੂੰ ਲੈ ਕੇ ਸਟਾਰਟ-ਅਪ ਕੰਪਨੀਆਂ ਹਮੇਸ਼ਾ ਤੋਂ ਚਰਚਾ ਵਿਚ ਰਹਿੰਦੀਆਂ ਹਨ। ਸਟਾਰਟ-ਅੱਪ ਕੰਪਨੀ ਟੌਚੇ ਨੇ ਦੇਸ਼ ਵਿਚ ਆਪਣੀ ਨਵੀਂ ਪੀੜ੍ਹੀ ਦੀ ਹੀਲੀਓ ਐੱਚ-100 ਇਲੈਕਟ੍ਰਿਕ ਸਾਈਕਲ ਲਾਂਚ ਕੀਤੀ। ਇਸ ਸਾਈਕਲ ਦੀ ਕੀਮਤ 48,900 ਰੁਪਏ ਤੋਂ ਸ਼ੁਰੂ ਹੁੰਦੀ ਹੈ। ਦੱਸ ਦਈਏ ਕਿ ਹੀਲੀਓ ਐੱਚ100 ਇਕ ਹਾਈਬ੍ਰਿਡ ਸਟਾਈਲ ਇਲੈਕਟ੍ਰਿਕ ਬਾਈਕ ਹੈ ਜਿਸ ਵਿਚ 6061 ਐਲਿਊਮੀਨੀਅਮ ਅਲਾਏ ਫ੍ਰੇਮ ਦੀ ਵਰਤੋਂ ਕੀਤੀ ਗਈ ਹੈ। ਇਸ ਹਾਈਬ੍ਰਿਡ ਸਾਈਕਲ ਵਿਚ ਡਿਟੈਚੇਬਲ ਲੀ-ਆਇਨ ਬੈਟਰੀ ਅਤੇ 250 ਵਾਟ ਰੀਅਰ ਹਬ ਮੋਟਰ ਦੀ ਵਰਤੋਂ ਕੀਤੀ ਗਈ ਹੈ।
Read this- ਕੋਰੋਨਾ ਤੋਂ ਠੀਕ ਹੋ ਰਹੇ ਮਰੀਜ਼ਾਂ ਦੀਆਂ ਗਲ ਰਹੀਆਂ ਹੱਡੀਆਂ, ਡਾਕਟਰਾਂ ਦੀ ਵਧੀ ਚਿੰਤਾ
ਕੰਪਨੀ ਦਾ ਕਹਿਣਾ ਹੈ ਕਿ ਇਹ ਮਾਡਲ ਦੋ ਰੇਂਜ ਬਦਲਾਂ ਦੇ ਨਾਲ ਆਉਂਦਾ ਹੈ, ਜਿਸ ਵਿਚ ਇਕ ਹੀ ਰੇਂਜ 60 ਕਿਮੀ ਅਤੇ ਦੂਜੇ ਮਾਡਲ ਦੀ ਰੇਂਜ ਪੈਡਲ-ਅਸਿਸਟੈਂਟ ਮੋਡ ਦੇ ਆਧਾਰ ‘ਤੇ 80 ਕਿਮੀ ਹੈ। ਦੱਸ ਦਈਏ ਕਿ ਇਸ ਸਾਈਕਲ ਨੂੰ ਦੋ ਕਲਰ ਵੇਰੀਏਂਟ ਸਪ੍ਰਿੰਗ ਗ੍ਰੀਨ ਅਤੇ ਫੇਟਾ ਵ੍ਹਾਈਟ ਵਿਚ ਪੇਸ਼ ਕੀਤਾ ਗਿਆ ਹੈ। ਟੌਚੇ ਦਾ ਕਹਿਣਾ ਹੈ ਕਿ ਇਸ ਦਾ ਇਲੈਕਟ੍ਰਿਕ ਮੋਡ ਪਾਵਰ ਅਸਿਸਟੈਂਟ ਦੇ ਪੰਜ ਲੈਵਲ ਅਤੇ ਰਾਈਟ ਹੈਂਡ ਸਾਈਡ ਥ੍ਰਾਟਲ ਵਲੋਂ ਵਰਤੋਂ ਕੀਤੀ ਜਾਵੇਗੀ। ਉਥੇ ਹੀ ਕੰਪਨੀ ਹੋਰ ਮਾਡਲ ਜਿਵੇਂ ਹੀਲੀਓ ਐੱਮ100, ਐੱਮ.200 ਅਤੇ ਐੱਚ. 200 ਦੇ ਨਾਲ ਇਸ ਨਵੀਂ ਈ-ਬਾਈਕ ਲਈ ਵੀ ਬੁਕਿੰਗ ਸ਼ੁਰੂ ਕਰ ਚੁੱਕੀ ਹੈ। ਇਸ ਹਾਈਬ੍ਰਿਡ ਸਾਈਕਲ ‘ਤੇ ਕੰਪਨੀ ਬੈਟਰੀ, ਇਲੈਕਟ੍ਰਿਕ ਮੋਟਰ ਅਤੇ ਬਾਈਕ ਦੇ ਕੰਟ੍ਰੋਲਰ ‘ਤੇ 18 ਮਹੀਨੇ ਦੀ ਵਾਰੰਟੀ ਦੇ ਨਾਲ ਫ੍ਰੇਮ ‘ਤੇ ਦੋ ਸਾਲ ਦੀ ਵਾਰੰਟੀ ਵੀ ਮੁਹੱਈਆ ਕਰਵਾ ਰਹੀ ਹੈ।
Read this- ਗਵਰਨਰ ਨੂੰ ਮਿਲਣਗੇ ਪੰਜਾਬ ਭਾਜਪਾ ਪ੍ਰਧਾਨ ਤੇ ਡੈਲੀਗੇਸ਼ਨ, ਚੁੱਕਣਗੇ ਭਾਜਪਾ ਆਗੂਆਂ ‘ਤੇ ਹਮਲੇ ਦਾ ਮੁੱਦਾ
ਟੌਚੇ ਦਾ ਦਾਅਵਾ ਹੈ ਕਿ ਐੱਚ100 ਇਕ ਹਲਕੀ ਇਲੈਕਟ੍ਰਿਕ ਸਾਈਕਲ ਹੈ। ਇਸ ਈ-ਬਾਈਕ ਵਿਚ ਆਪ੍ਰੇਸ਼ਨ ਦੇ ਤਿੰਨ ਤਰੀਕੇ ਵੀ ਸ਼ਾਮਲ ਹਨ। ਯਾਨੀ ਤੁਸੀਂ ਇਸ ਕੁੱਲ ਤਿੰਨ ਤਰੀਕਿਆਂ ਨਾਲ ਇਸਤੇਮਾਲ ਕਰ ਸਕਦੇ ਹੋ। ਉਪਯੋਗਕਰਤਾ ਦੀ ਇੱਛਾ ਅਨੁਸਾਰ ਇਸ ਨੂੰ ਨਿਯਮਿਤ ਸਾਈਕਲ ਵਜੋਂ, ਇਲੈਕਟ੍ਰਿਕ ਮੋਡ ‘ਚ ਅਤੇ ਪੇਡਲ-ਅਸਿਸਟੈਂਟ ਫੀਚਰ ਜਾਂ ਥ੍ਰਾਟਲ ਦੀ ਮਦਦ ਨਾਲ ਸਾਈਕਲ ਦੇ ਰੂਪ ਵਿਚ ਇਸਤੇਮਾਲ ਕੀਤਾ ਜਾ ਸਕਦਾ ਹੈ। ਹੀਲੀਓ ਐੱਚ100 ਸਾਈਕਲ ਨੂੰ ਕੰਪਨੀ ਇਸ ਸਾਲ ਦੇ ਅੰਤ ਤੱਕ ਦੇਸ਼ ਭਰ ਵਿਚ 75 ਤੋਂ ਜ਼ਿਆਦਾ ਡੀਲਰਸ਼ਿਪ ਅਤੇ 2022 ਦੇ ਅਖੀਰ ਤੱਕ 200 ਤੋਂ ਜ਼ਿਆਦਾ ਡੀਲਰਸ਼ਿਪ ‘ਤੇ ਜੋੜਣਾ ਚਾਹੁੰਦੀ ਹੈ। ਉਥੇ ਹੀ ਮੌਜੂਦਾ ਸਮੇਂ ਵਿਚ ਤੁਸੀਂ ਪੁਣੇ, ਮੁੰਬਈ, ਕੋਲਕਾਤਾ, ਚੇਨਈ, ਬੈਂਗਲੌਰ ਅਤੇ ਦਿੱਲੀ ਵਿਚ ਇਸ ਸਾਈਕਲ ਨੂੰ ਖਰੀਦ ਸਕਦੇ ਹੋ।





