ਬਠਿੰਡਾ ‘ਚ ਵੱਡੀ ਵਾਰਦਾਤ : ਨੌਜਵਾਨ ਨੇ ਬਜ਼ੁਰਗ ਨੂੰ ਪੈਟਰੋਲ ਛਿੜਕ ਜਿਉਂਦਾ ਸਾੜਿਆ

ਬਠਿੰਡਾ (ਇੰਟ.)- ਸ਼ਹਿਰ ਵਿਚ ਇਕ ਵੱਡੀ ਘਟਨਾ ਨੂੰ ਨੌਜਵਾਨ ਵਲੋਂ ਅੰਜਾਮ ਦਿੱਤਾ ਗਿਆ। ਉਸ ਵਲੋਂ ਇਕ ਬਜ਼ੁਰਗ ਵਿਅਕਤੀ ‘ਤੇ ਪੈਟਰੋਲ (Petrol) ਛਿੜਕ ਕੇ ਜਿਉਂਦੇ ਨੂੰ…

ਬਠਿੰਡਾ (ਇੰਟ.)- ਸ਼ਹਿਰ ਵਿਚ ਇਕ ਵੱਡੀ ਘਟਨਾ ਨੂੰ ਨੌਜਵਾਨ ਵਲੋਂ ਅੰਜਾਮ ਦਿੱਤਾ ਗਿਆ। ਉਸ ਵਲੋਂ ਇਕ ਬਜ਼ੁਰਗ ਵਿਅਕਤੀ ‘ਤੇ ਪੈਟਰੋਲ (Petrol) ਛਿੜਕ ਕੇ ਜਿਉਂਦੇ ਨੂੰ ਅੱਗ ਹਵਾਲੇ ਕਰ ਦਿੱਤਾ ਗਿਆ। ਗੰਭੀਰ ਰੂਪ ਨਾਲ ਝੁਲਸੇ ਵਿਅਕਤੀ ਨੂੰ ਇਕ ਨਿੱਜੀ ਹਸਪਤਾਲ (Private Hospital) ਵਿਚ ਦਾਖਲ ਕਰਵਾਇਆ ਗਿਆ, ਜਿੱਥੇ 5 ਜੁਲਾਈ (5 July) ਨੂੰ ਦੇਰ ਰਾਤ ਉਸ ਦੀ ਮੌਤ ਹੋ ਗਈ। ਥਾਣਾ ਸਦਰ ਬਠਿੰਡਾ ਪੁਲਿਸ (Bathinda Police) ਨੇ ਮ੍ਰਿਤਕ ਦੇ ਪੁੱਤਰ ਦੇ ਬਿਆਨ ‘ਤੇ ਮੁਲਜ਼ਮ ਨੌਜਵਾਨ ‘ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਫਰਾਰ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ।

burn - Wiktionary

Read this- ਦਿੱਲੀ ਸਰਕਾਰ ਨੇ ਕੋਰੋਨਾ ਪੀੜਤਾਂ ਲਈ ਸ਼ੁਰੂ ਕੀਤੀ ਇਹ ਯੋਜਨਾ 

ਪ੍ਰਾਪਤ ਵੇਰਵਿਆਂ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨ ਵਿਚ ਹਰਵਿੰਦਰ ਸਿੰਘ ਵਾਸੀ ਪਿੰਡ ਜੱਸੀ ਪੌ ਵਾਲੀ ਨੇ ਦੱਸਿਆ ਕਿ ਉਸ ਦੇ ਪਿਤਾ ਸੰਤੋਸ਼ ਸਿੰਘ ਦੇ ਮੁਲਜ਼ਮ ਜਗਦੀਪ ਸਿੰਘ ਦੀ ਮਾਂ ਸਤਪਾਲ ਕੌਰ ਦੇ ਨਾਲ ਪਹਿਲਾਂ ਸਬੰਧ ਸਨ। ਇਸ ਦੇ ਚੱਲਦੇ ਮੁਲਜ਼ਮ ਜਗਦੀਪ ਸਿੰਘ ਉਸ ਦੇ ਪਿਤਾ ਨੂੰ ਪਸੰਦ ਨਹੀਂ ਕਰਦਾ ਸੀ ਅਤੇ ਹਮੇਸ਼ਾ ਤੋਂ ਹੀ ਉਨ੍ਹਾਂ ਨਾਲ ਰੰਜਿਸ਼ ਰੱਖਦਾ ਸੀ। ਇਸ ਰੰਜਿਸ਼ ਦੇ ਚੱਲਦੇ ਚਾਰ ਜੁਲਾਈ ਨੂੰ ਜਗਦੀਪ ਸਿੰਘ ਨੇ ਉਸ ਦੇ ਪਿਤਾ ਸੰਤੋਖ ਸਿੰਘ ‘ਤੇ ਪੈਟਰੋਲ ਛਿੜਕ ਕੇ ਉਸ ਨੂੰ ਅੱਗ ਲਗਾ ਦਿੱਤੀ ਅਤੇ ਖੁਦ ਮੌਕੇ ਤੋਂ ਫਰਾਰ ਹੋ ਗਿਆ। ਗੰਭੀਰ ਰੂਪ ਨਾਲ ਝੁਲਸੇ ਸੰਤੋਖ ਸਿੰਘ ਨੂੰ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿੱਥੇ ਪੰਜ ਜੁਲਾਈ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੁਲਜ਼ਮ ਜਗਦੀਪ ਸਿੰਘ ‘ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *