ਕੋਰੋਨਾ ਤੋਂ ਠੀਕ ਹੋ ਰਹੇ ਮਰੀਜ਼ਾਂ ਦੀਆਂ ਗਲ ਰਹੀਆਂ ਹੱਡੀਆਂ, ਡਾਕਟਰਾਂ ਦੀ ਵਧੀ ਚਿੰਤਾ 

ਮੁੰਬਈ (ਇੰਟ.)- ਮਿਊਟੇਟ (Mutate) ਹੋਣ ਤੋਂ ਬਾਅਦ ਕੋਰੋਨਾ ਵਾਇਰਸ (Corona Virus) ਵੱਖ-ਵੱਖ ਰੂਪ ਵਿਚ ਇਨਸਾਨਾਂ ‘ਤੇ ਹਮਲਾ ਕਰ ਰਿਹਾ ਹੈ। ਬਲੈਕ ਫੰਗਸ (Black Fungus) ਯਾਨੀ…

ਮੁੰਬਈ (ਇੰਟ.)- ਮਿਊਟੇਟ (Mutate) ਹੋਣ ਤੋਂ ਬਾਅਦ ਕੋਰੋਨਾ ਵਾਇਰਸ (Corona Virus) ਵੱਖ-ਵੱਖ ਰੂਪ ਵਿਚ ਇਨਸਾਨਾਂ ‘ਤੇ ਹਮਲਾ ਕਰ ਰਿਹਾ ਹੈ। ਬਲੈਕ ਫੰਗਸ (Black Fungus) ਯਾਨੀ ਮਿਊਕੋਰਮਾਈਕੋਸਿਸ ਤੋਂ ਬਾਅਦ ਹੁਣ ਇਕ ਹੋਰ ਨਵੀਂ ਸਮੱਸਿਆ ਖੜ੍ਹੀ ਹੋ ਗਈ ਹੈ। ਦਰਅਸਲ ਕੋਵਿਡ-19 (Covid 19) ਤੋਂ ਰਿਕਵਰ ਹੋਣ ਤੋਂ ਬਾਅਦ ਮਰੀਜ਼ਾਂ ਵਿਚ ਏਵੈਸਕੁਲਰ ਨੇਕ੍ਰੋਸਿਸ ਯਾਨੀ ਬੋਨ ਡੈੱਥ ਦੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਇਹ ਇਕ ਅਜਿਹੀ ਮੈਡੀਕਲ ਕੰਡੀਸ਼ਨ ਹੈ ਜਿਸ ਵਿਚ ਇਨਸਾਨ ਦੀਆਂ ਹੱਡੀਆਂ ਗਲਣ ਲੱਗਦੀਆਂ ਹਨ।

10 facts about the coronavirus | Faculty of Medicine | UiB

Read this- ਕੈਪਟਨ ਦਿੱਲੀ ਲਈ ਹੋਏ ਰਵਾਨਾ, ਸੋਨੀਆ ਗਾਂਧੀ ਨਾਲ ਮੀਟਿੰਗ ਕਰ ਰੱਖਣਗੇ ਆਪਣੀ ਗੱਲ

ਇਕਨੋਮਿਕ ਟਾਈਮਜ਼ ਦੀ ਇਕ ਰਿਪੋਰਟ ਮੁਤਾਬਕ ਏਵੈਸਕੁਲਰ ਨੇਕ੍ਰੋਸਿਸ ਦੇ ਮੁੰਬਈ ਵਿਚ ਤਿੰਨ ਮਾਮਲੇ ਆਏ ਹਨ। ਜਿਨ੍ਹਾਂ ਨੂੰ ਸਾਈਂਟੀਫਿਕਲੀ ਰੂਪ ਨਾਲ ਦਰਜ ਕਰ ਲਿਆ ਗਿਆ ਹੈ। ਡਾਕਟਰਸ ਇਸ ਗੱਲ ਨੂੰ ਲੈ ਕੇ ਵੀ ਚਿੰਤਤ ਹਨ ਕਿ ਅਗਲੇ ਕੁਝ ਦਿਨਾਂ ਵਿਚ ਏਵੈਸਕੁਲਰ ਨੇਕ੍ਰੋਸਿਸ ਦੇ ਮਾਮਲੇ ਵੱਧ ਸਕਦੇ ਹਨ। ਏਵੈਸਕੁਲਰ ਨੇਕ੍ਰੋਸਿਸ ਅਤੇ ਏਵੈਸਕੁਲਰ ਨੇਕ੍ਰੋਸਿਸ ਵਿਚਾਲੇ ਸਟੀਰਾਇਡ ਨੂੰ ਇਕ ਵੱਡਾ ਫੈਕਟਰ ਮੰਨਿਆ ਜਾ ਰਿਹਾ ਹੈ। ਯਾਨੀ ਬੀਮਾਰੀ ਤੋਂ ਉਬਰਣ ਲਈ ਪ੍ਰਯੋਗ ਵਿਚ ਲਿਆਂਦੇ ਜਾ ਰਹੇ ਸਟੀਰਾਇਡ ਇਸ ਦੇ ਲਈ ਜ਼ਿੰਮੇਵਾਰ ਹੋ ਸਕਦੇ ਹਨ।
ਰਿਪੋਰਟਸ ਮੁਤਾਬਕ ਹਿੰਦੁਜਾ ਹਸਪਤਾਲ ਵਿਚ ਏਵੈਸਕੂਲਰ ਨੇਕ੍ਰੋਸਿਸ ਨਾਲ ਜੂਝ ਰਹੇ 40 ਸਾਲ ਤੋਂ ਘੱਟ ਉਮਰ ਦੇ ਤਿੰਨ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ। ਇਹ ਮਰੀਜ਼ ਕੋਰੋਨਾ ਤੋਂ ਰਿਕਵਰ ਹੋਣ ਦੇ ਦੋ ਮਹੀਨੇ ਬਾਅਦ ਏਵੈਸਕੂਲਰ ਨੇਕ੍ਰੋਸਿਸ ਨਾਲ ਪੀੜਤ ਪਾਏ ਗਏ ਹਨ। ਹਿੰਦੂਜਾ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਸੰਜੇ ਅਗਰਵਾਲ ਨੇ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਨੂੰ ਫੀਮਰ ਬੋਨ ਯਾਨੀ ਲੱਤ ਦੀ ਹੱਡੀ ਵਿਚ ਦਰਦ ਦੀ ਸ਼ਿਕਾਇਤ ਸੀ।

Corona epidemic hit 20K years ago, could alter people's DNA, says study |  Business Standard News

Read this- ਕੈਪਟਨ ਨੂੰ ਪਤਾ ਹੀ ਨਹੀਂ ਕਿ ਹੋ ਕੀ ਰਿਹੈ : ਸੁਖਬੀਰ ਸਿੰਘ ਬਾਦਲ
ਮੈਡੀਕਲ ਜਨਰਲ ਬੀ.ਐੱਮ. ਜੇ ਕੇਸ ਸਟੱਡੀਜ਼ ਵਿਚ ਇਸ ਬੀਮਾਰੀ ‘ਤੇ ਏਵੈਸਕੂਲਰ ਨੇਕ੍ਰੋਸਿਸ ਏ ਪਾਰਟ ਆਫ ਲਾਂਗ ਕੋਵਿਡ-19 ਦੇ ਨਾਂ ਨਾਲ ਸ਼ਨੀਵਾਰ ਨੂੰ ਇਕ ਸਟੱਡੀ ਵੀ ਪ੍ਰਕਾਸ਼ਿਤ ਹੋਈ ਹੈ। ਇਸ ਤੋਂ ਇਲਾਵਾ ਕਈ ਹੋਰ ਡਾਕਟਰਸ ਨੇ ਵੀ ਕੋਵਿਡ ਤੋਂ ਰਿਕਵਰੀ ਤੋਂ ਬਾਅਦ ਏਵੈਸਕੂਲਰ ਨੇਕ੍ਰੋਸਿਸ ਦੇ ਇਕ ਜਾਂ ਦੋ ਮਾਮਲੇ ਦੇਖਣ ਦੀ ਗੱਲ ਕਬੂਲ ਕੀਤੀ ਹੈ। ਸਟੱਡੀ ਵਿਚ ਦੱਸਿਆ ਗਿਆ ਹੈ ਕਿ ਕੋਰੋਨਾ ਇੰਨਫੈਕਸ਼ਨ ਨਾਲ ਮਰੀਜ਼ਾਂ ਨੂੰ ਬਚਾਉਣ ਲਈ ਕਾਰਟੀਕੋਸਟੇਰਾਈਡਸ ਪ੍ਰੀਡਨੀਸੋਲੋਨ ਦਾ ਵੱਡੇ ਪੈਮਾਨੇ ‘ਤੇ ਇਸਤੇਮਾਲ ਕੀਤਾ ਗਿਆ ਹੈ ਜਿਸ ਦੇ ਚੱਲਦੇ ਏਵੈਸਕੂਲਰ ਨੇਕ੍ਰੋਸਿਸ ਮਾਮਲਿਆਂ ਵਿਚ ਤੇਜ਼ੀ ਆਈ ਹੈ। 
ਇਹ ਸਟੱਡੀ ਦੋ ਤਰ੍ਹਾਂ ਦੇ ਟ੍ਰੈਂਡ ਨੂੰ ਅੰਡਰਲਾਈਨ ਕਰਦੀ ਹੈ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਤੋਂ ਰਿਕਵਰੀ ਦੌਰਾਨ ਅਜਿਹੇ ਮਰੀਜ਼ਾਂ ਨੂੰ ਕਾਰਟੀਕੋਸਟੇਰਾਈਡਸ ਪ੍ਰੀਡਨੀਸੋਲੋਨ ਦੇ 758 ਐੱਮ.ਜੀ. ਦੇ ਡੋਜ਼ ਦਿੱਤੇ ਗਏ ਸਨ। ਜਦੋਂ ਕਿ ਏਵੈਸਕੂਲਰ ਨੇਕ੍ਰੋਸਿਸ ਵਰਗੀ ਕੰਡੀਸ਼ਨ 2000 ਐੱਮ.ਜੀ. ਤੋਂ ਜ਼ਿਆਦਾ ਡੋਜ਼ ਨਾਲ ਡ੍ਰਿਗਰ ਹੋ ਸਕਦੀ ਹੈ। 

Leave a Reply

Your email address will not be published. Required fields are marked *