ਬਰਨਾਲਾ ‘ਚ ਦਿਨ ਦਿਹਾੜੇ 30 ਸਾਲਾ ਵਿਆਹੁਤਾ ਦਾ ਕਤਲ, ਇਲਾਕੇ ‘ਚ ਸਨਸਨੀ

ਬਰਨਾਲਾ- ਬਰਨਾਲਾ ਦੇ ਰਾਮਬਾਗ ਇਲਾਕੇ ਦੀ ਬੈਕਸਾਈਡ ਰਿਹਾਇਸ਼ੀ ਇਲਾਕੇ ਵਿਚ ਦਿਨ ਦਿਹਾੜੇ ਇਕ ਵਿਆਹੁਤਾ ਦਾ ਉਸ ਦੇ ਘਰ ਕਤਲ ਕਰ ਦਿੱਤਾ ਗਿਆ ਹੈ। ਇਸ ਵਾਰਦਾਤ…

ਬਰਨਾਲਾ- ਬਰਨਾਲਾ ਦੇ ਰਾਮਬਾਗ ਇਲਾਕੇ ਦੀ ਬੈਕਸਾਈਡ ਰਿਹਾਇਸ਼ੀ ਇਲਾਕੇ ਵਿਚ ਦਿਨ ਦਿਹਾੜੇ ਇਕ ਵਿਆਹੁਤਾ ਦਾ ਉਸ ਦੇ ਘਰ ਕਤਲ ਕਰ ਦਿੱਤਾ ਗਿਆ ਹੈ। ਇਸ ਵਾਰਦਾਤ ਨੂੰ ਲੈ ਕੇ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਹੈ। ਮ੍ਰਿਤਕਾ ਦੀ ਪਛਾਣ ਦਲਜੀਤ ਕੌਰ ਵਜੋਂ ਹੋਈ ਹੈ।

ਪੜੋ ਹੋਰ ਖਬਰਾਂ: ਰਾਹਤ ਦੀ ਖਬਰ! ਉਮਸ ਭਰੀ ਗਰਮੀ ਤੋਂ ਜਲਦੀ ਮਿਲੇਗੀ ਨਿਜਾਤ, ਹੋਵੇਗੀ ਬਰਸਾਤ

ਮਿਲੀ ਜਾਣਕਾਰੀ ਅਨੁਸਾਰ ਘਟਨਾ ਤੋਂ ਬਾਅਦ ਦਲਜੀਤ ਕੌਰ ਦੇ ਲੜਕੇ ਤੇ ਲੜਕੀ ਦਾ ਰੋ-ਰੋ ਕੇ ਬੁਰਾ ਹਾਲ ਹੈ ਤੇ ਘਰ ਵਿਚ ਬੁੱਢੀ ਮਾਂ ਇਸ ਸਾਰੇ ਹਾਲਾਤ ਦਾ ਸਾਹਮਣਾ ਕਰ ਰਹੀ ਹੈ। ਇਸ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਭਾਰੀ ਪੁਲਿਸ ਬਲ ਮੌਕੇ ਉੱਤੇ ਪਹੁੰਚਿਆ। ਘਟਨਾ ਦੀ ਹਰ ਤਰੀਕੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਪੜੋ ਹੋਰ ਖਬਰਾਂ: ਖਤਰੇ ‘ਚ ਬਚਪਨ! ਪੰਜਾਬ ਦੇ 42 ਫੀਸਦੀ ਬੱਚਿਆਂ ‘ਚ ਨਹੀਂ ਮਿਲਿਆ ਐਂਟੀਬਾਡੀਜ਼, ਸਰਵੇਖਣ ‘ਚ ਖੁਲਾਸਾ

ਮੌਕੇ ਉੱਤੇ ਪਹੁੰਚੇ ਡਿਊਟੀ ਅਧਿਕਾਰੀ ਨੇ ਸਿਰਫ ਇੰਨਾ ਹੀ ਦੱਸਿਆ ਕਿ ਵਿਆਹੁਤਾ ਦਾ ਨਾਂ ਦਲਜੀਤ ਕੌਰ ਹੈ ਤੇ ਉਸ ਦੀ ਉਮਰ 30 ਸਾਲ ਸੀ। ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪਰਿਵਾਰ ਦੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਕਰ ਲਿਆ ਜਾਵੇਗਾ।

ਪੜੋ ਹੋਰ ਖਬਰਾਂ: ਸਿੰਗਾਪੁਰ: ਕੋਰੋਨਾ ਵੈਕਸੀਨ ਕਾਰਨ ਹੋਈ ਬਿਮਾਰੀ, ਸਰਕਾਰ ਲੜਕੇ ਨੂੰ ਦੇਵੇਗੀ ਡੇਢ ਕਰੋੜ ਰੁਪਏ

Leave a Reply

Your email address will not be published. Required fields are marked *