ਨੂਰਪੁਰ ਬੇਦੀ (ਇੰਟ.)- ਰੂਪਨਗਰ (Roopnagar) ਜ਼ਿਲ੍ਹੇ ਦੇ ਕਸਬਾ ਨੂਰਪੁਰ ਬੇਦੀ (Noorpur bedi) ਦੇ ਪਿੰਡ ਸੰਦੋਆ (Sandoa) ਦੇ ਝੋਨੇ ਦੇ ਖੇਤਾਂ ਵਿਚ ਅੱਜ ਸਵੇਰੇ ਤੜਕਸਾਰ ਪਾਕਿਸਤਾਨ (Pakistan) ਦਾ ਝੰਡੇ ਲੱਗੇ ਗੁਬਾਰੇ ਦੇਖਣ ਨੂੰ ਮਿਲੇ ਹਨ। ਇਹ ਗੁਬਾਰੇ ਅਤੇ ਪਾਕਿਸਤਾਨੀ ਝੰਡਾ (Pakistani Flag) ਕੱਲ੍ਹ ਪਾਕਿਸਤਾਨ ਵਲੋਂ ਮਨਾਏ ਗਏ ਆਜ਼ਾਦੀ ਦਿਵਸ (Independence Day) ਦੇ ਜਸ਼ਨਾਂ ਕਾਰਨ ਇੱਥੇ ਡਿੱਗੇ ਹਨ ਜਾਂ ਕਿਸੇ ਸ਼ਰਾਰਤੀ ਅਨਸਰ ਵਲੋਂ ਸੁੱਟੇ ਗਏ ਹਨ, ਇਸ ਦੀ ਪੁਲਿਸ ਜਾਂਚ ਕਰ ਰਹੀ ਹੈ।
Read more- ਫੈਸਟੀਵਲ ਸੀਜ਼ਨ ਵਿਚ ਐਡਵਾਂਸ ਬੁਕਿੰਗ ਨਾਲ ਲੰਬੀ ਦੂਰੀ ਦੀਆਂ ਟ੍ਰੇਨਾਂ ਵਿਚ ਵਧੀ ਵੇਟਿੰਗ ਲਿਸਟ
ਜਦੋਂ ਲੋਕਾਂ ਨੇ ਸਵੇਰੇ ਤੜਕਸਾਰ ਪਾਕਿਸਤਾਨ ਦੇ ਝੰਡੇ ਅਤੇ ਗੁਬਾਰੇ ਜਿਨ੍ਹਾਂ ‘ਤੇ ਆਈ ਲਵ ਪਾਕਿਸਤਾਨ ਲਿਖਿਆ ਹੋਇਆ ਸੀ। ਉਹ ਦੇਖੇ ਤਾਂ ਲੋਕਾਂ ਵਿਚ ਸਹਿਮ ਦਾ ਮਾਹੌਲ ਬਣ ਗਿਆ। ਇਸ ਸਬੰਧੀ ਸਥਾਨਕ ਲੋਕਾਂ ਨੇ ਪੁਲਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਮੌਕੇ ‘ਤੇ ਪੁਲਸ ਪਹੁੰਚੀ ਅਤੇ ਪਾਕਿਸਤਾਨੀ ਵਪਾਰੀ ਅਤੇ ਝੰਡੇ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Read more- ਡਾਕਟਰਾਂ ਦੀ ਚਿਤਾਵਨੀ, ਜੇਕਰ ਸਰੀਰ ਦੇ ਰਿਹੈ ਇਹ ਸੰਕੇਤ ਤਾਂ ਜਲਦੀ ਮੌਤ ਦਾ ਹੈ ਖਤਰਾ
ਲੋਕਾਂ ਨੇ ਸਥਾਨਕ ਪੁਲੀਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਪੁਲਸ ਨੇ ਹਰਕਤ ਵਿੱਚ ਆਉਂਦਿਆਂ ਮੌਕੇ ‘ਤੇ ਪਹੁੰਚ ਕੇ ਇਨ੍ਹਾਂ ਗੁਬਾਰਿਆਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਪੁਲਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।ਜ਼ਿਕਰਯੋਗ ਹੈ ਕਿ ਆਜ਼ਾਦੀ ਦਿਵਸ ਮੌਕੇ ਪਾਕਿਸਤਾਨ ਦਾ ਝੰਡਾ ਅਤੇ ਆਈ ਲਵ ਪਾਕਿਸਤਾਨ ਲਿਖੇ ਗ਼ੁਬਾਰਿਆਂ ਦਾ ਵੱਡੀ ਮਾਤਰਾ ਵਿੱਚ ਮਿਲਣਾ ਕਿਤੇ ਨਾ ਕਿਤੇ ਲੋਕਾਂ ਵਿਚ ਡਰ ਪੈਦਾ ਕਰ ਰਿਹਾ ਹੈ।





