ਜੰਮੂ (ਇੰਟ.)- ਸ਼੍ਰੀਨਗਰ (Srinagar) ਵਿਚ ਅੱਤਵਾਦੀਆਂ (Terrorists) ਨੇ ਸੁਰੱਖਿਆ ਦਸਤਿਆਂ (Security forces) ‘ਤੇ ਗ੍ਰਨੇਡ (Grenade) ਹਮਲਾ ਕੀਤਾ ਹੈ। ਇਹ ਹਮਲਾ ਸ਼ਹਿਰ ਦੇ ਭੀੜ-ਭਾੜ ਵਾਲੇ ਅਮੀਰਾ ਕਦਲ ਇਲਾਕੇ ਵਿਚ ਹੋਇਆ। ਹਮਲੇ ਦੀ ਥਾਂ ਤੋਂ ਕਾਂਗਰਸ (Congress) ਦਾ ਦਫਤਰ ਸਿਰਫ 500 ਮੀਟਰ ਦੀ ਦੂਰੀ ‘ਤੇ ਹੈ। ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ (Congress MP Rahul Gandhi) ਘਟਨਾ ਤੋਂ 2 ਘੰਟੇ ਪਹਿਲਾਂ ਹੀ ਇਥੇ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਇਆ ਸੀ। ਹਾਲਾਂਕਿ ਹਮਲੇ ਤੋਂ ਕਾਫੀ ਪਹਿਲਾਂ ਹੀ ਦੁਪਹਿਰ 12.30 ਵਜੇ ਹੀ ਉਹ ਕਾਂਗਰਸ ਦਫਤਰ ਤੋਂ ਨਿਕਲ ਚੁੱਕੇ ਸਨ।
Read more- ਨੀਰਜ ਚੋਪੜਾ ਦੇ ਸਨਮਾਨ ‘ਚ ਹਰ ਸਾਲ 7 ਅਗਸਤ ਨੂੰ ਮਨਾਇਆ ਜਾਵੇਗਾ ‘ਜੈਵਲਿਨ ਥ੍ਰੋ ਡੇਅ’
ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਅਮੀਰਾ ਕਦਲ ਬ੍ਰਿਜ ਦੇ ਕੋਲ ਹਰੀਸਿੰਘ ਹਾਈ ਸਟ੍ਰੀਟ ਵਿਚ ਗ੍ਰਨੇਡ ਰਾਹੀਂ ਸੁਰੱਖਿਆ ਦਸਤਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਸੜਕ ਦੇ ਕਿਨਾਰੇ ਫਟਿਆ। ਹਮਲੇ ਵਿਚ 5 ਨਾਗਰਿਕ ਫੱਟੜ ਹੋ ਗਏ ਹਨ। ਜ਼ਖਮੀਆਂ ਵਿਚੋਂ ਇਕ ਦੀ ਪਛਾਣ ਤਾਰਿਕ, ਅਹਿਮਦ ਵਜੋਂ ਹੋਈ ਹੈ। ਇਧਰ ਸੀ.ਆਰ.ਪੀ.ਐੱਫ. ਦੇ ਡਿੱਗ ਕਿਸ਼ੋਰ ਪ੍ਰਸਾਦ ਨੇ ਕਿਹਾਹੈ, ਦੁਪਹਿਰ ਵਿਚ ਤਕਰੀਬਨ 2.40 ਵਜੇ ਅੱਤਵਾਦੀਆੰ ਨੇ ਸੁਰੱਖਿਆ ਦਸਤਿਆਂ ਨੇ ਬੰਕਰ ਨੂੰ ਨਿਸ਼ਾਨਾ ਬਣਾ ਕੇ ਗ੍ਰਨੇਡ ਸੁੱਟਿਆ ਸੀ। ਹਮਲੇ ਵਿਚ ਕਿਸੇ ਸੁਰੱਖਿਆ ਮੁਲਾਜ਼ਮ ਨੂੰ ਸੱਟ ਨਹੀਂ ਲੱਗੀ।
ਪੜੋ ਹੋਰ ਖਬਰਾਂ: ਕੋਰੋਨਾ ਦੇ ਚੱਲਦੇ ਕੈਨੇਡਾ ਨੇ ਭਾਰਤ ਤੋਂ ਸਿੱਧੀਆਂ ਉਡਾਣਾਂ ’ਤੇ ਲੱਗੀ ਪਾਬੰਦੀ 21 ਸਤੰਬਰ ਤੱਕ ਵਧਾਈ
ਕਾਂਗਰਸ ਨੇਤਾ ਰਾਹੁਲ ਗਾਂਧੀ ਦੋ ਦਿਨ ਦੇ ਜੰਮੂ-ਕਸ਼ਮੀਰ ਦੌਰੇ ‘ਤੇ ਹਨ। ਉਨ੍ਹਾਂ ਨੇ ਮੰਗਲਵਾਰ ਨੂੰ ਸ਼੍ਰੀਨਗਰ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕਾਂਗਰਸ ਜੰਮੂ-ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੇ ਨਾਲ ਹੀ ਇਥੇ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਦੀ ਮੰਗ ਕੀਤੀ ਹੈ। ਰਾਹੁਲ ਨੇ ਸਰਕਾਰ ‘ਤੇ ਇਲਜ਼ਾਮ ਲਗਾਇਆ ਕਿ ਵਿਰੋਧੀ ਧਿਰ ਨੂੰ ਸੰਸਦ ਵਿਚ ਫਾਰਮ ਬਿੱਲ, ਜਾਸੂਸੀ ਅਤੇ ਬੇਰੋਜ਼ਗਾਰੀ ਵਰਗੇ ਅਹਿਮ ਮੁੱਦੇ ਚੁੱਕਣ ਤੋਂ ਰੋਕਿਆ ਜਾ ਰਿਹਾ ਹੈ। ਨਾਲ ਹੀ ਕਿਹਾ ਕਿ ਬੀ.ਜੇ.ਪੀ. ਨੇ ਨਾ ਸਿਰਫ ਜੰਮੂ-ਕਸ਼ਮੀਰ, ਸਗੋਂ ਪੂਰੇ ਦੇਸ਼ ‘ਤੇ ਹਮਲਾ ਕੀਤਾ ਹੈ। ਰਾਹੁਲ ਨੇ ਕਿਹਾ ਕਿ ਕਾਂਗਰਸ ਅਤੇ ਦੂਜੀਆਂ ਪਾਰਟੀਆਂ ਵਿਚ ਇਹੀ ਫਰਕ ਹੈ ਕਿ ਅਸੀਂ ਹਿੰਸਾ ਵਿਚ ਭਰੋਸਾ ਨਹੀਂ ਕਰਦੇ। ਕਾਂਗਰਸ ਸ਼ਾਂਤੀ ਅਤੇ ਪਿਆਰ ਚਾਹੁੰਦੀ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਗਾਂਦਰਬਲ ਜ਼ਿਲੇ ਦੇ ਤੁਲਮੁੱਲਾ ਪਿੰਡ ਵਿਚ ਸਥਿਤ ਖੀਰ ਭਵਾਨੀ ਮੰਦਿਰ ਵਿਚ ਪੂਜਾ ਕੀਤੀ ਸੀ। ਧਾਰਾ 370 ਹਟਣ ਤੋਂ ਬਾਅਦ ਰਾਹੁਲ ਪਹਿਲੀ ਵਾਰ ਜੰਮੂ-ਕਸ਼ਮੀਰ ਗਏ ਹਨ। ਉਹ ਮੰਗਲਵਾਰ ਸ਼ਾਮ ਨੂੰ ਦਿੱਲੀ ਪਰਤਣਗੇ।





