ਜੰਮੂ-ਕਸ਼ਮੀਰ ਵਿਚ NIA ਦੀ ਵੱਡੀ ਕਾਰਵਾਈ, 14 ਜ਼ਿਲ੍ਹਿਆਂ ’ਚ ਛਾਪੇ

ਸ਼੍ਰੀਨਗਰ- ਰਾਸ਼ਟਰੀ ਜਾਂਚ ਏਜੰਸੀ (NIA) ਨੇ ਅੱਤਵਾਦ ਦੇ ਵਿੱਤ ਪੋਸ਼ਣ ਦੇ ਸਬੰਧ ’ਚ ਜੰਮੂ-ਕਸ਼ਮੀਰ (J&K) ਦੇ 14 ਜ਼ਿਲ੍ਹਿਆਂ ਵਿਚ 40 ਤੋਂ ਵੱਧ ਥਾਵਾਂ ’ਤੇ ਛਾਪੇ…

ਸ਼੍ਰੀਨਗਰ- ਰਾਸ਼ਟਰੀ ਜਾਂਚ ਏਜੰਸੀ (NIA) ਨੇ ਅੱਤਵਾਦ ਦੇ ਵਿੱਤ ਪੋਸ਼ਣ ਦੇ ਸਬੰਧ ’ਚ ਜੰਮੂ-ਕਸ਼ਮੀਰ (J&K) ਦੇ 14 ਜ਼ਿਲ੍ਹਿਆਂ ਵਿਚ 40 ਤੋਂ ਵੱਧ ਥਾਵਾਂ ’ਤੇ ਛਾਪੇ (Raid) ਮਾਰੇ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪੁਲਸ (Police) ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ (CRPF) ਦੀ ਮਦਦ ਨਾਲ ਐੱਨ. ਆਈ. ਏ. ਅਧਿਕਾਰੀਆਂ ਨੇ ਜਮਾਤ-ਏ-ਇਸਲਾਮੀ ਦੇ ਕੁਝ ਚੈਰੀਟੇਬਲ ਟਰੱਸਟਾਂ ਦੇ ਦਫ਼ਤਰਾਂ ਅਤੇ ਇਸ ਦੇ ਮੈਂਬਰਾਂ ਦੀ ਰਿਹਾਇਸ਼ ’ਤੇ ਛਾਪੇਮਾਰੀ ਕੀਤੀ।

ਪੜੋ ਹੋਰ ਖਬਰਾਂ: ਤੁਰਕੀ ‘ਚ ਵਾਪਰਿਆ ਦਰਦਨਾਕ ਬੱਸ ਹਾਦਸਾ, 14 ਹਲਾਕ

ਕੇਂਦਰ ਸਰਕਾਰ ਨੇ ਅੱਤਵਾਦੀਆਂ ਨਾਲ ਸਬੰਧ ਰੱਖਣ ਦੇ ਮਾਮਲੇ ਵਿਚ ਜਮਾਤ-ਏ-ਇਸਲਾਮੀ ਸੰਗਠਨ ’ਤੇ 2019 ਵਿਚ ਪਾਬੰਦੀ ਲਾਈ ਸੀ। ਐੱਨ. ਆਈ. ਏ. ਨੇ ਛਾਪੇ ਦੀ ਕਾਰਵਾਈ ਅੱਜ ਤੜਕੇ ਕਰੀਬ 5 ਵਜੇ ਸ਼ੁਰੂ ਕੀਤੀ। ਸੂਤਰਾਂ ਨੇ ਦੱਸਿਆ ਕਿ ਸ਼੍ਰੀਨਗਰ, ਬੜਗਾਮ, ਗੰਦੇਰਬਲ, ਬਾਰਾਮੂਲਾ, ਕੁਪਵਾੜਾ, ਬਾਂਦੀਪੁਰਾ, ਅਨੰਤਨਾਗ, ਸ਼ੋਪੀਆਂ, ਪੁਲਵਾਮਾ ਅਤੇ ਕੁਲਗਾਮ ਵਿਚ ਛਾਪੇ ਮਾਰੇ ਗਏ। 

ਪੜੋ ਹੋਰ ਖਬਰਾਂ: ਕੋਵੀਸ਼ਿਲਡ ਤੇ ਕੋਵੈਕਸੀਨ ਦੀ ਮਿਕਸ ਡੋਜ਼ ਤੋਂ ਮਿਲੇ ਬਹੁਤ ਵਧੀਆ ਨਤੀਜੇ: ICMR

ਅਧਿਕਾਰੀਆਂ ਮੁਤਾਬਕ ਜੰਮੂ ਡਿਵੀਜ਼ਨ ਦੇ ਰਾਮਬਨ, ਡੋਡਾ, ਕਿਸ਼ਤਵਾੜ ਅਤੇ ਰਾਜੌਰੀ ਜ਼ਿਲ੍ਹਿਆਂ ਵਿਚ ਵੀ ਛਾਪੇ ਮਾਰੇ ਗਏ। ਸੂਤਰਾਂ ਨੇ ਦੱਸਿਆ ਕਿ ਇਹ ਛਾਪੇ ਜੰਮੂ-ਕਸ਼ਮੀਰ ਵਿਚ ਜਮਾਤ-ਏ-ਇਸਲਾਮੀ ਦੀਆਂ ਗਤੀਵਿਧੀਆਂ ਦੀ ਜਾਂਚ ਕਰਨ ਲਈ ਮਾਰੇ ਗਏ।

Leave a Reply

Your email address will not be published. Required fields are marked *