ਲੁਧਿਆਣਾ : ਇੱਥੇ ਭਾਮੀਆ-ਜਮਾਲਪੁਰ ਰੋਡ ‘ਤੇ ਸਥਿਤ ਜੈਨ ਕਾਲੋਨੀ ‘ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਲੋਕਾਂ ਨੇ ਇਕ ਨੈਨੋ ਗੱਡੀ ਨੂੰ ਅੱਗ ਲੱਗੀ ਦੇਖੀ। ਇਸ ਗੱਡੀ ‘ਚ ਇਕ ਜਿਮ ਟ੍ਰੇਨਰ ਨੌਜਵਾਨ ਸਵਾਰ ਸੀ, ਜਿਸ ਨੂੰ ਲੋਕਾਂ ਨੇ ਰੌਲਾ ਪਾ ਕੇ ਬਾਹਰ ਕੱਢ ਲਿਆ। ਇਸ ਤੋਂ ਬਾਅਦ ਗੱਡੀ ਧੂੰ-ਧੂੰ ਕਰਕੇ ਅੱਗ ਦੀਆਂ ਲਪਟਾਂ ‘ਚ ਆ ਗਈ।
ਪੜੋ ਹੋਰ ਖਬਰਾਂ: ਵੱਡੀ ਖਬਰ: ਕੇਂਦਰੀ ਮੁਲਾਜ਼ਮਾਂ ਦੇ ਬਕਾਇਆ DA ਬਾਰੇ ਸਰਕਾਰ ਨੇ ਲਿਆ ਇਹ ਫੈਸਲਾ
ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਅਤੇ ਥਾਣਾ ਜਮਾਲਪੁਰ ਪੁਲਸ ਨੂੰ ਸੂਚਿਤ ਕੀਤਾ। ਜਦੋਂ ਤੱਕ ਮੌਕੇ ‘ਤੇ ਫਾਇਰ ਬ੍ਰਿਗੇਡ ਅਤੇ ਪੁਲਸ ਪੁੱਜੀ, ਉਦੋਂ ਤੱਕ ਨੇੜੇ ਸਥਿਤ ਇਕ ਜਿੰਮ ਦੇ ਨੌਜਵਾਨਾਂ ਨੇ ਪਾਣੀ ਨਾਲ ਅੱਗ ਘੱਟ ਕਰ ਦਿੱਤੀ।
ਪੜੋ ਹੋਰ ਖਬਰਾਂ: ਇੰਗਲੈਂਡ ਦੇ ਮੁਸਾਫਰਾਂ ਲਈ ਵੱਡਾ ਝਟਕਾ: ਫਲਾਈਟ ਦੀ ਟਿਕਟ ਰੇਟ ਜਾਣ ਉੱਡ ਜਾਣਗੇ ਹੋਸ਼
ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾਇਆ। ਕਾਰ ਚਾਲਕ ਨੌਜਵਾਨ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਉਹ ਕਾਰ ਚਲਾ ਰਿਹਾ ਸੀ ਤਾਂ ਅਚਾਨਕ ਜੈਨ ਕਾਲੋਨੀ ਨੇੜੇ ਲੋਕਾਂ ਨੇ ਰੌਲਾ ਪਾ ਕੇ ਉਸ ਨੂੰ ਰੋਕ ਲਿਆ। ਜਦੋਂ ਉਸ ਨੇ ਗੱਡੀ ਤੋਂ ਬਾਹਰ ਆ ਕੇ ਦੇਖਿਆ ਤਾਂ ਗੱਡੀ ਦੇ ਪਿਛਲੇ ਹਿੱਸੇ ਨੂੰ ਅੱਗ ਲੱਗੀ ਹੋਈ ਸੀ, ਜਿਸ ਨੇ ਦੇਖਦੇ ਹੀ ਦੇਖਦੇ ਪੂਰੀ ਗੱਡੀ ਨੂੰ ਆਪਣੀ ਲਪੇਟ ‘ਚ ਲੈ ਲਿਆ।
ਪੜੋ ਹੋਰ ਖਬਰਾਂ: ਦਿੱਲੀ ਏਅਰਪੋਰਟ ਨੂੰ ਉਡਾਉਣ ਦੀ ਮਿਲੀ ਧਮਕੀ, ਪੁਲਿਸ ਨੇ ਵਧਾਈ ਸੁਰੱਖਿਆ





