ਟੋਕੀਓ: ਭਾਰਤੀ ਰੈਸਲਰ ਬਜਰੰਗ ਪੁਨੀਆ ਨੇ 65 ਕਿੱਲੋਗ੍ਰਾਮ ਫ੍ਰੀਸਟਾਈਲ ਵਿਚ ਕਜ਼ਾਕਿਸਤਾਨ ਦੇ ਦੌਲਤ ਨਿਆਜ਼ਬੇਕੋਵ ਨੂੰ 8-0 ਨਾਲ ਹਰਾ ਕੇ ਕਾਂਸੀ ਤਮਗੇ ਉੱਤੇ ਕਬਜ਼ਾ ਕਰ ਲਿਆ ਹੈ। ਸੈਮੀਫਾਈਨਲ ਵਿਚ ਹਾਰ ਤੋਂ ਬਾਅਦ ਬਜਰੰਗ ਦਾ ਸੋਨ ਤਮਗੇ ਦਾ ਸੁਪਨਾ ਟੁੱਟ ਗਿਆ ਸੀ, ਜਿਸ ਤੋਂ ਬਾਅਦ 7 ਅਗਸਤ ਨੂੰ ਉਹ ਕਾਂਸੀ ਤਮਗੇ ਲਈ ਭਿੜੇ।
ਪੜੋ ਹੋਰ ਖਬਰਾਂ: Tokyo Olympics: ਤਮਗੇ ਤੋਂ ਖੁੰਝੀ ਭਾਰਤੀ ਗੋਲਫਰ ਅਦਿਤੀ ਅਸ਼ੋਕ, ਹਾਸਲ ਕੀਤਾ ਚੌਥਾ ਸਥਾਨ
ਇਹ ਬਜਰੰਗ ਪੁਨੀਆ ਦੇ ਕਰੀਅਰ ਦਾ ਪਹਿਲਾ ਓਲੰਪਿਕ ਤਮਗਾ ਹੈ। ਇਸੇ ਦੇ ਨਾਲ ਭਾਰਤ ਨੇ ਲੰਡਨ ਓਲੰਪਿਕ ਦੀ ਬਰਾਬਰੀ ਕਰ ਲਈ ਹੈ। ਟੋਕੀਓ ਵਿਚ ਹੁਣ ਤੱਕ ਮੀਰਾਬਾਈ ਚਾਨੂ (ਵੇਟਲਿਫਟਿੰਗ), ਪੀਵੀ ਸਿੰਧੂ (ਬੈਡਮਿੰਟਨ), ਲਵਲੀਨਾ ਬੋਰਗੋਹੇਨ (ਬਾਕਸਿੰਗ), ਭਾਰਤ ਪੁਰਸ਼ ਹਾਕੀ ਟੀਮ, ਰਵੀ ਦਹੀਆ (ਰੈਸਲਿੰਗ) ਤੇ ਬਜਰੰਗ ਪੁਨੀਆ (ਰੈਸਲਿੰਗ) ਮੈਡਲ ਜਿੱਤ ਚੁੱਕੇ ਹਨ।
ਪੜੋ ਹੋਰ ਖਬਰਾਂ: ਭਾਰਤ ‘ਚ ਜਾਨਸਨ ਐਂਡ ਜਾਨਸਨ ਦੀ ਸਿੰਗਲ ਡੋਜ਼ ਵੈਕਸੀਨ ਨੂੰ ਮਿਲੀ ਮਨਜ਼ੂਰੀ
ਦੱਸ ਦਈਏ ਕਿ ਬਜਰੰਗ ਇਕ ਮੁਸ਼ਕਿਲ ਜਿੱਤ ਦੇ ਨਾਲ ਕੁਆਰਟਰਫਾਈਨਲ ਵਿਚ ਪਹੁੰਚੇ ਸਨ, ਜਿਸ ਵਿਚ ਬਜਰੰਗ ਦਾ ਸਾਹਮਣਾ ਕਿਰਗਿਸਤਾਨ ਦੇ ਇਰਨਾਜਾਰ ਅਕਮਾਤਾਲੇਵ ਨਾਲ ਸੀ। ਆਖਰੀ ਸਕੋਰ 3-3 ਰਿਹਾ ਪਰ ਕਿਉਂਕਿ ਪਹਿਲੇ ਪੀਰੀਅਡ ਵਿਚ ਅੰਕ ਹਾਸਲ ਕਰਨ ਵਿਚ ਸਫਲ ਰਹੇ ਸਨ ਇਸ ਲਈ ਉਹ ਜੇਤੂ ਕਰਾਰ ਦਿੱਤੇ ਗਏ ਸਨ।
ਪੜੋ ਹੋਰ ਖਬਰਾਂ: ਪਤਨੀ ਦੇ ਸਰੀਰ ਨੂੰ ਜਾਇਦਾਦ ਮੰਨ ਮਰਜ਼ੀ ਕਰਨਾ ਵਿਆਹੁਤਾ ਜ਼ਬਰ ਜਨਾਹ: ਹਾਈ ਕੋਰਟ





